ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਅਪਡੇਟ

05/27/2024 5:41:12 PM

ਨਵੀਂ ਦਿੱਲੀ- ਭਾਰਤ ਦੇ ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ 'ਚ ਮਾਨਸੂਨ ਦੌਰਾਨ ਮੀਂਹ ਆਮ ਤੋਂ ਜ਼ਿਆਦਾ ਰਹਿ ਸਕਦਾ ਹੈ। ਭਾਰਤ 'ਚ ਮੀਂਹ 106 ਫੀਸਦੀ ਰਹਿਣ ਦੀ ਸੰਭਾਵਨਾ ਹੈ। ਭਾਰਤ 'ਚ ਮਾਨਸੂਨ 'ਚ ਲੰਬੀ ਮਿਆਦ ਦੌਰਾਨ ਜੂਨ ਤੋਂ ਸਤੰਬਰ ਤੱਕ ਮੀਂਹ ਪਵੇਗਾ। ਮੌਸਮ ਵਿਭਾਗ ਨੇ ਅੱਗੇ ਕਿਹਾ ਕਿ ਜੂਨ ਤੋਂ ਅਗਸਤ 'ਚ ਲਾ-ਨੀਨਾ ਦੀ ਸਥਿਤੀ ਵਿਕਸਿਤ ਹੋ ਸਕਦੀ ਹੈ। ਉੱਤਰ ਪੱਛਮੀ ਭਾਰਤ 'ਚ 30 ਮਈ ਤੋਂ ਬਾਅਦ ਗਰਮੀ ਘੱਟ ਹੋਣ ਦੀ ਸੰਭਾਵਨਾ ਹੈ। 

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਜਨਰਲ ਡਾਇਰੈਕਟਰ ਮ੍ਰਿਤਯੂੰਜਯ ਮਹਾਪਾਤਰ ਨੇ ਕਿਹਾ,''ਭਾਰਤ ਦੇ ਮਾਨਸੂਨ ਕੋਰ ਜ਼ੋਨ 'ਚ, ਜਿਸ 'ਚ ਜ਼ਿਆਦਾਤਰ ਮੀਂਹ ਆਧਾਰਤ ਖੇਤੀਬਾੜੀ ਖੇਤਰ ਸ਼ਾਮਲ ਹੈ, ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।'' ਪਾਤਰਾ ਨੇ ਕਿਹਾ ਕਿ ਦੇਸ਼ 'ਚ ਜੂਨ 'ਚ ਆਮ ਮੀਂਹ (ਲੰਬੀ ਮਿਆਦ ਦੇ ਔਸਤ 166.9 ਮਿਮੀ ਦਾ 92-108 ਫੀਸਦੀ) ਪੈਣ ਦੀ ਸੰਭਾਵਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News