NTA ਦਾ ਵੱਡਾ ਫੈਸਲਾ, 19 ਜੁਲਾਈ ਨੂੰ ਹੋਵੇਗੀ CUET-UG ਦੀ ਪ੍ਰੀਖਿਆ

Sunday, Jul 14, 2024 - 11:22 PM (IST)

NTA ਦਾ ਵੱਡਾ ਫੈਸਲਾ, 19 ਜੁਲਾਈ ਨੂੰ ਹੋਵੇਗੀ CUET-UG ਦੀ ਪ੍ਰੀਖਿਆ

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਨੇ ਸੀ. ਯੂ. ਈ. ਟੀ.-ਯੂ. ਜੀ. ਦੇ 1000 ਤੋਂ ਵੱਧ ਉਮੀਦਵਾਰਾਂ ਲਈ 19 ਜੁਲਾਈ ਨੂੰ ਦੁਬਾਰਾ ਪ੍ਰੀਖਿਆ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।

ਐੱਨ. ਟੀ. ਏ. ਨੇ 7 ਜੁਲਾਈ ਨੂੰ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀ. ਯੂ. ਈ. ਟੀ.)-ਯੂ. ਜੀ. 2024 ਦੀ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ ਸੀ ਅਤੇ ਐਲਾਨ ਕੀਤਾ ਸੀ ਕਿ ਜੇ ਪ੍ਰੀਖਿਆ ਦੇ ਸੰਚਾਲਨ ਬਾਰੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਕੋਈ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਉਹ 15 ਤੋਂ 19 ਜੁਲਾਈ ਦੇ ਦਰਮਿਆਨ ਸੀ. ਯੂ. ਈ. ਟੀ.-ਯੂ. ਜੀ. ਉਮੀਦਵਾਰਾਂ ਲਈ ਫਿਰ ਤੋਂ ਪ੍ਰੀਖਿਆ ਆਯੋਜਿਤ ਕਰੇਗੀ।

ਏਜੰਸੀ ਨੇ ਐਤਵਾਰ ਨੂੰ ਮੁੜ ਪ੍ਰੀਖਿਆ ਪ੍ਰੋਗਰਾਮ ਦਾ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਪਰ ਨਤੀਜੇ ਦੇ ਐਲਾਨ ’ਤੇ ਚੁੱਪ ਵੱਟੀ ਰੱਖੀ, ਜਿਸ ’ਚ ਪਹਿਲਾਂ ਹੀ ਦੋ ਹਫ਼ਤੇ ਤੋਂ ਜ਼ਿਆਦਾ ਦੀ ਦੇਰੀ ਹੋ ਚੁੱਕੀ ਹੈ ਅਤੇ ਆਖਰੀ ਉੱਤਰ ਕੁੰਜੀ ਅਜੇ ਤੱਕ ਨੋਟੀਫਾਈ ਨਹੀਂ ਕੀਤੀ ਗਈ ਹੈ। ਸੀ. ਯੂ. ਈ. ਟੀ.-ਯੂ. ਜੀ. ਨਤੀਜੇ ’ਚ ਦੇਰੀ ਅਜਿਹੇ ਸਮੇਂ ’ਚ ਹੋਈ ਹੈ, ਜਦੋਂ ਨੀਟ ਅਤੇ ਨੈੱਟ ਸਮੇਤ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿਵਾਦ ਜਾਰੀ ਹੈ।


author

Rakesh

Content Editor

Related News