ਚੋਣ ਕਮਿਸ਼ਨ ਦਾ ਵੱਡਾ ਫੈਸਲਾ ! ਸਾਰੇ ਸੂਬਿਆਂ ’ਚ ਵੋਟਰ ਲਿਸਟਾਂ ’ਚੋਂ ਹਟਾਏ ਜਾਣਗੇ ਮ੍ਰਿਤਕ ਵੋਟਰਾਂ ਦੇ ਨਾਂ

Friday, Oct 03, 2025 - 07:21 AM (IST)

ਚੋਣ ਕਮਿਸ਼ਨ ਦਾ ਵੱਡਾ ਫੈਸਲਾ ! ਸਾਰੇ ਸੂਬਿਆਂ ’ਚ ਵੋਟਰ ਲਿਸਟਾਂ ’ਚੋਂ ਹਟਾਏ ਜਾਣਗੇ ਮ੍ਰਿਤਕ ਵੋਟਰਾਂ ਦੇ ਨਾਂ

ਨੈਸ਼ਨਲ ਡੈਸਕ : ਬਿਹਾਰ ਵਾਂਗ ਸਾਰੇ ਸੂਬਿਆਂ ਵਿਚ ਵੋਟਰ ਸੂਚੀਆਂ ਤੋਂ ਮ੍ਰਿਤਕ ਵੋਟਰਾਂ ਦੇ ਨਾਂ ਹਟਾ ਦਿੱਤੇ ਜਾਣਗੇ। ਚੋਣ ਕਮਿਸ਼ਨ ਦਾ ਮੰਨਣਾ ਹੈ ਕਿ  ਜਨਮ ਤੇ ਮੌਤ ਰਜਿਸਟਰਾਰ ਅੰਕੜਿਆਂ ਨੂੰ ਚੋਣ ਮਸ਼ੀਨਰੀ ਨਾਲ ਜੋੜਨ ਦੀ ਪ੍ਰਣਾਲੀ ਸਥਾਪਤ ਹੋ ਜਾਣ ’ਤੇ ਮ੍ਰਿਤਕ ਵਿਅਕਤੀਆਂ ਦੇ ਨਾਂ ਵੋਟਰ ਸੂਚੀਆਂ ਵਿਚ ਸ਼ਾਮਲ ਹੋਣ ਦਾ ਮੁੱਦਾ ਆਖਿਰਕਾਰ ਹੱਲ ਹੋ ਜਾਵੇਗਾ। ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼  ਡੂੰਘਾਈ ਨਾਲ ਸਮੀਖਿਆ  (ਐੱਸ. ਆਈ. ਆਰ.) ਸ਼ੁਰੂ ਹੋਣ ਤੋਂ ਪਹਿਲਾਂ,  ਸੂਬੇ ਵਿਚ 7.89 ਕਰੋੜ ਵੋਟਰ ਸਨ।
ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, 1 ਅਗਸਤ ਨੂੰ ਪ੍ਰਕਾਸ਼ਿਤ ਖਰੜਾ ਸੂਚੀ ਵਿਚ 7.24 ਕਰੋੜ ਵੋਟਰ ਸਨ, ਕਿਉਂਕਿ ਲੱਗਭਗ 65 ਲੱਖ ਨਾਂ ਹਟਾ ਦਿੱਤੇ ਗਏ ਸਨ, ਜਿਨ੍ਹਾਂ ਵਿਚ 22 ਲੱਖ ਮ੍ਰਿਤਕ ਵਿਅਕਤੀਆਂ ਦੇ ਨਾਂ ਵੀ ਸ਼ਾਮਲ ਸਨ। ਅਗਸਤ ਵਿਚ ਇਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਗਿਆਨੇਸ਼ ਕੁਮਾਰ ਨੇ ਦੱਸਿਆ ਸੀ ਕਿ ਬਿਹਾਰ ਵਿਚ ਮ੍ਰਿਤਕ ਦੇ ਤੌਰ ’ਤੇ ਪਛਾਣੇ ਗਏ ਲੱਗਭਗ 22 ਲੱਖ ਵੋਟਰਾਂ ਦੀ ਮੌਤ ਹਾਲ ਵਿਚ ਨਹੀਂ ਹੋਈ ਸੀ, ਸਗੋਂ ਉਨ੍ਹਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ, ਪਰ ਉਸਦਾ ਰਿਕਾਰਡ ਪਹਿਲਾਂ ਅਪਡੇਟ ਨਹੀਂ ਕੀਤਾ ਗਿਆ ਸੀ।  ਇਕ ਸਵਾਲ ਦੇ ਜਵਾਬ ਵਿਚ ਕੁਮਾਰ ਨੇ  ਕਿਹਾ ਕਿ ਵੋਟਰ ਸੂਚੀ ਦੇ ਪਿਛਲੇ ਆਮ ਸੋਧ ਦੌਰਾਨ ਗਣਨਾ ਫਾਰਮ ਹਰ ਘਰ ਵਿਚ ਨਹੀਂ ਵੰਡੇ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Shubam Kumar

Content Editor

Related News