ਵੱਡੀ ਖ਼ਬਰ : ਰੇਲ ਟਿਕਟ ਬੁਕਿੰਗ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, 1 ਨਵੰਬਰ ਤੋਂ ਹੋਵੇਗਾ ਲਾਗੂ

Thursday, Oct 17, 2024 - 06:00 PM (IST)

ਵੱਡੀ ਖ਼ਬਰ : ਰੇਲ ਟਿਕਟ ਬੁਕਿੰਗ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, 1 ਨਵੰਬਰ ਤੋਂ ਹੋਵੇਗਾ ਲਾਗੂ

ਨੈਸ਼ਨਲ ਡੈਸਕ : ਭਾਰਤੀ ਰੇਲਵੇ ਨੇ ਰੇਲ ਟਿਕਟ ਬੁਕਿੰਗ ਦੇ ਨਿਯਮਾਂ ਵਿੱਚ ਅਹਿਮ ਬਦਲਾਅ ਕਰ ਦਿੱਤਾ ਹੈ। ਰੇਲਵੇ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਯਾਤਰੀਆਂ ਨੂੰ ਹੁਣ ਟਿਕਟਾਂ ਬੁੱਕ ਕਰਨ ਲਈ 120 ਦਿਨ ਯਾਨੀ ਚਾਰ ਮਹੀਨੇ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜਾਰੀ ਕੀਤੇ ਗਏ ਨਵੇਂ ਨਿਯਮ ਦੇ ਤਹਿਤ, ਯਾਤਰੀ ਯਾਤਰਾ ਤੋਂ ਸਿਰਫ਼ 60 ਦਿਨ ਪਹਿਲਾਂ IRCTC ਤੋਂ ਰੇਲ ਟਿਕਟ ਬੁੱਕ ਕਰ ਸਕਣਗੇ। ਇਹ ਨਵਾਂ ਨਿਯਮ 1 ਨਵੰਬਰ 2024 ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ - ਬੰਦ ਹੋ ਸਕਦੀਆਂ ਨੇ ਮੁਫ਼ਤ ਸਰਕਾਰੀ ਸਕੀਮਾਂ, ਪੜ੍ਹੋ ਕੀ ਹੈ ਪੂਰੀ ਖ਼ਬਰ

ਦੱਸ ਦੇਈਏ ਕਿ ਜਾਰੀ ਕੀਤੀ ਗਈ ਨੋਟੀਫਿਕੇਸ਼ਨ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਐਡਵਾਂਸ ਟਰੇਨ ਟਿਕਟ ਬੁਕਿੰਗ ਲਈ ਨਵੇਂ ਨਿਯਮਾਂ ਦਾ ਪਹਿਲਾਂ ਤੋਂ ਬੁੱਕ ਕੀਤੀਆਂ ਟਿਕਟਾਂ 'ਤੇ ਕੋਈ ਅਸਰ ਨਹੀਂ ਪਵੇਗਾ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੰਮ ਜਾਂ ਪੜ੍ਹਾਈ ਲਈ ਘਰ ਤੋਂ ਦੂਰ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ। ਉਕਤ ਲੋਕਾਂ ਦਾ ਜਦੋਂ ਆਪਣੇ ਘਰਾਂ ਨੂੰ ਜਾਣ ਦਾ ਮਨ ਕਰਦਾ ਹੈ ਤਾਂ ਅਜਿਹੇ ਸਮੇਂ ਵਿੱਚ ਭਾਰਤੀ ਰੇਲਵੇ ਉਨ੍ਹਾਂ ਦਾ ਸਭ ਤੋਂ ਵੱਡਾ ਸਹਾਰਾ ਹੈ। ਸਾਡੇ ਦੇਸ਼ ਵਿੱਚ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਛੁੱਟੀਆਂ ਦੌਰਾਨ ਘਰ ਪਰਤਣ ਲਈ ਰੇਲ ਟਿਕਟ ਬੁੱਕ ਕਰਨਾ ਚਾਹੁੰਦੇ ਹਨ, ਜਿਸ ਲਈ ਰੇਲਵੇ ਨੇ 90 ਦਿਨ ਪਹਿਲਾਂ ਟਿਕਟਾਂ ਬੁੱਕ ਕਰਨ ਦੀ ਸਹੂਲਤ ਦਿੱਤੀ ਸੀ। ਹੁਣ ਟਿਕਟ ਬੁਕਿੰਗ ਦੀ ਸਮਾਂ ਸੀਮਾ ਘਟਾ ਕੇ 60 ਦਿਨ ਕਰ ਦਿੱਤੀ ਗਈ ਹੈ। ਇਸ ਨਾਲ ਯਾਤਰੀਆਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ।

ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬਿਜਲੀ ਕੁਨੈਕਸ਼ਨ ਲਈ ਨਹੀਂ ਲੈਣੀ ਪਵੇਗੀ NOC

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News