ਮੇਹੁਲ ਚੋਕਸੀ ਨੂੰ ਵੱਡਾ ਝਟਕਾ, ਮੁੰਬਈ ਕੋਰਟ ਨੇ FEO ਕੇਸ ਖ਼ਤਮ ਕਰਨ ਤੋਂ ਕੀਤੀ ਕੋਰੀ ਨਾਂਹ
Saturday, Nov 29, 2025 - 01:05 AM (IST)
ਮੁੰਬਈ : ਕਰੋੜਾਂ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (PNB) ਘੁਟਾਲੇ ਦੇ ਦੋਸ਼ੀ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਨੂੰ ਅਦਾਲਤ ਨੇ ਚੋਕਸੀ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਉਸ ਨੂੰ ਭਗੌੜਾ ਆਰਥਿਕ ਅਪਰਾਧੀ (FEO) ਐਲਾਨ ਕਰਨ ਦੀ ਕਾਰਵਾਈ ਖਤਮ ਕਰਨ ਦੀ ਮੰਗ ਕੀਤੀ ਗਈ ਸੀ।
ਧੋਖਾਧੜੀ ਦੇ ਮਾਮਲਿਆਂ ਦੌਰਾਨ ਦੇਸ਼ ਛੱਡ ਕੇ ਭੱਜ ਗਿਆ ਚੋਕਸੀ ਇਸ ਸਮੇਂ ਭਾਰਤ ਸਰਕਾਰ ਦੀ ਬੇਨਤੀ 'ਤੇ ਬੈਲਜੀਅਮ ਪੁਲਸ ਦੀ ਹਿਰਾਸਤ ਵਿੱਚ ਹੈ। ਉਸਦੇ ਵਕੀਲਾਂ ਵਿਜੇ ਅਗਰਵਾਲ, ਰਾਹੁਲ ਅਗਰਵਾਲ ਅਤੇ ਜੈਸਮੀਨ ਪੁਰਾਨੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਕਿਉਂਕਿ ਉਹ ਹਿਰਾਸਤ ਵਿੱਚ ਹੈ, ਇਸ ਲਈ ED ਉਸ ਨੂੰ FEO ਐਲਾਨ ਕਰਨ ਦੀ ਪ੍ਰਕਿਰਿਆ ਜਾਰੀ ਨਹੀਂ ਰੱਖ ਸਕਦੀ। ED ਨੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਚੋਕਸੀ ਭਾਰਤ ਵਾਪਸ ਆਉਣ ਤੋਂ ਬਚਣ ਲਈ ਬੈਲਜੀਅਮ ਵਿੱਚ ਹਵਾਲਗੀ ਵਿਰੁੱਧ ਕਾਨੂੰਨੀ ਲੜਾਈ ਲੜ ਰਿਹਾ ਹੈ। ਏਜੰਸੀ ਨੇ ਕਿਹਾ ਕਿ FEO ਪ੍ਰਕਿਰਿਆ ਸਿਰਫ਼ ਉਦੋਂ ਹੀ ਰੁਕਦੀ ਹੈ, ਜਦੋਂ ਦੋਸ਼ੀ ਅਦਾਲਤ ਵਿੱਚ ਪੇਸ਼ ਹੁੰਦਾ ਹੈ, ਜੋ ਕਿ ਚੋਕਸੀ ਨੇ ਨਹੀਂ ਕੀਤਾ ਹੈ। ED ਨੇ ਜ਼ੋਰ ਦੇ ਕੇ ਕਿਹਾ ਕਿ ਅਰਜ਼ੀ ਦਾ ਕੋਈ ਮੈਰਿਟ ਨਹੀਂ ਹੈ ਅਤੇ ਇਸ ਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਇਸ ਬਲੱਡ ਗਰੁੱਪ ਵਾਲਿਆਂ ਨੂੰ Liver ਦੀ ਬਿਮਾਰੀ ਦਾ ਖਤਰਾ ਵਧੇਰੇ! ਰਿਸਰਚ 'ਚ ਖੁਲਾਸਾ
ਬੈਲਜੀਅਮ ਤੋਂ ਵੀ ਲੱਗਾ ਵੱਡਾ ਝਟਕਾ
ਚੋਕਸੀ ਦੇ ਭਤੀਜੇ ਨੀਰਵ ਮੋਦੀ ਨੂੰ ਪਹਿਲਾਂ ਹੀ ਐੱਫਈਓ ਐਲਾਨਿਆ ਜਾ ਚੁੱਕਾ ਹੈ। ਐੱਫਈਓ ਕਾਨੂੰਨ ਤਹਿਤ, ਅਦਾਲਤ 100 ਕਰੋੜ ਰੁਪਏ ਤੋਂ ਵੱਧ ਦੇ ਕਿਸੇ ਵੀ ਮਾਮਲੇ ਵਿੱਚ ਭਗੌੜਾ ਦੋਸ਼ੀ ਨੂੰ ਐੱਫਈਓ ਐਲਾਨ ਸਕਦੀ ਹੈ। ਐੱਫਈਓ ਐਲਾਨੇ ਜਾਣ 'ਤੇ ਉਸਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ।
ਜਾਣਕਾਰੀ ਮੁਤਾਬਕ, 17 ਅਕਤੂਬਰ ਨੂੰ ਬੈਲਜੀਅਮ ਦੀ ਇੱਕ ਅਦਾਲਤ ਨੇ ਚੋਕਸੀ ਨੂੰ ਭਾਰਤ ਹਵਾਲੇ ਕਰਨ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਉਸਨੇ ਇਸ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਸੀਬੀਆਈ ਅਤੇ ਈਡੀ ਦੋਵੇਂ ਹੀ 13,000 ਕਰੋੜ ਰੁਪਏ ਦੇ ਪੀਐੱਨਬੀ ਘੁਟਾਲੇ ਵਿੱਚ ਚੋਕਸੀ ਅਤੇ ਨੀਰਵ ਮੋਦੀ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ 'ਤੇ ਮੁੰਬਈ ਦੀ ਬ੍ਰੈਡੀ ਹਾਊਸ ਸ਼ਾਖਾ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ LoU ਅਤੇ FLC ਜ਼ਰੀਏ ਵਿਦੇਸ਼ੀ ਧਨ ਰਾਸ਼ੀ ਹੜੱਪਣ ਦਾ ਦੋਸ਼ ਹੈ। ਨੀਰਵ ਮੋਦੀ ਇਸ ਸਮੇਂ ਲੰਡਨ ਦੀ ਜੇਲ੍ਹ ਵਿੱਚ ਹੈ ਅਤੇ ਹਵਾਲਗੀ ਤੋਂ ਬਚਣ ਲਈ ਕਾਨੂੰਨੀ ਲੜਾਈ ਲੜ ਰਿਹਾ ਹੈ। ਵਿਸ਼ੇਸ਼ ਜੱਜ ਏ. ਵੀ. ਗੁਜਰਾਤੀ ਦਾ ਵਿਸਤ੍ਰਿਤ ਆਦੇਸ਼ ਅਜੇ ਆਉਣਾ ਬਾਕੀ ਹੈ।
ਇਹ ਵੀ ਪੜ੍ਹੋ : ਇਸ ਬਲੱਡ ਗਰੁੱਪ ਵਾਲਿਆਂ ਨੂੰ Liver ਦੀ ਬਿਮਾਰੀ ਦਾ ਖਤਰਾ ਵਧੇਰੇ! ਰਿਸਰਚ 'ਚ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
