ਗਾਜ਼ੀਆਬਾਦ ਪੁਲਸ ਦਾ ਵੱਡਾ ਐਕਸ਼ਨ: ਸੂਰਿਆ ਚੌਹਾਨ ਕਤਲ ਕਾਂਡ ਦਾ ਮੁੱਖ ਮੁਲਜ਼ਮ ਐਨਕਾਊਂਟਰ ''ਚ ਢੇਰ
Sunday, May 31, 2026 - 07:57 AM (IST)
ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਪੁਲਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਸੂਰਿਆ ਚੌਹਾਨ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਸਦ ਨੂੰ ਇੱਕ ਐਨਕਾਊਂਟਰ ਦੌਰਾਨ ਢੇਰ ਕਰ ਦਿੱਤਾ। ਜਾਣਕਾਰੀ ਅਨੁਸਾਰ, ਗਾਜ਼ੀਆਬਾਦ ਦੇ ਖੋੜਾ ਇਲਾਕੇ ਵਿੱਚ ਬਕਰੀਦ ਵਾਲੇ ਦਿਨ 17 ਸਾਲਾ ਸੂਰਿਆ ਚੌਹਾਨ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਮੁਕਾਬਲੇ ਦਾ ਵੇਰਵਾ
ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁੱਖ ਮੁਲਜ਼ਮ ਅਸਦ ਆਪਣੇ ਕਿਸੇ ਦੋਸਤ ਤੋਂ ਪੈਸੇ ਲੈਣ ਲਈ ਖੋੜਾ ਇਲਾਕੇ ਵਿੱਚ ਆਉਣ ਵਾਲਾ ਹੈ ਅਤੇ ਉਸ ਤੋਂ ਬਾਅਦ ਉਸ ਦਾ ਸ਼ਹਿਰ ਛੱਡ ਕੇ ਭੱਜਣ ਦਾ ਇਰਾਦਾ ਸੀ। ਸੂਚਨਾ ਮਿਲਦੇ ਹੀ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਜਦੋਂ ਅਸਦ ਆਪਣੇ ਇੱਕ ਸਾਥੀ ਨਾਲ ਮੋਟਰਸਾਈਕਲ 'ਤੇ ਉੱਥੇ ਪਹੁੰਚਿਆ ਤਾਂ ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਅਨੁਸਾਰ, ਅਸਦ ਨੇ ਰੁਕਣ ਦੀ ਬਜਾਏ ਪੁਲਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਵੀ ਜਵਾਬੀ ਕਾਰਵਾਈ ਫਾਇਰਿੰਗ ਕੀਤੀ।
पुलिस के साथ मुठभेड़ में मारा गया खोड़ा वाला असद, ईद पर दोस्त सूर्या चौहान को बुलाकर बेरहमी से किया था मर्डर
— Rahul chaudhary (@TcHacker6) May 31, 2026
Ghaziabad Asad Encounter: गाजियाबाद
खोड़ा कॉलोनी में ईद के दिन दोस्त सूर्या चौहान की बेरहमी से हत्या करने वाले आरोपी असद को पुलिस ने मुठभेड़ में ढेर कर दिया. यह… pic.twitter.com/pQ6j4TzySn
ਇਹ ਵੀ ਪੜ੍ਹੋ : ਸਪਾਈਸਜੈੱਟ ਦੀ ਦਿੱਲੀ-ਦਰਭੰਗਾ ਫਲਾਈਟ ਰੱਦ, ਯਾਤਰੀਆਂ ਵੱਲੋਂ ਹੰਗਾਮਾ
ਇਲਾਜ ਦੌਰਾਨ ਤੋੜਿਆ ਦਮ
ਪੁਲਸ ਵੱਲੋਂ ਆਤਮ-ਰੱਖਿਆ ਵਿੱਚ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਅਸਦ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿੱਚ ਪੁਲਸ ਦਾ ਇੱਕ ਕਾਂਸਟੇਬਲ ਵੀ ਜ਼ਖ਼ਮੀ ਹੋਇਆ ਹੈ। ਪੁਲਸ ਨੇ ਮੌਕੇ ਤੋਂ ਇੱਕ ਦੇਸੀ ਪਿਸਤੌਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਹਾਲਾਂਕਿ, ਅਸਦ ਦਾ ਦੂਜਾ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
पुलिस ने असद को मुठभेड़ में ढेर कर दिया है.
— Narendra Pratap (@hindipatrakar) May 31, 2026
असद और उसके साथियों ने चाकुओ से गोदकर सूर्य चौहान की हत्या की थी.
📍गाजियाबाद, उत्तरप्रदेश https://t.co/L1lUdmKx5y pic.twitter.com/2IFUr54QrR
ਬਾਈਕ ਵਿਵਾਦ ਬਣਿਆ ਸੀ ਕਤਲ ਦੀ ਵਜ੍ਹਾ
ਪੁਲਸ ਅਨੁਸਾਰ, ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਵੇਂ ਧਿਰਾਂ ਵਿਚਕਾਰ ਮੋਟਰਸਾਈਕਲ ਚਲਾਉਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਕਤਲ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ਵਿੱਚ ਕਈ ਨੌਜਵਾਨ ਸੂਰਿਆ 'ਤੇ ਚਾਕੂਆਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਸਨ। ਪੁਲਸ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਸਦ ਇਸ ਕੇਸ ਦਾ ਚੌਥਾ ਅਤੇ ਮੁੱਖ ਮੁਲਜ਼ਮ ਸੀ, ਜਿਸ 'ਤੇ ਪੁਲਸ ਨੇ 50 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨ ਕੀਤਾ ਹੋਇਆ ਸੀ। ਪੁਲਸ ਹੁਣ ਪੰਜਵੇਂ ਫ਼ਰਾਰ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
