ਕਾਂਗਰਸ ਉਮੀਦਵਾਰ ਭੁਪਿੰਦਰ ਹੁੱਡਾ ਦੀ ਗੜ੍ਹੀ ਸਾਂਪਲਾ ਸੀਟ ''ਤੇ ਬੰਪਰ ਜਿੱਤ

Tuesday, Oct 08, 2024 - 05:59 PM (IST)

ਹਰਿਆਣਾ- ਹਰਿਆਣਾ ਦੀ ਗੜ੍ਹੀ ਸਾਂਪਲਾ ਸੀਟ 'ਤੇ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਸਾਬਕਾ ਮੁੱਖ ਮੰਤਰੀ ਅਤੇ ਦਿੱਗਜ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ 71465 ਵੋਟਾਂ ਨਾਲ ਇਸ ਸੀਟ 'ਤੇ ਇਕ ਵਾਰ ਮੁੜ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਹੁੱਡਾ ਨੂੰ ਕੁੱਲ 108539 ਵੋਟ ਮਿਲੇ ਹਨ ਅਤੇ ਭਾਜਪਾ ਉਮੀਦਵਾਰ ਨੂੰ 37073 ਵੋਟ ਮਿਲੇ। ਸੱਤਾਧਾਰੀ ਭਾਜਪਾ ਨੂੰ ਉਮੀਦ ਸੀ ਕਿ ਇਸ ਵਾਰ ਇਹ ਸੀਟ ਉਸ ਦੇ ਖਾਤੇ 'ਚ ਆਏਗੀ ਪਰ ਹੁੱਡਾ ਨੇ ਗੜ੍ਹੀ ਸਾਂਪਲਾ ਦੇ ਲੋਕਾਂ ਦਾ ਭਰੋਸਾ ਇਕ ਵਾਰ ਮੁੜ ਜਿੱਤ ਲਿਆ ਹੈ। ਉਨ੍ਹਾਂ ਨੇ ਭਾਜਪਾ ਦੀ ਮੰਜੂ ਨੂੰ ਹਰਾ ਦਿੱਤਾ ਹੈ।

ਭੁਪਿੰਦਰ ਹੁੱਡਾ ਸ਼ੁਰੂਆਤ ਤੋਂ ਹੀ ਇਸ ਸੀਟ 'ਤੇ ਅੱਗੇ ਚੱਲ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਹੁੱਡਾ ਨੂੰ ਇਸ ਸੀਟ 'ਤੇ ਸ਼ਾਨਦਾਰ ਜਿੱਤ ਮਿਲੀ ਸੀ। 2019 ਵਿਧਾਨ ਸਭਾ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਹੁੱਡਾ ਨੂੰ 97,755 ਵੋਟ ਮਿਲੇ ਸਨ। ਉਨ੍ਹਾਂ ਦੇ ਮੁਕਾਬਲੇ ਭਾਜਪਾ ਦੇ ਸਤੀਸ਼ ਨਾਂਦਲ ਨੂੰ 39,443 ਵੋਟ ਮਿਲੇ ਸਨ। ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਡਾ. ਸੰਦੀਪ ਹੁੱਡਾ ਨੂੰ 5,437 ਵੋਟ ਮਿਲੇ ਸਨ। ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਵੀ ਹੁੱਡਾ ਨੂੰ ਗੜ੍ਹੀ ਸਾਂਪਲਾ ਸੀਟ 'ਤੇ ਜਿੱਤ ਮਿਲੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News