ਭੂਪੇਸ਼ ਚੜ੍ਹਾਉਣਗੇ ਮਾਂ ਦੰਤੇਸ਼ਵਰੀ ਨੂੰ 11 ਹਜ਼ਾਰ ਮੀਟਰ ਲੰਮੀ ਚੁੰਨੀ, 300 ਔਰਤਾਂ ਨੇ ਇਕ ਹਫ਼ਤੇ ''ਚ ਕੀਤੀ ਤਿਆਰ
Monday, May 23, 2022 - 07:30 PM (IST)
ਰਾਏਪੁਰ (ਵਾਰਤਾ)- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਬਸਤਰ ਦੀ ਦੇਵੀ ਮਾਂ ਦੰਤੇਸ਼ਵਰੀ ਨੂੰ 11 ਹਜ਼ਾਰ ਮੀਟਰ ਲੰਮੀ ਚੁੰਨੀ ਚੜ੍ਹਾਉਣਗੇ। ਇਹ ਚੁੰਨੀ ਵਿਸ਼ੇਸ਼ ਤੌਰ ’ਤੇ ਮਾਂ ਦੰਤੇਸ਼ਵਰੀ ਨੂੰ ਅਰਪਣ ਕਰਨ ਲਈ ਡੈਨੇਕਸ ਨਵਾ ਗਾਰਮੈਂਟ ਫੈਕਟਰੀ ਦੀਆਂ ਔਰਤਾਂ ਨੇ ਤਿਆਰ ਕੀਤੀ ਹੈ। 11 ਹਜ਼ਾਰ ਮੀਟਰ ਲੰਮੀ ਚੁੰਨੀ ਤਿਆਰ ਕਰ ਕੇ ਡੈਨੇਕਸ ਦੀਆਂ ਔਰਤਾਂ ਨੇ ਨਵਾਂ ਕੀਰਤੀਮਾਨ ਰਚਿਆ ਹੈ। ਇਸ ਚੁੰਨੀ ਨੂੰ ਡੈਨੇਕਸ ’ਚ ਕੰਮ ਕਰਦੀਆਂ 300 ਔਰਤਾਂ ਨੇ ਇਕ ਹਫ਼ਤੇ ’ਚ ਤਿਆਰ ਕੀਤਾ ਹੈ।
ਦੱਸਣਯੋਗ ਹੈ ਕਿ ਸੀ. ਐੱਮ. ਭੂਪੇਸ਼ ਬਘੇਲ 90 ਵਿਧਾਨ ਸਭਾ ਖੇਤਰਾਂ ਦਾ ਦੌਰਾ ਕਰ ਰਹੇ ਹਨ। ਮੁਲਾਕਾਤ ਪ੍ਰੋਗਰਾਮ ਦੇ ਤਹਿਤ 23 ਮਈ ਨੂੰ ਸੀ. ਐੱਮ. ਬਸਤਰ ਡਵੀਜ਼ਨ ਦੇ ਦੌਰੇ ਨਿਕਲ ਗਏ ਹਨ। ਸੀ. ਐੱਮ. ਅੱਜ ਦੰਤੇਵਾੜਾ ਵਿਧਾਨ ਸਭਾ ਦੇ ਸਭ ਤੋਂ ਵੱਧ ਨਕਸਲ ਪ੍ਰਭਾਵਿਤ ਖੇਤਰ ਕਟੇਕਲਿਆਣ ਅਤੇ ਬਾਰਸੂਰ ’ਚ ਸਥਾਨਕ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਨਗੇ। ਸ਼ਾਮ ਨੂੰ ਦੰਤੇਵਾੜਾ ’ਚ ਆਯੋਜਿਤ ਆਦਿਵਾਸੀ ਸੰਮੇਲਨ ’ਚ ਸ਼ਾਮਲ ਹੋਣ ਤੋਂ ਬਾਅਦ ਵੱਖ-ਵੱਖ ਸਮਾਜਾਂ ਦੇ ਪ੍ਰਤੀਨਿਧੀਆਂ ਅਤੇ ਸੰਘਾਂ ਦੇ ਅਹੁਦੇਦਾਰਾਂ ਮਿਲਣਗੇ। ਮੁੱਖ ਮੰਤਰੀ 24 ਮਈ ਨੂੰ ਮਾਤਾ ਦੰਤੇਸ਼ਵਰੀ ਦੇ ਦਰਸ਼ਨ ਨੂੰ ਜਾਣਗੇ ਅਤੇ ਦੇਵੀ ਮਾਂ ਨੂੰ ਇਹ ਵਿਸ਼ੇਸ਼ ਚੁੰਨੀ ਚੜ੍ਹਾਉਣਗੇ।