ਭਾਰਤੀ ਕਿਸਾਨ ਯੂਨੀਅਨ ਚਲਾਏਗੀ ‘ਨੋ ਵੋਟ ਫਾਰ ਬੀ.ਜੇ.ਪੀ.’ ਮੁਹਿੰਮ

08/21/2021 5:22:02 PM

ਸ਼ਿਮਲਾ–ਪਿਛਲੇ ਲੰਬੇ ਸਮੇਂ ਤੋਂ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਨੇ ਬੀ.ਜੇ.ਪੀ. ਸਰਕਾਰ ਖ਼ਿਲਾਫ਼ ਹੁਣ ‘ਨੋ ਵੋਟ ਫਾਰ ਬੀ.ਜੇ.ਪੀ.’ ਮੁਹਿੰਮ ਚਲਾਉਣ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਬੀ.ਜੇ.ਪੀ. ਸਰਕਾਰ ਨੂੰ ਕੇਂਦਰ ਅਤੇ ਸੂਬੇ ’ਚੋਂ ਸੱਤਾ ਤੋਂ ਬਰਖਾਸਤ ਕੀਤਾ ਜਾ ਸਕੇ। ਭਾਰਤੀ ਕਿਸਾਨ ਯੂਨੀਅਨ ਨੇ ਸੂਬੇ ’ਚ ਹੋਣ ਵਾਲੀਆਂ ਉਪ ਚੋਣਾਂ ’ਚ ਬੀ.ਜੇ.ਪੀ. ਖ਼ਿਲਾਫ਼ ਪ੍ਰਚਾਰ ਕਰਨ ਦਾ ਫੈਸਲਾ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਦਾਨ ਅਨੇਂਦਰ ਸਿੰਘ ਨੌਟੀ ਨੇ ਸ਼ਿਮਲਾ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੀ.ਜੇ.ਪੀ. ਦੀ ਕੇਂਦਰ ਸਰਕਾਰ ਨੇ ਕਿਸਾਨਾਂ ’ਤੇ ਤਿੰਨ ਕਾਲੇ ਕਾਨੂੰਨ ਥੋਪ ਕੇ ਧੋਖਾ ਕੀਤਾ ਹੈ। 

ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੂਰੇ ਦੇਸ਼ ’ਚ ‘ਨੋ ਵੋਟ ਫਾਰ ਬੀ.ਜੇ.ਪੀ.’ ਮੁਹਿੰਮ ਚਲਾਏਗੀ। ਹਿਮਾਚਲ ਪ੍ਰਦੇਸ਼ ’ਚ ਹੋਣ ਵਾਲੀਆਂ ਉਪ ਚੋਣਾਂ ’ਚ ਵੀ ਇਹ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਕੇਸ਼ ਟਿਕੈਤ ਦੀ ਅਗਵਾਈ ’ਚ ਕਿਸਾਨਾਂ ਦੇ ਹਿੱਤ ’ਚ ਪਿਛਲੇ 9 ਮਹੀਨਿਆਂ ਤੋਂ ਸ਼ੰਘਰਸ਼ ਕਰ ਰਿਹਾ ਹੈ ਪਰ ਬੀ.ਜੇ.ਪੀ. ਦੀ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਕਿਸਾਨ ਵਿਰੋਧੀ ਬੀ.ਜੇ.ਪੀ. ਸਰਕਾਰ ਖ਼ਿਲਾਫ਼ ਪ੍ਰਚਾਰ ਕਰੇਗੀ। ਸੂਬੇ ’ਚ ਹੋਣ ਵਾਲੀਆਂ ਉਪ ਚੋਣਾਂ ’ਚ ਬੀ.ਜੇ.ਪੀ. ਨੂੰ ਇਸ ਦਾ ਟ੍ਰੇਲਰ ਦਿਖਾਇਆ ਜਾਵੇਗਾ। 


Rakesh

Content Editor

Related News