ਭਾਰਤ ਇਲੈਕਟ੍ਰਾਨਿਕਸ ਲਿਮਟਿਡ ''ਚ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖਾਹ
Wednesday, Jan 15, 2025 - 10:51 AM (IST)
ਨਵੀਂ ਦਿੱਲੀ- ਭਾਰਤ ਇਲੈਕਟ੍ਰਾਨਿਕਸ ਲਿਮਟਿਡ (BEL) 'ਚ 300 ਤੋਂ ਵਧੇਰੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਪ੍ਰੋਬੇਸ਼ਨਰੀ ਇੰਜੀਨੀਅਰ (ਇਲੈਕਟ੍ਰਾਨਿਕਸ) ਈ-II ਗ੍ਰੇਡ- 200 ਅਹੁਦੇ
ਪ੍ਰੋਬੇਸ਼ਨਰੀ ਇੰਜੀਨੀਅਰ (ਮੈਕੇਨਿਕਲ) ਈ-II ਗ੍ਰੇਡ- 150 ਅਹੁਦੇ
ਕੁੱਲ 350 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 31 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 25 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ 'ਚ ਛੋਟ ਦਿੱਤੀ ਜਾਵੇਗੀ।
ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਓਬੀਸੀ (ਨਾਨ ਕ੍ਰੀਮੀ ਲੇਅਰ)/ਈਡਬਲਿਊਐੱਸ ਉਮੀਦਵਾਰਾਂ ਨੂੰ ਇਲੈਕਟ੍ਰਾਨਿਕਸ/ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ/ਇਲੈਕਟ੍ਰਾਨਿਕਸ ਐਂਡ ਟੈਲੀਕਮਿਊਨਿਕੇਸ਼ਨ/ਕਮਿਊਨਿਕੇਸ਼ਨ/ਟੈਲੀਕਮਿਊਨਿਕੇਸ਼ਨ/ਮੈਕੇਨਿਕਲ ਵਿਸ਼ਿਆਂ 'ਚ ਏਆਈਸੀਟੀਈ ਵਲੋਂ ਮਾਨਤਾ ਪ੍ਰਾਪਤ ਕਾਲਜਾਂ ਤੋਂ ਬੀਈ/ਬੀਟੈੱਕ ਇੰਜੀਨੀਅਰਿੰਗ ਗੈਰਜੂਏਸ਼ਨ 'ਚ ਫਰਸਟ ਡਿਗਰੀ ਨਾਲ ਪਾਸ ਹੋਣਾ ਚਾਹੀਦਾ।
ਤਨਖਾਹ
ਬੇਸਿਕ ਪੇ-ਸਕੇਲ 40 ਹਜ਼ਾਰ ਤੋਂ 1 ਲੱਖ 40 ਹਜ਼ਾਰ ਰੁਪਏ ਹਰ ਮਹੀਨੇ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।