ਰਾਜਸਥਾਨ ਦੇ 'ਭਜਨ ਲਾਲ', ਪੜ੍ਹੋ ਸਰਪੰਚੀ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ

Friday, Dec 15, 2023 - 03:58 PM (IST)

ਰਾਜਸਥਾਨ ਦੇ 'ਭਜਨ ਲਾਲ', ਪੜ੍ਹੋ ਸਰਪੰਚੀ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਸਫ਼ਰ

ਜੈਪੁਰ- ਬੀਤੇ ਮੰਗਲਵਾਰ ਦੀ ਦੁਪਹਿਰ ਤੱਕ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਦੇ ਫੋਟੋ ਸੈਸ਼ਨ 'ਚ ਪਿੱਛੇ ਵਾਲੀ ਕਤਾਰ 'ਚ ਖੜ੍ਹਾ ਵਿਅਕਤੀ ਕੁਝ ਹੀ ਮਿੰਟਾਂ ਬਾਅਦ ਸੂਬੇ ਦੀ ਸਿਆਸਤ ਦਾ ਬਿੰਦੂ ਹੋਵੇਗਾ। ਅਸੀਂ ਗੱਲ ਕਰ ਰਹੇ ਹਾਂ ਭਜਨ ਲਾਲ ਸ਼ਰਮਾ ਦੀ, ਜਿਨ੍ਹਾਂ ਦੀ ਮੰਗਲਵਾਰ ਨੂੰ ਕਹਾਣੀ ਕੁਝ ਅਜਿਹੀ ਹੀ ਰਹੀ। ਉਨ੍ਹਾਂ ਨੂੰ ਭਾਜਪਾ ਨੇ ਵਿਧਾਇਕ ਦਲ ਦਾ ਨੇਤਾ ਚੁਣਿਆ ਅਤੇ ਇਸ ਨਾਲ ਹੀ ਉਹ ਸੂਬੇ ਦੀ ਸਿਆਸਤ ਦੇ ਕੇਂਦਰ ਵਿਚ ਆ ਗਏ। ਭਰਤਪੁਰ ਦੀ ਇਕ ਗ੍ਰਾਮ ਪੰਚਾਇਤ ਦੇ ਸਰਪੰਚ ਰਹੇ ਭਜਨ ਲਾਲ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਹਨ। ਸ਼ੁੱਕਰਵਾਰ ਨੂੰ ਇੱਥੇ ਇਤਿਹਾਸ ਅਲਬਰਟ ਹਾਲ ਦੇ ਸਾਹਮਣੇ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ ਭਜਨ ਲਾਲ ਨੇ ਅਹੁਦੇ ਦੀ ਸਹੁੰ ਚੁੱਕੀ। ਭਜਨ ਲਾਲ ਸ਼ਰਮਾ ਪਹਿਲੀ ਵਾਰ ਵਿਧਾਇਕ ਬਣੇ ਹਨ।

ਇਹ ਵੀ ਪੜ੍ਹੋ- ਭਜਨ ਲਾਲ ਸ਼ਰਮਾ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਪਹਿਲੀ ਵਾਰ 27 ਸਾਲ ਦੀ ਉਮਰ 'ਚ ਚੁਣੇ ਗਏ ਸਰਪੰਚ

ਭਜਨ ਲਾਲ ਪਹਿਲੀ ਵਾਰ 27 ਸਾਲ ਦੀ ਉਮਰ 'ਚ ਸਰਪੰਚ ਚੁਣੇ ਗਏ ਸਨ। ਉਹ ਦੋ ਵਾਰ ਸਰਪੰਚ ਅਤੇ ਇਕ ਵਾਰ ਪੰਚਾਇਤ ਕਮੇਟੀ ਮੈਂਬਰ ਚੁਣੇ ਗਏ। ਆਪਣੇ ਗ੍ਰਹਿ ਨਗਰ ਭਰਤਪੁਰ ਨੂੰ ਛੱਡ ਕੇ ਸ਼ਰਮਾ ਨੇ ਜੈਪੁਰ ਹੈੱਡਕੁਆਰਟਰ ਵਿਚ ਪ੍ਰਦੇਸ਼ ਉਪ ਪ੍ਰਧਾਨ ਦੇ ਰੂਪ ਵਿਚ ਪਾਰਟੀ ਦੀ ਨੁਮਾਇੰਦਗੀ ਕੀਤੀ। ਸ਼ਰਮਾ ਕੋਲ ਰਾਜਨੀਤੀ ਵਿਗਿਆਨ ਵਿਚ ਪੋਸਟ ਗਰੈਜੂਏਟ ਦੀ ਡਿਗਰੀ ਹੈ ਅਤੇ ਉਨ੍ਹਾਂ ਦਾ ਕਾਰੋਬਾਰ ਖੇਤੀ ਹੈ। 

ਇਹ ਵੀ ਪੜ੍ਹੋ-  ਇੱਛਾ ਮੌਤ ਮੰਗਣ ਵਾਲੀ ਮਹਿਲਾ ਜੱਜ ਦੀ ਵਾਇਰਲ ਚਿੱਠੀ 'ਤੇ ਐਕਸ਼ਨ 'ਚ SC, ਇਲਾਹਾਬਾਦ ਹਾਈ ਕੋਰਟ ਤੋਂ ਮੰਗੀ ਰਿਪੋਰਟ

ਭਰਤਪੁਰ ਇਲਾਕੇ 'ਚ ਕਰਦੇ ਰਹੇ ਸਮਾਜਿਕ ਮੁੱਦਿਆਂ 'ਤੇ ਕੰਮ

ਭਜਨ ਲਾਲ ਨੇ ਰਾਸ਼ਟਰੀ ਸਵੈ ਸੋਇਮ ਸੇਵਕ ਸੰਘ (RSS) ਨਾਲ ਜੁੜੇ ਰਹੇ ਹਨ ਅਤੇ 1992 'ਚ ਭਾਰਤੀ ਜਨਤਾ ਯੁਵਾ ਮੋਰਚਾ ( ਭਾਜਯੁਮੋ) ਅਤੇ ਪਾਰਟੀ ਵਿਚ ਸੰਗਠਨਾਤਮਕ ਪੱਧਰ 'ਤੇ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ। 57 ਸਾਲ ਸ਼ਰਮਾ ਨੂੰ ਸਮਰਪਿਤ ਪਾਰਟੀ ਵਰਕਰ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਅਤੇ ਉਹ ਸੁਰਖੀਆਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਸ਼ਰਮਾ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਭਰਤਪੁਰ ਜ਼ਿਲ੍ਹੇ ਦੇ ਅਟਾਰੀ ਪਿੰਡ ਅਤੇ ਨਦਬਈ ਕਸਬੇ ਵਿਚ ਪੂਰੀ ਕੀਤੀ। ਬਾਅਦ ਵਿਚ ਉਹ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) 'ਚ ਸ਼ਾਮਲ ਹੋ ਗਏ ਅਤੇ ਨਦਬਈ ਤੇ ਭਰਤਪੁਰ ਇਲਾਕੇ 'ਚ ਸਮਾਜਿਕ ਮੁੱਦਿਆਂ 'ਤੇ ਕੰਮ ਕਰਦੇ ਰਹੇ। 

ਇਹ ਵੀ ਪੜ੍ਹੋ- ਮਹਾਦੇਵ ਐਪ: ਜਾਣੋ ਕਿਵੇਂ ਕਿੰਗਪਿਨ ਰਵੀ ਉੱਪਲ ਟਾਇਰਾਂ ਦੀ ਦੁਕਾਨ ਤੋਂ ਪਹੁੰਚ ਗਿਆ 6000 ਕਰੋੜ ਦੇ ਕਾਰੋਬਾਰ ਤਕ

1992 'ਚ ਸ਼੍ਰੀਰਾਮ ਜਨਮ ਭੂਮੀ ਅੰਦੋਲਨ ਦੌਰਾਨ ਜੇਲ੍ਹ ਗਏ ਭਜਨ

ਭਜਨ ਲਾਲ ਸ਼ਰਮਾ ਨੇ 1990 'ਚ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) ਦੇ ਕਸ਼ਮੀਰ ਮਾਰਚ 'ਚ ਸਰਗਰਮ ਰੂਪ ਤੋਂ ਹਿੱਸਾ ਲਿਆ ਅਤੇ 100 ਹੋਰ ਵਰਕਰਾਂ ਨਾਲ ਊਧਮਪੁਰ ਤੱਕ ਮਾਰਚ ਕਰ ਕੇ ਗ੍ਰਿਫ਼ਤਾਰੀ ਦਿੱਤੀ। ਉਹ 1992 'ਚ ਸ਼੍ਰੀਰਾਮ ਜਨਮ ਭੂਮੀ ਅੰਦੋਲਨ ਦੌਰਾਨ ਜੇਲ੍ਹ ਵੀ ਗਏ। 1991-92 ਦੌਰਾਨ ਉਨ੍ਹਾਂ ਨੂੰ ਭਾਜਯੁਮੋ ਵਿਚ ਜ਼ਿੰਮੇਵਾਰੀ ਮਿਲੀ ਅਤੇ ਉਨ੍ਹਾਂ ਦੇ ਸਿਆਸੀ ਕਰੀਅਰ ਨੇ ਨਵੀਂ ਰਫ਼ਤਾਰ ਫੜੀ। 

ਇਹ ਵੀ ਪੜ੍ਹੋ-  ਸੰਸਦ ਦੀ ਸੁਰੱਖਿਆ ’ਤੇ ਹਰ ਮਿੰਟ ’ਚ ਖਰਚ ਹੁੰਦੇ ਹਨ 2.5 ਲੱਖ

ਇੰਝ ਬਣਿਆ ਮੁੱਖ ਮੰਤਰੀ ਬਣਨ ਦਾ ਸਬੱਬ

ਪਾਰਟੀ ਨੇਤਾਵਾਂ ਦਾ ਕਹਿਣਾ ਸ਼ਰਮਾ ਨਿਯਮਿਤ ਰੂਪ ਨਾਲ ਮਥੁਰਾ ਵਿਚ ਗੋਵਰਧਨ-ਗਿਰੀਰਾਜ ਪਰਿਕ੍ਰਮਾ ਵਿਚ ਜਾਂਦੇ ਹਨ, ਜਿੱਥੇ ਭਾਜਪਾ ਦੇ ਮੌਜੂਦਾ ਪ੍ਰਧਾਨ ਜੇ. ਪੀ. ਨੱਢਾ ਵੀ ਆਉਂਦੇ ਸਨ ਅਤੇ ਦੋਹਾਂ ਵਿਚਾਲੇ ਮੁਲਾਕਾਤ ਹੁੰਦੀ ਸੀ। ਸ਼ਰਮਾ ਉਦੋਂ ਭਰਤਪੁਰ ਵਿਚ ਜ਼ਿਲ੍ਹਾ ਪ੍ਰਧਾਨ ਸਨ। ਇੱਥੋਂ ਹੀ ਉਹ ਨੱਢਾ ਦੀ ਨਜ਼ਰ ਵਿਚ ਆਏ। ਬਾਅਦ ਵਿਚ ਉਨ੍ਹਾਂ ਨੇ 2021 'ਚ ਪੱਛਮੀ ਬੰਗਾਲ ਵਿਧਾਨ ਸਭਾ ਚੋਣ ਵਿਚ ਪ੍ਰਚਾਰ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਹਿਯੋਗੀ ਦੇ ਰੂਪ ਵਿਚ ਕੰਮ ਕੀਤਾ ਅਤੇ ਕਿਹਾ ਜਾਂਦਾ ਹੈ ਕਿ ਸ਼ਾਹ ਉਨ੍ਹਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ। ਸੂਬੇ ਵਿਚ 200 ਵਿਚੋਂ 199 ਸੀਟਾਂ 'ਤੇ ਹੋਈਆਂ ਚੋਣਾਂ ਵਿਚ ਭਾਜਪਾ ਨੇ 115 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਕਾਂਗਰਸ ਨੇ 69 ਸੀਟਾਂ ਜਿੱਤੀਆਂ।  ਕਰਨਪੁਰ ਸੀਟ 'ਤੇ ਕਾਂਗਰਸ ਉਮੀਦਵਾਰ ਦੇ ਦਿਹਾਂਤ ਕਾਰਨ ਚੋਣ ਮੁਲਵਤੀ ਕਰ ਦਿੱਤੀ ਗਈ ਸੀ, ਜਿੱਥੇ 5 ਜਨਵਰੀ ਨੂੰ ਵੋਟਿੰਗ ਹੋਵੇਗੀ। 

ਇਹ ਵੀ ਪੜ੍ਹੋ- ਲੋਕ ਸਭਾ 'ਚ ਸੁਰੱਖਿਆ ਕੁਤਾਹੀ ਮਗਰੋਂ ਸੰਸਦ ਭਵਨ ਕੰਪਲੈਕਸ 'ਚ ਦਰਸ਼ਕਾਂ ਦੀ ਐਂਟਰੀ ਬੰਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News