ਬੇਂਗਲੁਰੂ ’ਚ ਕੁਦਰਤ ਦੀ ਮਾਰ; ਕਈ ਅਰਬਪਤੀਆਂ ਦੇ ਡੁੱਬੇ ਘਰ, ਹੜ੍ਹ ਨੇ ਪਟੜੀ ਤੋਂ ਉਤਾਰੀ ਜ਼ਿੰਦਗੀ
Wednesday, Sep 07, 2022 - 03:39 PM (IST)
ਬੇਂਗਲੁਰੂ- ਪਿਛਲੇ ਕੁਝ ਦਿਨਾਂ ’ਚ ਬੇਂਗਲੁਰੂ ’ਚ ਲਗਾਤਾਰ ਮੀਂਹ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ ਹੈ। ਕੁਦਰਤ ਦਾ ਅਜਿਹਾ ਕਹਿਰ ਕਿ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਘਰ ਹੀ ਨਹੀਂ ਡੁੱਬ ਗਏ ਹਨ, ਸਗੋਂ ਕੁਦਰਤ ਨੇ ਅਮੀਰਾਂ ਨੂੰ ਵੀ ਨਹੀਂ ਬਖਸ਼ਿਆ ਹੈ। ਸਿਲੀਕਾਨ ਸਿਟੀ ਦਾ ਸਭ ਤੋਂ ਨਿਵੇਕਲਾ ਗੇਟਡ ਕਮਿਊਨਿਟੀ ਐਪਸਿਲੋਨ ਵੀ ਹੜ੍ਹ ਦੇ ਪਾਣੀ ਵਿਚ ਡੁੱਬ ਗਿਆ ਹੈ। ਐਪਸਿਲੋਨ ਵਿਚ ਦੇਸ਼ ਦੇ ਚੋਟੀ ਦੇ ਅਰਬਪਤੀਆਂ ਅਤੇ ਕੁਝ ਮੌਜੂਦਾ ਉਭਰ ਰਹੇ ਅਰਬਪਤੀਆਂ ਦੇ ਬੰਗਲੇ ਹਨ।
ਦਰਅਸਲ ਸ਼ਹਿਰ ਦੇ ਇਨ੍ਹਾਂ ਮਹਿੰਗੇ ਰਿਹਾਇਸ਼ੀ ਇਲਾਕਿਆਂ ’ਚ ਵੀ ਪਾਣੀ ਭਰ ਗਿਆ ਹੈ। ਬ੍ਰਿਟੇਨੀਆ ਦੇ ਸੀ. ਈ. ਓ ਵਰੁਣ ਬੇਰੀ, ਬਿਗ ਬਾਸਕੇਟ ਦੇ ਸਹਿ-ਸੰਸਥਾਪਕ ਅਭਿਨਯ ਚੌਧਰੀ ਅਤੇ ਪੇਜ ਇੰਡਸਟਰੀਜ਼ ਦੇ ਐਮ. ਡੀ ਅਸ਼ੋਕ ਜੇਨੋਮਲ ਉਨ੍ਹਾਂ 150 ਚੁਣੇ ਹੋਏ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਕੋਲ ਇੱਥੇ ਆਲੀਸ਼ਾਨ ਬੰਗਲੇ ਹਨ । ਬੇਂਗਲੁਰੂ ਦਾ ਸਭ ਤੋਂ ਵਿਸ਼ੇਸ਼ ਗੇਟੇਡ ਕਮਿਊਨੀਟੀ ਵਿਪ੍ਰੋ ਦੇ ਅਰਬਪਤੀ ਚੇਅਰਮੈਨ, ਬ੍ਰਿਟੇਨੀਆ ਦੇ ਸੀ. ਈ. ਓ. ਰਿਸ਼ਾਦ ਪ੍ਰੇਮਜੀ, ਵਰੁਣ ਬੇਰੀ ਵਰਗੇ ਵੱਡੇ ਅਰਬਪਤੀਆਂ ਦਾ ਘਰ ਹੈ। ਕੰਪਨੀ ਬਾਇਜੂ ਰਵਿੰਦਰਨ, ਬਿੱਗ ਬਾਸਕੇਟ ਦੇ ਸਹਿ-ਸੰਸਥਾਪਕ ਅਭਿਨੈ ਚੌਧਰੀ ਵਰਗੇ ਨਵੇਂ ਜ਼ਮਾਨ ਦੇ ਸਟਾਰਟਅੱਪ ਅਰਬਪਤੀਆਂ ਦਾ ਵੀ ਘਰ ਹੈ।
ਹਾਲਾਂਕਿ ਕੁਦਰਤ ਸਾਨੂੰ ਸਾਰਿਆਂ ਨੂੰ ਇਕ ਹੀ ਨਜ਼ਰ ਨਾਲ ਵੇਖਦੀ ਹੈ। ਅਮੀਰ ਯੂਟੋਪੀਆ ਰਾਤੋਂ-ਰਾਤ ਪਾਣੀ ਨਾਲ ਭਰ ਗਿਆ, ਲੋਕਾਂ ਦੇ ਘਰ ਅੰਦਰ ਪਾਣੀ ਦਾਖ਼ਲ ਹੋ ਗਿਆ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਸ਼ਹਿਰ ਵਾਸੀਆਂ ਨੂੰ ਕਿਸ਼ਤੀਆਂ ’ਚ ਇਕ ਥਾਂ ਤੋਂ ਦੂਜੀ ਥਾਂ ਲਿਜਾਉਣਾ ਪੈ ਰਿਹਾ ਹੈ।
ਐਤਵਾਰ ਸ਼ਾਮ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਸ਼ਹਿਰ ਅਤੇ ਦੇਸ਼ ਦੇ ਅਮੀਰਾਂ ਦੇ ਕਰੋੜਾਂ ਅਤੇ ਡਾਲਰਾਂ ਦੀ ਕੀਮਤ ਵਾਲੇ ਘਰਾਂ ਨੂੰ ਪਾਣੀ ’ਚ ਡੁੱਬੋ ਦਿੱਤਾ। ਇਲਾਕੇ ਦੀ ਖ਼ਾਸੀਅਤ ਇਹ ਹੈ ਕਿ ਐਪਸੀਲੋਨ ’ਚ ਇਕ ਏਕੜ ਪਲਾਟ ਦੀ ਕੀਮਤ 80 ਕਰੋੜ ਰੁਪਏ ਹੈ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਪੋਸਟ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਰਿਹਾ ਹੈ ਕਿ ਇਨ੍ਹਾਂ ਕਰੋੜਾਂ ਦੇ ਅੱਗੇ ਜਰਮਨੀ, ਇਟਲੀ ਦੀਆਂ ਕਰੋੜਾਂ ਦੀਆਂ ਕਾਰਾਂ ਤੈਰ ਰਹੀਆਂ ਹਨ।
ਮੰਗਲਵਾਰ ਨੂੰ ਅਨਅਕੈਡਮੀ ਦੇ ਸੀ. ਈ. ਓ. ਗੌਰਵ ਮੁੰਜਾਲ ਨੇ ਪਰਿਵਾਰ ਦੇ ਮੈਂਬਰਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਜਿਸ ’ਚ ਇਕ ਪਾਲਤੂ ਕੁੱਤੇ ਨੂੰ ਟਰੈਕਟਰ ’ਚ ਸੁਰੱਖਿਅਤ ਥਾਂ ’ਤੇ ਲਿਜਾਇਆ ਜਾ ਰਿਹਾ ਹੈ। ਮੰਜਾਲ ਨੇ ਇਕ ਟਵੀਟ ਕੀਤਾ, ‘‘ਪਰਿਵਾਰ ਅਤੇ ਮੇਰੇ ਪਾਲਤੂ ਐਲਬਸ ਨੂੰ ਸੁਰੱਖਿਅਤ ਇਕ ਟਰੈਕਟਰ ਜ਼ਰੀਏ ਕੱਢਿਆ ਗਿਆ।
ਹਾਲਾਤ ਅਤੇ ਚੀਜ਼ਾਂ ਖਰਾਬ ਹਨ। ਜੇਕਰ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਤਾਂ ਮੈਨੂੰ ਡਾਇਰੈਕਟ ਮੈਸੇਜ ਕਰੋ, ਮੈਂ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਇਸ ਦਰਮਿਆਨ ਉਦਯੋਗਪਤੀ ਆਨੰਦ ਮਹਿੰਦਰਾ ਨੇ ਸ਼ਹਿਰ ਦੇ ਨੌਜਵਾਨਾਂ ਦੀ ਭਾਵਨਾ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੂੰ ਆਪਣੇ ਦਫ਼ਤਰਾਂ ਤੱਕ ਪਹੁੰਚਣ ਲਈ ਪਾਣੀ ਨਾਲ ਭਰੀ ਸੜਕ ’ਤੇ ਜੇ. ਸੀ. ਬੀ. ’ਤੇ ਯਾਤਰਾ ਕਰਦੇ ਵੇਖਿਆ ਗਿਆ।