ਕੁਦਰਤ ਦਾ ਕਹਿਰ ! ਬੈਂਗਲੁਰੂ ''ਚ ਭਾਰੀ ਮੀਂਹ ਤੇ ਤੂਫ਼ਾਨ ਨੇ ਲਈ 10 ਲੋਕਾਂ ਦੀ ਜਾਨ

Thursday, Apr 30, 2026 - 02:57 PM (IST)

ਕੁਦਰਤ ਦਾ ਕਹਿਰ ! ਬੈਂਗਲੁਰੂ ''ਚ ਭਾਰੀ ਮੀਂਹ ਤੇ ਤੂਫ਼ਾਨ ਨੇ ਲਈ 10 ਲੋਕਾਂ ਦੀ ਜਾਨ

ਬੈਂਗਲੁਰੂ- ਬੈਂਗਲੁਰੂ 'ਚ ਬੁੱਧਵਾਰ ਸ਼ਾਮ ਹੋਈ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਭਾਰੀ ਬਾਰਿਸ਼ ਨਾਲ ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਦਰੱਖਤ ਉਖੜ ਗਏ, ਕਈ ਮੁੱਖ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਬੈਂਗਲੁਰੂ ਦੇ ਵੱਡੇ ਹਿੱਸਿਆਂ 'ਚ ਲਗਭਗ ਇਕ ਘੰਟੇ ਤੱਕ ਅਚਾਨਕ ਅਤੇ ਤੇਜ਼ ਬਾਰਿਸ਼ ਹੋਈ, ਜਿਸ ਨਾਲ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਅਤੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ। ਕਈ ਸੜਕਾਂ 'ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਭਾਰੀ ਮੀਂਹ ਦੌਰਾਨ ਬੋਰਿੰਗ ਐਂਡ ਲੇਡੀ ਕਰਜ਼ਨ ਹਸਪਤਾਲ ਦੀ ਇਕ ਕੰਧ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 6 ਸਾਲ ਦੀ ਇਕ ਕੁੜੀ ਵੀ ਸ਼ਾਮਲ ਹੈ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ 'ਚੋਂ 2 ਕੇਰਲ ਦੇ ਰਹਿਣ ਵਾਲੇ ਸਨ, ਜੋ ਅਧਿਐਨ ਦੌਰੇ 'ਤੇ ਆਏ ਸਨ। ਜਦੋਂ ਉਹ ਕੰਧ ਕੋਲ ਖੜ੍ਹੇ ਹੋਏ ਸਨ, ਉਦੋਂ ਕੰਧ ਡਿੱਗ ਗਈ। ਇਕ ਹੋਰ ਘਟਨਾ 'ਚ, ਬੈਨਰਘਾਟਾ ਰੋਡ 'ਤੇ ਵੇਗਾ ਸਿਟੀ ਮਾਲ ਦੇ ਨੇੜੇ 35 ਸਾਲਾ ਰਘੂ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਯਾਰਬ ਨਗਰ 'ਚ ਇਕ ਹੋਰ ਘਟਨਾ 'ਚ, ਵਿਦਿਆਰਥੀ ਸਈਦ ਸੂਫ਼ੀਆਂ ਦੀ ਬਾਰਿਸ਼ ਦੌਰਾਨ ਮੋਟਰਸਾਈਕਲ ਪਾਰਕ ਕਰਦੇ ਸਮੇਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਕਾਰਨ ਮੌਤ ਹੋ ਗਈ। ਚਾਮਰਾਜਪੇਟ 'ਚ ਇਕ ਹੋਰ ਘਟਨਾ 'ਚ, ਮੰਜੂਨਾਥ ਨਾਮ ਦੇ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਤੂਫ਼ਾਨ ਦੌਰਾਨ ਉਸ ਦੇ ਘਰ ਦੀ ਛੱਤ ਦਾ ਇਕ ਹਿੱਸਾ ਅਚਾਨਕ ਡਿੱਗ ਗਿਆ। ਅਚਾਨਕ ਹੋਈ ਬਾਰਿਸ਼ ਨੇ ਸ਼ਹਿਰ ਭਰ 'ਚ ਭਾਰੀ ਨੁਕਸਾਨ ਕੀਤਾ। ਪੁਲਸ ਨੇ ਕਿਹਾ,"ਹੁਣ ਤੱਕ, ਬਾਰਿਸ਼ ਨਾਲ ਸਬੰਧਤ ਹਾਦਸਿਆਂ 'ਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।" ਇਨ੍ਹਾਂ ਹਾਦਸਿਆਂ 'ਚ ਕੰਧ ਢਹਿਣਾ, ਬਿਜਲੀ ਦਾ ਕਰੰਟ ਲੱਗਣਾ ਅਤੇ ਢਾਂਚਾਗਤ ਨੁਕਸਾਨ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News