ਬੰਗਾਲ ’ਚ ਦੰਗਾਕਾਰੀਆਂ ਦੀ ਖ਼ੈਰ ਨਹੀਂ, ਹੁਣ ਨੁਕਸਾਨੀ ਜਾਇਦਾਦ ਦੀ ਕੀਮਤ ਤੋਂ 3 ਗੁਣਾ ਵੱਧ ਰਕਮ ਵਸੂਲੇਗੀ ਸਰਕਾਰ
Monday, Jul 06, 2026 - 07:59 AM (IST)
ਕੋਲਕਾਤਾ (ਏਜੰਸੀ) - ਪੱਛਮੀ ਬੰਗਾਲ ’ਚ ਦੰਗਾਕਾਰੀਆਂ ਦੀ ਹੁਣ ਖ਼ੈਰ ਨਹੀਂ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਜਨਤਕ ਵਿਵਸਥਾ ਬਣਾਈ ਰੱਖਣ ਲਈ ਬਣੇ ਇਕ ਨਵੇਂ ਸਖ਼ਤ ਕਾਨੂੰਨ ਦੇ ਹੇਠ ਭੰਨਤੋੜ ਨਾਲ ਹੋਏ ਨੁਕਸਾਨ ਦੀ ਪੂਰਤੀ ਜਾਇਦਾਦ ਦੀ ਕੀਮਤ ਤੋਂ 3 ਗੁਣਾ ਜ਼ਿਆਦਾ ਰਕਮ ਵਸੂਲ ਕਰ ਕੇ ਕਰੇਗੀ। ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਉਦਯੋਗਿਕ ਇਕਾਈਆਂ ਨੂੰ ਨਿਸ਼ਾਨਾ ਬਣਾਉਣ ’ਤੇ ਭਾਰੀ ਆਰਥਿਕ ਜੁਰਮਾਨਾ ਲਾਇਆ ਜਾਵੇਗਾ।
ਪੜ੍ਹੋ ਇਹ ਵੀ - Work From Home ਖ਼ਤਮ ! ਦਫ਼ਤਰਾਂ ਦਾ ਟਾਈਮ ਵੀ ਹੋ ਗਿਆ Change, ਦਿੱਲੀ ਸਰਕਾਰ ਨੇ ਲਿਆ ਫ਼ੈਸਲਾ
ਭਵਾਨੀਪੁਰ ’ਚ ਨਾਗਰਿਕ ਸਮਾਜ ਅਤੇ ਵਪਾਰਕ ਭਾਈਚਾਰੇ ਦੇ ਮੈਂਬਰਾਂ ਨਾਲ ਹੋਈ ਇਕ ਬੈਠਕ ’ਚ ਉਨ੍ਹਾਂ ਨੇ ਕਿਹਾ ਕਿ ਸਭ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਇਹ ਵਿਰੋਧ ਹਿੰਸਾ ਜਾਂ ਉਦਯੋਗਿਕ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੁਲਜ਼ਮ ਨੁਕਸਾਨ ਦੀ ਪੂਰਤੀ ਨਹੀਂ ਕਰਦੇ ਹਨ, ਤਾਂ ਉਨ੍ਹਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕਰ ਕੇ ਵੀ ਵਸੂਲੀ ਕੀਤੀ ਜਾਵੇਗੀ। ਪੱਛਮੀ ਬੰਗਾਲ ਵਿਧਾਨ ਸਭਾ ਨੇ 28 ਜੂਨ ਨੂੰ ਕਾਨੂੰਨ-ਵਿਵਸਥਾ ਨਾਲ ਜੁੜੇ 2 ਬਿੱਲ ਪਾਸ ਕੀਤੇ, ਜਿਨ੍ਹਾਂ ਦਾ ਮਕਸਦ ਸੰਗਠਿਤ ਅਪਰਾਧ ਅਤੇ ਜਨਤਕ ਅਵਿਵਸਥਾ ਨਾਲ ਨਜਿੱਠਣ ਲਈ ਸਰਕਾਰ ਦੀਆਂ ਸ਼ਕਤੀਆਂ ਨੂੰ ਹੋਰ ਵਧਾਉਣਾ ਹੈ।
ਪੜ੍ਹੋ ਇਹ ਵੀ - ਨਹੀਂ ਦੇਖਿਆ ਹੋਣਾ ਅਜਿਹਾ ਐਕਸੀਡੈਂਟ! ਰੇਲਿੰਗ ਪਾਰ ਕਰ ਸਰੀਏ 'ਚ ਫ਼ਸ ਗਈ ਗੱਡੀ, ਸੈਲਾਨੀ ਦੀ ਮੌਤ
ਇਹ ਕਾਨੂੰਨ ਹਨ- ‘ਪੱਛਮੀ ਬੰਗਾਲ ਜਨ ਸੁਰੱਖਿਆ ਅਤੇ ਗੈਰ-ਸਮਾਜੀ ਸਰਗਰਮੀਆਂ ’ਤੇ ਕੰਟਰੋਲ ਕਾਨੂੰਨ 2026 ਅਤੇ ਪੱਛਮੀ ਬੰਗਾਲ ਜਨਵਿਵਸਥਾ ਰੱਖ-ਰਖਾਅ (ਸੋਧ) ਕਾਨੂੰਨ 2026’। ਉਨ੍ਹਾਂ ਨੇ ਕਿਹਾ, ‘‘ਜੇਕਰ ਕੋਈ ਜ਼ਬਰਦਸਤੀ ਕਿਸੇ ਉਦਯੋਗਿਕ ਇਕਾਈ ਨੂੰ ਬੰਦ ਕਰਦਾ ਹੈ ਅਤੇ ਉਸ ’ਚ ਭੰਨਤੋੜ ਕਰਦਾ ਹੈ ਤਾਂ ਉਸ ਨੂੰ ਜੇਲ ਹੋਵੇਗੀ ਅਤੇ ਨੁਕਸਾਨ ਤੋਂ 3 ਗੁਣਾ ਵੱਧ ਜੁਰਮਾਨਾ ਭਰਨਾ ਪਵੇਗਾ। ਜੇਕਰ ਨੁਕਸਾਨ ਕੀਤੀ ਗਈ ਜਾਇਦਾਦ ਦੀ ਕੀਮਤ ਇਕ ਕਰੋੜ ਰੁਪਏ ਹੈ ਤਾਂ ਉਨ੍ਹਾਂ ਨੂੰ 3 ਕਰੋੜ ਰੁਪਏ ਦੇਣੇ ਪਣਗੇ।’’
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
