ਹਿਮਾਚਲ ਵੱਲ ਜਾ ਰਹੇ ਹੋ ਤਾਂ ਸਾਵਧਾਨ! ਭਾਰੀ ਮੀਂਹ ਕਾਰਨ 118 ਸੜਕਾਂ ਹੋਈਆਂ ਬੰਦ, ''Orange Alert'' ਜਾਰੀ

Sunday, Aug 16, 2026 - 04:12 PM (IST)

ਹਿਮਾਚਲ ਵੱਲ ਜਾ ਰਹੇ ਹੋ ਤਾਂ ਸਾਵਧਾਨ! ਭਾਰੀ ਮੀਂਹ ਕਾਰਨ 118 ਸੜਕਾਂ ਹੋਈਆਂ ਬੰਦ, ''Orange Alert'' ਜਾਰੀ

ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਸੂਬੇ ਭਰ 'ਚ 118 ਸੜਕਾਂ ਬੰਦ ਹੋ ਗਈਆਂ ਹਨ, ਜਦੋਂ ਕਿ ਸਥਾਨਕ ਮੌਸਮ ਦਫ਼ਤਰ ਨੇ ਸੋਮਵਾਰ ਤੇ ਮੰਗਲਵਾਰ ਨੂੰ ਪੰਜ ਜ਼ਿਲ੍ਹਿਆਂ 'ਚ ਅਲੱਗ-ਅਲੱਗ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਸ਼ਨੀਵਾਰ ਸ਼ਾਮ ਤੋਂ ਕਾਂਗੜਾ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਦਰਮਿਆਨੀ ਤੋਂ ਭਾਰੀ ਮੀਂਹ ਪਿਆ ਹੈ। ਧਰਮਸ਼ਾਲਾ ਵਿੱਚ 96.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਪਾਲਮਪੁਰ ਵਿੱਚ 55 ਮਿਲੀਮੀਟਰ ਅਤੇ ਕਾਂਗੜਾ ਵਿੱਚ 34.6 ਮਿਲੀਮੀਟਰ ਮੀਂਹ ਪਿਆ।

 ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੇ ਅਨੁਸਾਰ, ਮੰਡੀ 'ਚ 48, ਕੁੱਲੂ ਵਿੱਚ 32, ਚੰਬਾ 'ਚ 11, ਸਿਰਮੌਰ 'ਚ ਅੱਠ, ਸ਼ਿਮਲਾ 'ਚ ਸੱਤ, ਕਾਂਗੜਾ 'ਚ ਛੇ, ਊਨਾ 'ਚ ਚਾਰ ਅਤੇ ਲਾਹੌਲ-ਸਪਿਤੀ ਵਿੱਚ ਦੋ ਸੜਕਾਂ ਬੰਦ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ 216 ਜਲ ਸਪਲਾਈ ਸਕੀਮਾਂ ਅਤੇ 19 ਪਾਵਰ ਟ੍ਰਾਂਸਫਾਰਮਰ ਵੀ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਅਨੁਸਾਰ 30 ਜੂਨ ਨੂੰ ਸੂਬੇ'ਚ ਮਾਨਸੂਨ ਦੇ ਆਉਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ 'ਚ 79 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ 14 ਲੋਕਾਂ ਦੀ ਮੌਤ ਜ਼ਮੀਨ ਖਿਸਕਣ ਤੇ ਇੱਕ ਅਚਾਨਕ ਹੜ੍ਹਾਂ ਕਾਰਨ ਹੋਈ ਹੈ। ਸੂਬੇ ਨੂੰ ਹੁਣ ਤੱਕ ਲਗਭਗ 972 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News