ਕੇਜਰੀਵਾਲ ''ਤੇ ਲਾਲੂ ਦੇ ਬਚਾਅ ''ਚ ਆਏ ਸ਼ਤਰੂਘਨ ਸਿਨਹਾ

05/22/2017 1:00:13 PM

ਨਵੀਂ ਦਿੱਲੀ— ਆਪਣੇ ਬਿਆਨਾਂ ਕਾਰਨ ਹਮੇਸ਼ਾ ਵਿਵਾਦ ''ਚ ਰਹਿਣ ਵਾਲੇ ਅਭਿਨੇਤਾ ਅਤੇ ਲੋਕ ਸਭਾ ''ਚ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸ਼ਤਰੂਘਨ ਸਿਨਹਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਲਾਲੂ ਪ੍ਰਸਾਦ ਯਾਦਵ ''ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਣ ਵਾਲਿਆਂ ਨੂੰ ਕਟਘਰੇ ''ਚ ਖੜ੍ਹਾ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਨ੍ਹਾਂ ਦੋਸ਼ਾਂ ਦੇ ਸਬੂਤ ਵੀ ਦਿੱਤੇ ਜਾਣੇ ਚਾਹੀਦੇ ਹਨ। ਸ਼੍ਰੀ ਸਿਨਹਾ ਨੇ ਟਵੀਟ ਕਰ ਕੇ ਆਮ ਆਦਮੀ ਪਾਰਟੀ ਦੇ ਨੇਤਾ ਦੀ ਤਾਰੀਫ ਕਰਦੇ ਹੋਏ ਕਿਹਾ,''''ਵਿਅਕਤੀਗਤ ਰੂਪ ਨਾਲ ਮੈਂ ਰਾਜਨੇਤਾਵਾਂ ਅਤੇ ਖਾਸ ਕਰ ਕੇ ਕੇਜਰੀਵਾਲ ਦੀ ਭਰੋਸੇਯੋਗਤਾ, ਸੰਘਰਸ਼ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਸਨਮਾਨ ਕਰਦਾ ਹਾਂ।''''
ਭਾਜਪਾ ਨੇਤਾ ਨੇ ਨਕਾਰਾਤਮਕ ਅਤੇ ਕਿੱਚੜ ਉਛਾਲਨ ਵਾਲੀ ਰਾਜਨੀਤੀ ਦਾ ਵੀ ਸਖਤ ਵਿਰੋਧ ਕੀਤਾ ਅਤੇ ਕਿਹਾ ਵਿਰੋਧ ਦੀ ਰਾਜਨੀਤੀ ਬਹੁਤ ਹੋ ਚੁਕੀ ਹੈ ਅਤੇ ਸ਼੍ਰੀ ਕੇਜਰੀਵਾਲ, ਸ਼੍ਰੀ ਯਾਦਵ ਜਾਂ ਸੁਸ਼ੀਲ ਮੋਦੀ ''ਤੇ ਜੋ ਦੋਸ਼ ਲਾਏ ਜਾ ਰਹੇ ਹਨ, ਉਨ੍ਹਾਂ ਦੇ ਬਦਲੇ ਕਪਿਲ ਮਿਸ਼ਰਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ''ਤੇ ਭ੍ਰਿਸ਼ਟਾਚਾਰ ''ਤੇ ਸ਼ਾਮਲ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸ਼੍ਰੀ ਕੇਜਰੀਵਾਲ ਨੇ ਉਨ੍ਹਾਂ ਦੇ ਸਾਹਮਣੇ 2 ਕਰੋੜ ਰੁਪਏ ਨਕਦ ਲਏ ਸਨ। ਇਸੇ ਤਰ੍ਹਾਂ ਨਾਲ ਸ਼੍ਰੀ ਯਾਦਵ ''ਤੇ ਆਮਦਨ ਤੋਂ ਵਧ ਸੰਪਤੀ ਦਾ ਮਾਮਲਾ ਹੈ ਅਤੇ ਆਮਦਨ ਟੈਕਸ ਵਿਭਾਗ ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ''ਚ ਉਨ੍ਹਾਂ ਦੇ ਟਿਕਾਣਿਆਂ ''ਤੇ ਛਾਪੇ ਵੀ ਮਾਰੇ ਸਨ।


Disha

News Editor

Related News