ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਘਰ 'ਚ ਲੱਗੀ ਭਿਆਨਕ ਅੱਗ, 7 ਸਾਲਾ ਬੱਚੇ ਦੀ ਮੌਤ

04/17/2023 6:07:25 PM

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਦੇ ਥਾਣਾ ਕੋਤਵਾਲੀ ਖੇਤਰ ਸਥਿਤ ਇਕ ਘਰ 'ਚ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ, ਜਿਸ 'ਚ 7 ਸਾਲ ਦੇ ਇਕ ਬੱਚੇ ਦੀ ਸੜ ਕੇ ਮੌਤ ਹੋ ਗਈ। ਇਸ ਹਾਦਸੇ ਵਿਚ ਬੱਚੇ ਦੀ ਭੈਣ ਜ਼ਖ਼ਮੀ ਹੋ ਗਈ। ਚੀਫ਼ ਫਾਇਰ ਅਫ਼ਸਰ ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ ਗਿਆ ਪਰ ਇਕ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। 

ਇਹ ਵੀ ਪੜ੍ਹੋ-  LPG ਸਿਲੰਡਰ ਫਟਣ ਕਾਰਨ ਇਮਾਰਤ ਹੋਈ ਢਹਿ-ਢੇਰੀ, 8 ਲੋਕ ਜ਼ਖ਼ਮੀ

ਕੋਤਵਾਲੀ ਇੰਚਾਰਜ ਇੰਸਪੈਕਟਰ ਹਿਮਾਂਸ਼ੂ ਨਿਗਮ ਨੇ ਦੱਸਿਆ ਕਿ ਮੁਹੱਲਾ ਆਜ਼ਮਨਗਰ 'ਚ ਜੋਗੀਆਨ ਗਲੀ ਦਾ ਰਹਿਣ ਵਾਲਾ ਸ਼ਾਦਾਬ ਐਤਵਾਰ ਸ਼ਾਮ 5 ਵਜੇ ਨਮਾਜ਼ ਪੜ੍ਹਨ ਗਿਆ ਸੀ। ਬੇਟਾ ਸ਼ੇਖੂ ਅਤੇ ਬੇਟੀ ਅਰੀਨਾ ਕਮਰੇ 'ਚ ਸੁੱਤੇ ਹੋਏ ਸਨ। ਸ਼ਾਦਾਬ ਨੇ ਅੱਗੇ ਦੱਸਿਆ ਕਿ ਪਤਨੀ ਸਮਰੀਨ ਇਫਤਾਰ (ਰੋਜ਼ਾ ਤੋੜਨ) ਲਈ ਵਿਹੜੇ ਵਿਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਸਿਲੰਡਰ ਦੇ ਰੈਗੂਲੇਟਰ ਤੋਂ ਗੈਸ ਲੀਕ ਹੋਣ ਲੱਗੀ, ਜਿਸ ਨਾਲ ਅੱਗ ਪਹਿਲਾਂ ਵਿਹੜੇ ਅਤੇ ਫਿਰ ਕਮਰੇ 'ਚ ਫੈਲ ਗਈ। ਸ਼ਾਦਾਬ ਨੇ ਦੱਸਿਆ ਕਿ ਸਮਰੀਨ ਰੌਲਾ ਪਾਉਂਦੀ ਹੋਈ ਮਦਦ ਲਈ ਦੌੜੀ ਅਤੇ ਗੁਆਂਢੀਆਂ ਦੀ ਸੂਚਨਾ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ- ਮਹਾਰਾਸ਼ਟਰ ਪੁਰਸਕਾਰ ਸਮਾਰੋਹ: ਲੂ ਲੱਗਣ ਮਗਰੋਂ 12 ਲੋਕਾਂ ਦੀ ਮੌਤ, 20 ਹਸਪਤਾਲ 'ਚ ਦਾਖ਼ਲ

ਦੋਹਾਂ ਬੱਚਿਆਂ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਪਰ ਸ਼ੇਖੂ (7) ਅਤੇ ਉਸ ਦੀ ਭੈਣ ਅਰੀਨਾ (12) ਇਸ ਘਟਨਾ ਵਿਚ ਝੁਲਸ ਗਏ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਫਿਰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਸ਼ੇਖੂ ਦੀ ਐਤਵਾਰ ਦੇਰ ਸ਼ਾਮ ਮੌਤ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਖ਼ੌਫਨਾਕ! ਪਤੀ-ਪਤਨੀ ਨੇ ਖ਼ੁਦ ਦਿੱਤੀ ਆਪਣੀ ਬਲੀ, ਸਿਰ ਵੱਢ ਕੇ ਅਗਨੀਕੁੰਡ 'ਚ ਚੜ੍ਹਾਏ


Tanu

Content Editor

Related News