ਸਰਕਾਰੀ ਬੈਂਕਾਂ ਦੇ 9 ਹਜ਼ਾਰ ਕਰਮਚਾਰੀ ਹੜਤਾਲ ''ਤੇ, ਗ੍ਰਾਹਕਾਂ ਨੂੰ ਹੋ ਰਹੀ ਪਰੇਸ਼ਾਨੀ
Tuesday, Aug 22, 2017 - 03:28 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ 'ਚ 22 ਅਗਸਤ ਨੂੰ ਲੱਗਭਗ 9 ਹਜ਼ਾਰ ਬੈਂਕ ਕਰਮਚਾਰੀ ਹੜਤਾਲ 'ਤੇ ਰਹੇ। ਇਸ ਨਾਲ ਪੀ. ਐੈੱਨ. ਬੀ., ਯੂਕੋ ਅਤੇ ਐੈੱਸ. ਬੀ. ਆਈ. ਸਮੇਤ ਹੋਰ ਰਾਸ਼ਟਰੀ ਸਰਵਜਨਿਕ ਬੈਂਕਾਂ 'ਚ ਕੰਮਕਾਜ ਬੰਦ ਰਿਹਾ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਬੈਨਰ ਹੇਠਾ ਸਾਰੇ ਬੈਂਕ ਕਰਮਚਾਰੀ ਇਕ ਦਿਨ ਹੜਤਾਲ 'ਤੇ ਰਹੇ। ਇਸ ਦੌਰਾਨ ਕਰਮਚਾਰੀਆਂ ਨੇ ਵੱਖ-ਵੱਖ ਜਗ੍ਹਾ 'ਤੇ ਆਪਣੀ ਮੰਗਾਂ ਨੂੰ ਲੈ ਕੇ ਕੇਂਦਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਜਿਸ ਕਰਕੇ ਗ੍ਰਾਹਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਕਰਮਚਾਰੀਆਂ ਨੇ ਸਪੱਸ਼ਟ ਰੂਪ ਨਾਲ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਮੇਂ ਅਨੁਸਾਰ ਉਨ੍ਹਾਂ ਦੀ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਬੈਂਕ ਕਰਮਚਾਰੀ ਇਕ ਦਿਵਸ ਹੜਤਾਲ 'ਤੇ
ਆਲ ਇੰਡੀਆ ਬੈਂਕ ਅਧਿਕਾਰੀ ਕਨਫੈਡਰੇਸ਼ਨ ਦੇ ਬੈਨਰ ਹੇਠ ਊਨਾ ਮੁੱਖ ਦਫ਼ਤਰ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਸਾਹਮਣੇ ਸਰਵਜਨਿਕ ਬੈਂਕ ਕਰਮਚਾਰੀ ਇਕ ਦਿਨ ਹੜਤਾਲ 'ਤੇ ਰਹੇ। ਬੈਂਕ ਅਧਿਕਾਰੀਆਂ ਦੇ ਸਰਕਲ ਸਕੱਤਰ ਮੁਕੇਸ਼ ਦੁਰੇਜਾ ਨੇ ਕਿਹਾ ਕਿ ਬੈਂਕ ਕਰਮਚਾਰੀ ਸਰਵਜਨਿਕ ਇਲਾਕੇ ਦੇ ਬੈਂਕਾਂ ਦਾ ਨਿਜੀਕਰਨ ਕਦੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐੈੱਨ. ਪੀ. ਏ. ਮਾਮਲਿਆਂ 'ਚ ਕੇਂਦਰ ਸਰਕਾਰ ਢਿੱਲਾ ਰਵੱਈਆ ਆਪਣਾ ਰਹੀ ਹੈ ਅਤੇ ਆਪਣੇ ਬੈਂਕਾਂ 'ਚ ਲੋਂੜੀਦਾ ਸਟਾਫ ਨਹੀਂ ਹੈ।