ਬਾਂਕੇ ਬਿਹਾਰੀ ਮੰਦਰ ’ਚ ਦਾਨ ਦੇ ਗਬਨ ’ਤੇ ਸੁਪਰੀਮ ਕੋਰਟ ਸਖ਼ਤ, ਕਿਹਾ-''ਨਹੀਂ ਹੋਣ ਦਿਆਂਗੇ ਹੇਰਾ-ਫੇਰੀ''

Wednesday, Aug 26, 2026 - 07:59 AM (IST)

ਬਾਂਕੇ ਬਿਹਾਰੀ ਮੰਦਰ ’ਚ ਦਾਨ ਦੇ ਗਬਨ ’ਤੇ ਸੁਪਰੀਮ ਕੋਰਟ ਸਖ਼ਤ, ਕਿਹਾ-''ਨਹੀਂ ਹੋਣ ਦਿਆਂਗੇ ਹੇਰਾ-ਫੇਰੀ''

ਨਵੀਂ ਦਿੱਲੀ (ਏਜੰਸੀ) - ਵ੍ਰਿੰਦਾਵਨ ਦੇ ਸ਼੍ਰੀ ਬਾਂਕੇ ਬਿਹਾਰੀ ਮੰਦਰ ’ਚ ਕਥਿਤ ਤੌਰ ’ਤੇ ਚੜ੍ਹਾਵੇ ਦੇ ਗਬਨ ਮਾਮਲੇ ’ਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਖ਼ਤ ਰੁਖ ਅਪਣਾਉਂਦੇ ਹੋਏ ਹੁਕਮ ਦਿੱਤਾ ਕਿ ਇਕ-ਇਕ ਪੈਸਾ ਦਾਨ ਪੇਟੀਆਂ ’ਚ ਜਾਂ ਮੰਦਰ ਦੇ ਆਨਲਾਈਨ ਖਜ਼ਾਨੇ ’ਚ ਜਮ੍ਹਾ ਹੋਣਾ ਚਾਹੀਦਾ ਹੈ। ਕੋਰਟ ਨੇ ਕਿਹਾ ਕਿ ਚੜ੍ਹਾਵੇ ’ਚ ਹੇਰਾ-ਫੇਰੀ ਨਹੀਂ ਹੋਣ ਦਿੱਤੀ ਜਾਵੇਗੀ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਮੰਦਰ ਦੇ ਕੰਮ-ਕਾਜ ਦੀ ਨਿਗਰਾਨੀ ਕਰ ਰਹੀ ਉੱਚ ਪੱਧਰੀ ਕਮੇਟੀ ਦੀ ਸਥਿਤੀ ਰਿਪੋਰਟ ’ਤੇ ਦਿੱਤੀਆਂ ਗਈਆਂ ਸੀਨੀਅਰ ਵਕੀਲ ਮਨਿੰਦਰ ਸਿੰਘ ਦੀਆਂ ਦਲੀਲਾਂ ’ਤੇ ਗੌਰ ਕੀਤਾ।

ਪੜ੍ਹੋ ਇਹ ਵੀ - ਭਲਕੇ ਨਹੀਂ ਹੋਵੇਗਾ ਪੰਜਾਬ ਬੰਦ, ਮੁਲਾਜ਼ਮ ਕਰਨਗੇ ਮਹਾ ਹੜਤਾਲ, ਪੂਰੀ ਤਰ੍ਹਾਂ ਬਹਾਲ ਰਹਿਣਗੀਆਂ ਸਾਰੀਆਂ ਸੇਵਾਵਾਂ

ਮਨਿੰਦਰ ਸਿੰਘ ਨੇ ਕਿਹਾ ਕਿ ਬਹੁਤ ਗੰਭੀਰ ਸਮੱਸਿਆਵਾਂ ਹਨ ਅਤੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, ‘‘ਇਕ ਵੀਡੀਓ ਹੈ। 3 ਲੋਕ ਰਵਾਇਤੀ ਦਾਨ ਪੇਟੀ ਦੇ ਸਾਹਮਣੇ ਖੜ੍ਹੇ ਹਨ ਅਤੇ ਸ਼ਰਧਾਲੂਆਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਆਪਣੀਆਂ ਪੋਲੀਥੀਨ ਦੀਆਂ ਥੈਲੀਆਂ ’ਚ ਪਾ ਰਹੇ ਹਨ।’’ ਇਸ ਦਲੀਲ ’ਤੇ ਸਖਤ ਰੁਖ ਅਪਣਾਉਂਦੇ ਹੋਏ ਬੈਂਚ ਨੇ ਕਿਹਾ, ‘‘ਇਸ ’ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਅਸੀਂ ਹੁਕਮ ਦਿੰਦੇ ਹਾਂ ਕਿ ਦਾਨ ਦਾ ਇਕ-ਇਕ ਪੈਸਾ ਮੰਦਰ ’ਚ ਜਮ੍ਹਾ ਹੋਣਾ ਚਾਹੀਦਾ ਹੈ। ਚੜ੍ਹਾਵੇ ਦੀ ਗਿਣਤੀ ਕਰਨ ਵਾਲੇ ਮੁਲਾਜ਼ਮ ਜਾਂ ਕੋਈ ਹੋਰ ਇਸ ’ਚ ਕੋਈ ਰੁਕਾਵਟ ਪੈਦਾ ਕਰਦੇ ਹਨ ਤਾਂ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇਗਾ। ਪ੍ਰਬੰਧਨ ਕਮੇਟੀ ਮੰਦਰ ਦੇ ਖਜ਼ਾਨੇ ਲਈ ਪਾਰਦਰਸ਼ੀ ਵਿਵਸਥਾ ਲਾਗੂ ਕਰੇ।’’ ਬੈਂਚ ਠਾਕੁਰ ਸ਼੍ਰੀ ਬਾਂਕੇ ਬਿਹਾਰੀ ਜੀ ਮਹਾਰਾਜ ਮੰਦਰ ਦੀ ਪ੍ਰਬੰਧਨ ਕਮੇਟੀ ਵੱਲੋਂ ਦਾਇਰ ਅਪੀਲਾਂ ’ਤੇ ਸੁਣਵਾਈ ਕਰ ਰਹੀ ਸੀ।

ਪੜ੍ਹੋ ਇਹ ਵੀ - ਭਾਰੀ ਮੀਂਹ ਦਾ ਕਹਿਰ! ਸਕੂਲ ਹੋਏ ਬੰਦ, ਆਨਲਾਈਨ ਕਲਾਸਾਂ ਦੇ ਹੁਕਮ, ਗੁਰੂਗ੍ਰਾਮ ਪ੍ਰਸ਼ਾਸਨ ਦਾ ਵੱਡਾ ਫੈਸਲਾ

ਪੱਤਰਕਾਰ ਅਭਿਸ਼ੇਕ ਉਪਾਧਿਆਏ ਦੀ ਗ੍ਰਿਫ਼ਤਾਰੀ ’ਤੇ ਰੋਕ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਸ ਪੱਤਰਕਾਰ ਨੂੰ ਗ੍ਰਿਫ਼ਤਾਰੀ ਤੋਂ ਸੁਰੱਖਿਆ ਦੇ ਦਿੱਤੀ, ਜਿਸ ਨੇ ਅਯੁੱਧਿਆ ਦੇ ਰਾਮ ਮੰਦਰ ’ਚ ਦਾਨ ਦੇ ਪ੍ਰਬੰਧਨ ’ਚ ਕਥਿਤ ਬੇਨਿਯਮੀਆਂ ਨੂੰ ਉਜਾਗਰ ਕੀਤਾ ਸੀ ਅਤੇ ਗਾਜ਼ੀਆਬਾਦ ਪੁਲਸ ਵੱਲੋਂ ਰੋਡ ਰੇਜ ਦੇ ਮਾਮਲੇ ’ਚ ਉਸ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਚੁਣੌਤੀ ਦਿੱਤੀ ਹੈ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਅਤੇ ਹੁਕਮ ਦਿੱਤਾ ਕਿ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣੇ ’ਚ ਦਰਜ ਐੱਫ. ਆਈ. ਆਰ. ਦੀ ਇਕ ਕਾਪੀ ਅਭਿਸ਼ੇਕ ਉਪਾਧਿਆਏ ਨੂੰ ਮੁਹੱਈਆ ਕਰਵਾਈ ਜਾਵੇ।

ਪੜ੍ਹੋ ਇਹ ਵੀ - ਸਟੇਜ ਤੋਂ ਉਤਰਨ ਲੱਗੇ ਰਾਹੁਲ ਗਾਂਧੀ ਨੂੰ ਕੁੜੀ ਨੇ ਕਰ'ਤੀ Kiss, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News