ਬੈਂਕ 'ਚ ਨਿਕਲੀਆਂ 1000 ਅਸਾਮੀਆਂ, ਜਾਣੋ ਯੋਗਤਾ ਸਣੇ ਹੋਰ ਸ਼ਰਤਾਂ

Thursday, Nov 07, 2024 - 09:47 AM (IST)

ਬੈਂਕ 'ਚ ਨਿਕਲੀਆਂ 1000 ਅਸਾਮੀਆਂ, ਜਾਣੋ ਯੋਗਤਾ ਸਣੇ ਹੋਰ ਸ਼ਰਤਾਂ

ਨਵੀਂ ਦਿੱਲੀ- ਬੈਂਕ 'ਚ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ IDBI ਬੈਂਕ ਨੇ ਐਗਜ਼ੀਕਿਊਟਿਵ ਦੀ ਨਵੀਂ ਭਰਤੀ ਕੱਢੀ ਹੈ। IDBI ਬੈਂਕ ਨੇ 1000 ਅਹੁਦਿਆਂ 'ਤੇ ਭਰਤੀ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਸ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਬੈਂਕ ਦੀ ਅਧਿਕਾਰਤ ਵੈੱਬਸਾਈਟ www.idbibank.in 'ਤੇ 7 ਨਵੰਬਰ 2024 ਤੋਂ ਸ਼ੁਰੂ ਹੋ ਰਹੀ ਹੈ। ਫਾਰਮ ਭਰਨ ਦੀ ਆਖਰੀ ਤਾਰੀਖ਼ 16 ਨਵੰਬਰ 2024 ਹੈ। ਅਰਜ਼ੀ ਫੀਸ ਦੇ ਭੁਗਤਾਨ ਦੀ ਆਖਰੀ ਤਾਰੀਖ਼ ਵੀ ਇਹ ਹੀ ਹੈ। 

ਯੋਗਤਾ

IDBI ਬੈਂਕ ਕਾਰਜਕਾਰੀ ਦੇ ਅਹੁਦੇ ਲਈ ਬਿਨੈ ਕਰਨ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਲਈ ਕੰਪਿਊਟਰ/ਆਈ.ਟੀ. ਦਾ ਗਿਆਨ ਹੋਣਾ ਵੀ ਜ਼ਰੂਰੀ ਹੈ।

ਉਮਰ ਹੱਦ

IDBI ਬੈਂਕ ਦੀ ਇਸ ਭਰਤੀ ਵਿਚ ਸ਼ਾਮਲ ਹੋਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਹੋਣੀ ਚਾਹੀਦੀ ਹੈ। ਯਾਨੀ ਉਮੀਦਵਾਰ ਦਾ ਜਨਮ 2 ਅਕਤੂਬਰ 1999 ਤੋਂ ਪਹਿਲਾਂ ਅਤੇ 1 ਅਕਤੂਬਰ 2004 ਤੋਂ ਬਾਅਦ ਨਹੀਂ ਹੋਣਾ ਚਾਹੀਦਾ। ਉਮਰ ਦੀ ਗਣਨਾ 01 ਅਕਤੂਬਰ 2024 ਨੂੰ ਕੀਤੀ ਜਾਵੇਗੀ।

ਤਨਖਾਹ

ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਪਹਿਲੇ ਸਾਲ ਲਈ 29,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਦੂਜੇ ਸਾਲ ਮਹੀਨਾਵਾਰ ਤਨਖਾਹ 31,000 ਰੁਪਏ ਹੋਵੇਗੀ।

ਚੋਣ ਪ੍ਰਕਿਰਿਆ-

ਆਨਲਾਈਨ ਟੈਸਟ, ਦਸਤਾਵੇਜ਼ ਤਸਦੀਕ (DV), ਨਿੱਜੀ ਇੰਟਰਵਿਊ ਅਤੇ ਪ੍ਰੀ-ਰਿਕਰੂਟਮੈਂਟ ਮੈਡੀਕਲ ਟੈਸਟ (PMRT)

ਅਰਜ਼ੀ ਦੀ ਫੀਸ-

SC, ST, PWBD ਵਰਗ ਦੇ ਉਮੀਦਵਾਰਾਂ ਨੂੰ 250 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦਕਿ ਬਾਕੀ ਸਾਰੀਆਂ ਸ਼੍ਰੇਣੀਆਂ ਨੂੰ 1050 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ।

ਸੰਭਾਵੀ ਪ੍ਰੀਖਿਆ ਦੀ ਤਾਰੀਖ਼

1 ਦਸੰਬਰ 2024

ਲਿਖਤੀ ਪ੍ਰੀਖਿਆ ਵਿਚ ਤਰਕ, ਅੰਗਰੇਜ਼ੀ, ਕੁਆਂਟੀਟੇਟਿਵ ਐਪਟੀਟਿਊਡ, ਜਨਰਲ/ਇਕਨਾਮੀ/ਬੈਂਕਿੰਗ ਜਾਗਰੂਕਤਾ/ਕੰਪਿਊਟਰ/ਆਈ.ਟੀ ਨਾਲ ਸਬੰਧਤ 120 ਸਵਾਲ ਪੁੱਛੇ ਜਾਣਗੇ। ਪ੍ਰੀਖਿਆ ਵਿਚ 0.25 ਦੀ ਨੈਗੇਟਿਵ ਮਾਰਕਿੰਗ ਵੀ ਹੋਵੇਗੀ। ਇਹ ਅਸਾਮੀਆਂ ਠੇਕੇ ’ਤੇ ਭਰੀਆਂ ਜਾ ਰਹੀਆਂ ਹਨ। ਹੋਰ ਵੇਰਵਿਆਂ ਲਈ ਬੈਂਕ ਦੀ ਵੈੱਬਸਾਈਟ 'ਤੇ ਜਾਓ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News