ਬੈਂਕ ''ਚ ਨਿਕਲੀਆਂ ਚਪੜਾਸੀ ਦੀਆਂ ਭਰਤੀਆਂ, 10ਵੀਂ ਪਾਸ ਲਈ ਸ਼ਾਨਦਾਰ ਮੌਕਾ
Tuesday, May 06, 2025 - 06:34 PM (IST)

ਨਵੀਂ ਦਿੱਲੀ- ਜੇਕਰ ਤੁਸੀਂ ਵੀ 10ਵੀਂ ਪਾਸ ਹੋ ਅਤੇ ਬੈਂਕ ਵਿਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਬੈਂਕ ਆਫ਼ ਬੜੌਦਾ ਤੁਹਾਡੇ ਲਈ ਸ਼ਾਨਦਾਰ ਮੌਕਾ ਲੈ ਕੇ ਆਇਆ ਹੈ। ਬੈਂਕ ਆਫ਼ ਬੜੌਦਾ (BOB) ਨੇ ਚਪੜਾਸੀ ਦੀਆਂ ਭਰਤੀਆਂ ਕੱਢੀਆਂ ਹਨ। ਭਰਤੀ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 23 ਮਈ 2025 ਹੈ।
ਅਹੁਦਿਆਂ ਦੇ ਵੇਰਵੇ
ਬੈਂਕ ਆਫ਼ ਬੜੌਦਾ ਨੇ ਚਪੜਾਸੀ ਦੀ ਇਹ ਭਰਤੀ ਦੇਸ਼ ਭਰ ਦੇ ਸੂਬਿਆਂ ਲਈ ਕੱਢੀਆਂ ਹਨ। ਇਸ ਵਿਚ ਸਭ ਤੋਂ ਜ਼ਿਆਦਾ ਅਹੁਦੇ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ ਲਈ ਹਨ।
ਯੋਗਤਾ
ਬੈਂਕ ਆਫ਼ ਬੜੌਦਾ ਵਿਚ ਚਪੜਾਸੀ ਦੇ ਅਹੁਦੇ ਲਈ ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ ਹੈ। ਉੱਥੇ ਹੀ ਸਥਾਨਕ ਭਾਸ਼ਾ ਦੀ ਚੰਗਾ ਗਿਆਨ ਹੋਣਾ ਜ਼ਰੂਰੀ ਹੈ। ਉਮੀਦਵਾਰਾਂ ਨੂੰ ਉਸ ਭਾਸ਼ਾ ਵਿਚ ਪੜ੍ਹਨਾ, ਲਿਖਣਾ ਅਤੇ ਬੋਲਣਾ ਆਉਣਾ ਚਾਹੀਦਾ ਹੈ।
ਉਮਰ ਹੱਦ
1 ਮਈ 2025 ਨੂੰ ਬਿਨੈਕਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 26 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਜਨਮ ਤਾਰੀਖ਼ 1 ਮਈ 1999 ਤੋਂ ਪਹਿਲਾਂ ਅਤੇ 1 ਮਈ 2007 ਤੋਂ ਬਾਅਦ ਦੀ ਨਹੀਂ ਹੋਣੀ ਚਾਹੀਦੀ। ਰਾਖਵੀਆਂ ਸ਼੍ਰੇਣੀਆਂ ਨੂੰ ਵੱਧ ਉਮਰ ਵਿਚ ਛੋਟ ਮਿਲੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਥਾਨਕ ਭਾਸ਼ਾ ਟੈਸਟ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਫੀਸ
ਜਨਰਲ/ਈਡਬਲਯੂਐਸ/ਓਬੀਸੀ ਉਮੀਦਵਾਰਾਂ ਨੂੰ ਅਰਜ਼ੀ ਦੌਰਾਨ 600 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ। ਐੱਸ.ਸੀ, ਐੱਸ.ਟੀ, ਪੀ. ਡਬਲਯੂ. ਬੀ. ਡੀ, ਸਾਬਕਾ ਸੈਨਿਕ ਅਤੇ ਮਹਿਲਾ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਜਮ੍ਹਾ ਕਰਨੀ ਪਵੇਗੀ।
ਤਨਖਾਹ
ਬੈਂਕ ਚਪੜਾਸੀ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 19500 ਰੁਪਏ ਤੋਂ ਲੈ ਕੇ 37,815 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।