ਰੇਲਵੇ ਅੰਡਰ ਬਰਿੱਜ ''ਚ ਫਸੀ SUV, ਪਾਣੀ ''ਚ ਡੁੱਬਣ ਨਾਲ ਬੈਂਕ ਮੈਨੇਜਰ ਤੇ ਕੈਸ਼ੀਅਰ ਦੀ ਮੌਤ
Saturday, Sep 14, 2024 - 12:34 PM (IST)
ਫਰੀਦਾਬਾਦ (ਭਾਸ਼ਾ)- ਓਲਡ ਫਰੀਦਾਬਾਦ ਰੇਲਵੇ ਅੰਡਰ ਬਰਿੱਜ ਹੇਠਾਂ ਭਰੇ ਮੀਂਹ ਦੇ ਪਾਣੀ 'ਚ ਕਾਰ ਡੁੱਬ ਗਈ। ਜਿਸ ਨਾਲ ਉਸ 'ਚ ਬੈਠੇ ਐੱਚ.ਡੀ.ਐੱਫ.ਸੀ. ਦੇ ਬੈਂਕ ਮੈਨੇਜਰ ਅਤੇ ਕੈਸ਼ੀਅਰ ਦੀ ਸ਼ੁੱਕਰਵਾਰ ਦੇਰ ਰਾਤ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਨਾਲ ਬੈਂਕ 'ਚ ਕੰਮ ਕਰਨ ਵਾਲੇ ਬੈਂਕ ਕਰਮਚਾਰੀ ਆਦਿਤਿਆ ਨੇ ਗੁਰੂਗ੍ਰਾਮ ਦੇ ਸੈਕਟਰ-31 'ਚ ਐੱਚ.ਡੀ.ਐੱਫ.ਸੀ. ਦੀ ਬਰਾਂਚ 'ਚ ਵਿਰਾਜ ਦਿਵੇਦੀ ਬਤੌਰ ਕੈਸ਼ੀਅਰ ਵਜੋਂ ਕੰਮ ਕਰ ਰਹੇ ਸਨ ਅਤੇ ਪੁਨਯਸ਼੍ਰੇਯ ਸ਼ਰਮਾ ਬੈਂਕ ਦੇ ਮੈਨੇਜਰ ਸਨ। ਉਹ ਬੈਂਕ ਯੂਨੀਅਨ ਦੇ ਮੁਖੀ ਵੀ ਸਨ। ਆਦਿਤਿਆ ਨੇ ਦੱਸਿਆ ਕਿ ਪਿਛਲੇ ਦਿਨੀਂ ਕਾਫ਼ੀ ਮੀਂਹ ਪਿਆ ਸੀ। ਇਸ ਕਾਰਨ ਵਿਰਾਜ ਦਿਵੇਦੀ ਉਨ੍ਹਾਂ ਨੂੰ ਬੈਂਕ ਮੈਨੇਜਰ ਦੀ XUV700 ਗੱਡੀ 'ਚ ਛੱਡਣ ਲਈ ਆ ਰਹੇ ਸਨ। ਬੈਂਕ ਮੈਨੇਜਰ ਸ਼ਰਮਾ ਗ੍ਰੇਟਰ ਫਰੀਦਾਬਾਦ ਸਥਿਤ ਓਮੈਕਸ ਸਿਟੀ 'ਚ ਰਹਿੰਦੇ ਸਨ, ਜਿੱਥੇ ਰਾਤ ਨੂੰ ਵਿਰਾਜ ਦਿਵੇਦੀ ਨੇ ਰੁਕਣਾ ਸੀ ਅਤੇ ਸਵੇਰੇ ਉਨ੍ਹਾਂ ਨੂੰ ਕਿਸੇ ਕੰਮ ਕਾਰਨ ਦਿੱਲੀ ਲਈ ਨਿਕਲਣਾ ਸੀ ਪਰ ਜਿਵੇਂ ਹੀ ਉਹ ਓਲਡ ਫਰੀਦਾਬਾਦ ਰੇਲਵੇ ਅੰਡਰ ਬਰਿੱਜ ਕੋਲ ਆਏ ਤਾਂ ਉਸ ਦੇ ਹੇਠਾਂ ਕਾਫਡੀ ਪਾਣੀ ਭਰਿਆ ਹੋਇਆ ਸੀ, ਜਿੱਥੇ ਕੋਈ ਬੈਰੀਕੇਡਿੰਗ ਨਹੀਂ ਲੱਗੀ ਹੋਈ ਸੀ।
ਵਿਰਾਜ ਗੁਰੂਗ੍ਰਾਮ 'ਚ ਰਹਿੰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਇਹ ਅਨੁਭਵ ਨਹੀਂ ਹੋਇਆ ਕਿ ਓਲਡ ਫਰੀਦਾਬਾਦ ਰੇਲਵੇ ਅੰਦਰ ਬਰਿੱਜ ਹੇਠਾਂ ਇੰਨਾ ਪਾਣੀ ਹੈ ਕਿ ਉਨ੍ਹਾਂ ਦੀ ਗੱਡੀ ਡੁੱਬ ਜਾਵੇਗੀ। ਵਿਰਾਜ ਨੇ ਇਸ ਪਾਣੀ 'ਚੋਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਜ਼ਿਆਦਾ ਹੋਣ ਕਾਰਨ ਗੱਡੀ ਬੰਦ ਹੋ ਗਈ ਅਤੇ ਲਾਕ ਲੱਗ ਗਿਆ। ਗੱਡੀ 'ਚ ਪਾਣੀ ਭਰ ਗਿਆ, ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਆਦਿਤਿਆ ਨੇ ਲਗਭਗ 11.30 ਵਜੇ ਨੇੜੇ-ਤੇੜੇ ਬੈਂਕ ਮੈਨੇਜਰ ਦੀ ਪਤਨੀ ਦਾ ਫੋਨ ਉਨ੍ਹਾਂ ਕੋਲ ਆਇਆ ਸੀ। ਮੈਨੇਜਰ ਦੀ ਪਤਨੀ ਨੇ ਉਨ੍ਹਾਂ ਦੇ ਫੋਨ ਬੰਦ ਹੋਣ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੈਂਕ ਮੈਨੇਜਰ ਅਤੇ ਵਿਰਾਜ ਦਿਵੇਦੀ ਨੂੰ ਫੋਨ ਕੀਤਾ ਪਰ ਦੋਹਾਂ ਦੇ ਫੋਨ ਸਵਿਚ ਆਫ਼ ਆ ਰਹੇ ਸਨ। ਇਸ ਕਾਰਨ ਮੈਨੇਜਰ ਪਤਨੀ ਫਰੀਦਾਬਾਦ ਤੋਂ ਅਤੇ ਉਹ ਲੋਕ ਗੁਰੂਗ੍ਰਾਮ ਤੋਂ ਉਨ੍ਹਾਂ ਨੂੰ ਲੱਭਣ ਲਈ ਨਿਕਲੇ। ਫਰੀਦਾਬਾਦ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਨਜ਼ਰ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਗੱਡੀ ਅੰਦਰਪਾਸ 'ਚ ਭਰੇ ਪਾਣੀ 'ਚ ਫਸ ਗਈ ਸੀ, ਜਿਸ ਕਾਰਨ ਉਸ 'ਚ 2 ਲੋਕਾਂ ਦੀ ਮੌਤ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8