ਇਸ ਬੈਂਕ ''ਚ ਨਿਕਲੀਆਂ 1200 ਤੋਂ ਵਧੇਰੇ ਭਰਤੀਆਂ, ਤੁਸੀਂ ਵੀ ਕਰੋ ਅਪਲਾਈ
Saturday, Dec 28, 2024 - 05:32 PM (IST)
ਨਵੀਂ ਦਿੱਲੀ- ਬੈਂਕ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਬੈਂਕ ਆਫ ਬੜੌਦਾ (BOB) ਨੇ ਸਪੈਸ਼ਲਿਸਟ ਅਫਸਰ (SO) ਭਰਤੀ 2025 ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਬੈਂਕ ਆਫ ਬੜੌਦਾ ਆਪਣੀਆਂ ਵੱਖ-ਵੱਖ ਸ਼ਾਖਾਵਾਂ 'ਚ 1267 ਅਸਾਮੀਆਂ ਭਰਨਾ ਚਾਹੁੰਦਾ ਹੈ। ਤੁਸੀਂ ਬੈਂਕ ਆਫ ਬੜੌਦਾ 'ਚ ਭਰਤੀ 2025 ਲਈ 17 ਜਨਵਰੀ 2025 ਤੱਕ ਰਜਿਸਟਰ ਕਰ ਸਕਦੇ ਹੋ। ਇਸ ਅਸਾਮੀ ਲਈ ਦਿਲਚਸਪੀ ਰੱਖਣ ਵਾਲੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।
ਬੈਂਕ ਆਫ ਬੜੌਦਾ SO ਭਰਤੀ 2025 ਲਈ ਰਜਿਸਟਰ ਕਿਵੇਂ ਕਰੀਏ?
ਬੈਂਕ ਆਫ ਬੜੌਦਾ ਸਪੈਸ਼ਲਿਸਟ ਅਫਸਰ (SO) ਭਰਤੀ 2025 ਲਈ ਰਜਿਸਟਰ ਕਰਨ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ:
ਅਧਿਕਾਰਤ ਵੈੱਬਸਾਈਟ bankofbaroda.in 'ਤੇ ਜਾਓ।
ਇਸ ਤੋਂ ਬਾਅਦ ਹੋਮ ਪੇਜ 'ਤੇ 'Careers ਟੈਬ 'ਤੇ ਕਲਿੱਕ ਕਰੋ।
ਜਦੋਂ ਨਵਾਂ ਪੰਨਾ ਖੁੱਲ੍ਹਦਾ ਹੈ, ਤਾਂ 'Current openings' ਟੈਬ 'ਤੇ ਕਲਿੱਕ ਕਰੋ।
'Recruitment of professionals on a regular basis on various departments' ਲਿੰਕ 'ਤੇ ਕਲਿੱਕ ਕਰੋ।
ਨਵਾਂ ਪੰਨਾ ਖੁੱਲ੍ਹਣ 'ਤੇ, ਆਪਣੇ ਆਪ ਨੂੰ ਰਜਿਸਟਰ ਕਰੋ ਅਤੇ ਆਪਣੀ ਅਰਜ਼ੀ ਭਰੋ।
ਬੈਂਕ ਆਫ ਬੜੌਦਾ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ। ਤੁਸੀਂ ਐਪਲੀਕੇਸ਼ਨ ਦਾ ਪ੍ਰਿੰਟਆਊਟ ਲੈ ਸਕਦੇ ਹੋ ਅਤੇ ਇਸ ਦਾ ਪ੍ਰਿਟ ਆਊਟ ਕੱਢ ਕੇ ਰੱਖ ਸਕਦੇ ਹੋ।
ਬੈਂਕ ਆਫ਼ ਬੜੌਦਾ ਦੀ ਇਸ ਭਰਤੀ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਬੈਂਕ ਆਫ਼ ਬੜੌਦਾ ਦੀ ਅਧਿਕਾਰਤ ਵੈੱਬਸਾਈਟ bankofbaroda.in ਨੂੰ ਦੇਖ ਸਕਦੇ ਹੋ। ਯਾਦ ਰੱਖੋ ਕਿ ਅਰਜ਼ੀ ਦੀ ਆਖਰੀ ਤਾਰੀਖ਼ 17 ਜਨਵਰੀ 2025 ਹੈ। ਬੈਂਕਿੰਗ ਖੇਤਰ 'ਚ ਕਰੀਅਰ ਬਣਾਉਣ ਦਾ ਇਹ ਵਧੀਆ ਮੌਕਾ ਹੈ। ਚਾਹਵਾਨ ਉਮੀਦਵਾਰ ਬਿਨਾਂ ਕਿਸੇ ਦੇਰੀ ਦੇ ਜਲਦੀ ਆਪਣੀ ਰਜਿਸਟਰੇਸ਼ਨ ਕਰਵਾਉਣ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।