ਬੰਗਲਾਦੇਸ਼ੀ ਤਸਕਰਾਂ ਨੇ ਭਾਰਤੀ ਖੇਤਰ ''ਚ BSF ''ਤੇ ਕੀਤਾ ਹਮਲਾ, ਇਕ ਘੁਸਪੈਠੀਆ ਢੇਰ
Tuesday, Oct 08, 2024 - 02:54 PM (IST)
ਨਵੀਂ ਦਿੱਲੀ (ਭਾਸ਼ਾ)- ਤ੍ਰਿਪੁਰਾ ਦੇ ਸਲਪੋਕਰ ਦੇ ਸਰਹੱਦੀ ਖੇਤਰ ਵਿਚ ਸੋਮਵਾਰ ਨੂੰ ਭਾਰਤੀ ਸਰਹੱਦ 'ਚ ਆਪਣੇ ਸਾਥੀਆਂ ਨਾਲ ਘੁਸਪੈਠ ਕਰਨ ਵਾਲੇ ਇਕ ਬੰਗਲਾਦੇਸ਼ੀ ਤਸਕਰ ਨੂੰ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਜਵਾਬੀ ਕਾਰਵਾਈ 'ਚ ਢੇਰ ਕਰ ਦਿੱਤਾ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਬੰਗਲਾਦੇਸ਼ੀ ਤਸਕਰ ਭਾਰਤ 'ਚ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸੂਤਰਾਂ ਮੁਤਾਬਕ ਇਸ ਗਰੁੱਪ 'ਚ 12 ਤੋਂ 15 ਤਸਕਰ ਸ਼ਾਮਲ ਸਨ ਅਤੇ ਇਹ ਘਟਨਾ ਸੋਮਵਾਰ ਸ਼ਾਮ ਕਰੀਬ 6 ਵਜੇ ਤ੍ਰਿਪੁਰਾ ਦੇ ਗੋਕੁਲ ਨਗਰ ਦੇ ਸਲਪੋਕਰ 'ਚ ਵਾਪਰੀ। ਸੂਤਰਾਂ ਨੇ ਦੱਸਿਆ ਕਿ ਡਿਊਟੀ 'ਤੇ ਮੌਜੂਦ ਬੀਐੱਸਐੱਫ ਦੇ ਜਵਾਨਾਂ ਨੇ ਘੁਸਪੈਠੀਆਂ ਨੂੰ ਦੇਖਿਆ ਅਤੇ ਹੋਰ ਜਵਾਨਾਂ ਨੂੰ ਬੁਲਾਇਆ।
ਸੂਤਰਾਂ ਨੇ ਦੱਸਿਆ ਕਿ ਕਰੀਬ 40 ਮੀਟਰ ਦੀ ਦੂਰੀ ਤੋਂ ਹਵਾ 'ਚ ਇਕ ਗੋਲੀ ਚਲਾਈ ਗਈ, ਜਿਸ ਤੋਂ ਬਾਅਦ ਕੁਝ ਬਦਮਾਸ਼ ਵਾਪਸ ਬੰਗਲਾਦੇਸ਼ ਭੱਜ ਗਏ। ਹੋਰ ਲੋਕਾਂ ਨੇ ਬੀਐੱਸਐੱਫ ਦੇ ਜਵਾਨ ਨੂੰ ਘੇਰ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਫੜ ਕੇ ਹੇਠਾਂ ਸੁੱਟ ਦਿੱਤਾ। ਸੂਤਰਾਂ ਨੇ ਦੱਸਿਆ ਕਿ ਖ਼ਤਰੇ ਨੂੰ ਭਾਂਪਦਿਆਂ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸਿਪਾਹੀ ਨੇ ਆਪਣੀ ਸਰਵਿਸ ਗਨ ਤੋਂ ਦੋ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਬਾਕੀ ਬਦਮਾਸ਼ ਬੰਗਲਾਦੇਸ਼ ਵੱਲ ਭੱਜ ਗਏ। ਸੂਤਰਾਂ ਨੇ ਦੱਸਿਆ ਕਿ ਇਲਾਕੇ ਦੀ ਤਲਾਸ਼ੀ ਲੈਣ 'ਤੇ ਇਕ ਬੰਗਲਾਦੇਸ਼ੀ ਤਸਕਰ ਮ੍ਰਿਤਕ ਪਾਇਆ ਗਿਆ। ਅਧਿਕਾਰਤ ਸੂਤਰਾਂ ਅਨੁਸਾਰ ਝੜਪ 'ਚ ਬੀਐੱਸਐੱਫ ਜਵਾਨ ਦੀ ਰਾਈਫਲ ਦਾ ਬੱਟ ਨੁਕਸਾਨਿਆ ਗਿਆ। ਜ਼ਖਮੀ ਜਵਾਨ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8