ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਬੰਗਲਾਦੇਸ਼ੀ ਵਿਦੇਸ਼ੀ ਮੰਤਰੀ ਨੇ ਕਿਹਾ, 'ਅਸੀਂ ਭਾਰਤ ਤੋਂ ਕਿਤੇ ਬਿਹਤਰ ਹਾਂ'
Friday, Apr 16, 2021 - 03:59 AM (IST)
ਢਾਕਾ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਾਲ ਹੀ ਵਿਚ ਦਿੱਤੇ ਗਏ ਇਕ ਬਿਆਨ 'ਤੇ ਬੰਗਲਾਦੇਸ਼ ਨੇ ਨਰਾਜ਼ਗੀ ਜਤਾਈ ਹੈ। ਸ਼ਾਹ ਦੀ ਉਸ ਟਿੱਪਣੀ 'ਤੇ ਬੰਗਲਾਦੇਸ਼ ਵਿਦੇਸ਼ ਮੰਤਰੀ ਏ. ਕੇ. ਅਬਦੁੱਲ ਮੋਮੇਨ ਭੜਕ ਗਏ, ਜਿਸ ਵਿਚ ਸ਼ਾਹ ਨੇ ਕਿਹਾ ਸੀ ਕਿ ਬੰਗਲਾਦੇਸ਼ ਦੇ ਗਰੀਬ ਲੋਕ ਭਾਰਤ ਵਿਚ ਆਉਂਦੇ ਹਨ ਕਿਉਂਕਿ ਉਥੇ ਉਨ੍ਹਾਂ ਕੋਲ ਲੋੜੀਂਦਾ ਖਾਣਾ ਨਹੀਂ ਹੁੰਦਾ। ਮੋਮੇਨ ਨੇ ਕਿਹਾ ਕਿ ਕਈ ਮਾਮਲਿਆਂ ਵਿਚ ਅਸੀਂ ਭਾਰਤ ਤੋਂ ਬਿਹਤਰ ਹਾਂ। ਬੰਗਲਾਦੇਸ਼ ਸਬੰਧੀ ਸਾਡੇ ਗੁਆਂਢੀ ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਬਹੁਤ ਘੱਟ ਜਾਣਕਾਰੀ ਹੈ।
ਇਹ ਵੀ ਪੜੋ - ਚੀਨ ਨੇ ਖੇਡਿਆ ਨਵਾਂ ਦਾਅ, ਭਾਰਤ ਖਿਲਾਫ ਲੱਦਾਖ 'ਚ ਸੈੱਟ ਕੀਤਾ ਇਹ 'ਡਿਫੈਂਸ ਸਿਸਟਮ'
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਬੰਗਲਾਦੇਸ਼ ਦੇ ਗਰੀਬ ਲੋਕ ਭਾਰਤ ਵਿਚ ਆਉਂਦੇ ਹਨ ਕਿਉਂਕਿ ਉਥੇ ਉਨ੍ਹਾਂ ਕੋਲ ਲੋੜੀਂਦਾ ਖਾਣਾ ਨਹੀਂ ਹੁੰਦਾ ਹੈ। ਸ਼ਾਹ ਦਾ ਆਖਣਾ ਸੀ ਕਿ ਬੰਗਾਲ ਵਿਚ ਭਾਜਪਾ ਦੇ ਆਉਣ ਤੋਂ ਬਾਅਦ ਇਹ ਘੁਸਪੈਠ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ। ਬੰਗਲਾਦੇਸ਼ ਤੋਂ ਘੁਸਪੈਠ ਰੋਕਣਾ ਉਨ੍ਹਾਂ ਦਾ ਏਜੰਡਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ 'ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜੋ - ਪਾਕਿ ਦਾ ਵੱਡਾ ਦਾਅਵਾ, 'ਅਸੀਂ ਬਣਾ ਰਹੇ ਅਜਿਹੀ ਵੈਕਸੀਨ ਜਿਸ ਦੀ ਇਕ ਖੁਰਾਕ ਕੋਰੋਨਾ ਨੂੰ ਕਰ ਦੇਵੇਗੀ ਖਤਮ'
ਕਈ ਮਾਮਲਿਆਂ 'ਚ ਅਸੀਂ ਭਾਰਤ ਤੋਂ ਬਿਹਤਰ
ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ ਨੇ ਬੁੱਧਵਾਰ ਸ਼ਾਹ ਦੇ ਬਿਆਨ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਬੰਗਲਾਦੇਸ਼ ਸਬੰਧੀ ਭਾਰਤ ਦੇ ਗ੍ਰਹਿ ਮੰਤਰੀ ਨੂੰ ਗਿਆਨ ਬੇਹੱਦ ਸੀਮਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਟਿੱਪਣੀ ਨਾ-ਮੰਨਣਯੋਗ ਹੈ ਖਾਸ ਕਰ ਕੇ ਉਦੋਂ ਜਦ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਸਬੰਧ ਇੰਨੇ ਡੂੰਘੇ ਹਨ। ਇਸ ਤਰ੍ਹਾਂ ਦੀ ਬਿਆਨਬਾਜ਼ੀ ਗਲਤਫਹਿਮੀ ਪੈਦਾ ਕਰਦੀ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮੇਨ ਨੇ ਦਾਅਵਾ ਕੀਤਾ ਹੈ ਕਿ ਕਈ ਮਾਮਲਿਆਂ ਵਿਚ ਅਸੀਂ ਭਾਰਤ ਤੋਂ ਬਿਹਤਰ ਹਾਂ।
ਇਹ ਵੀ ਪੜੋ - ਆਪਣੀ ਹੀ 'ਔਲਾਦ' ਨਾਲ ਵਿਆਹ ਕਰਾਉਣ ਲਈ ਸਖਸ਼ ਨੇ ਅਦਾਲਤ ਤੋਂ ਮੰਗੀ ਇਜਾਜ਼ਤ
ਬੰਗਲਾਦੇਸ਼ 'ਚ ਭੁੱਖ ਨਾਲ ਨਹੀਂ ਹੁੰਦੀ ਕਿਸੇ ਦੀ ਮੌਤ
ਸ਼ਾਹ ਦੀ ਟਿੱਪਣੀ ਸਬੰਧੀ ਪੁੱਛੇ ਜਾਣ 'ਤੇ ਬੰਗਲਾਦੇਸ਼ੀ ਵਿਦੇਸ਼ ਮੰਤਰੀ ਨੇ ਕਿਹਾ ਇਸ ਦੁਨੀਆ ਵਿਚ ਕਈ ਬੁੱਧੀਮਾਨ ਲੋਕ ਹਨ, ਜੋ ਕੁਝ ਦੇਖਣ ਤੋਂ ਬਾਅਦ ਵੀ ਨਹੀਂ ਦੇਖਣਾ ਚਾਹੁੰਦੇ। ਉਹ ਇਸ ਨੂੰ ਜਾਣਨ ਤੋਂ ਬਾਅਦ ਵੀ ਸਮਝਣਾ ਨਹੀਂ ਚਾਹੁੰਦੇ ਪਰ ਜੇ ਉਨ੍ਹਾਂ ਇਹ ਕਿਹਾ ਹੈ ਤਾਂ ਮੈਂ ਕਹਾਂਗਾ ਕਿ ਬੰਗਲਾਦੇਸ਼ ਦੇ ਬਾਰੇ ਵਿਚ ਉਨ੍ਹਾਂ ਦਾ ਗਿਆਨ ਸੀਮਤ ਹੈ। ਬੰਗਲਾਦੇਸ਼ ਵਿਚ ਭੁੱਖ ਨਾਲ ਹੁਣ ਕਿਸੇ ਦੀ ਮੌਤ ਨਹੀਂ ਹੁੰਦੀ। ਬੰਗਲਾਦੇਸ਼ ਦੇ ਉੱਤਰੀ ਜ਼ਿਲਿਆਂ ਵਿਚ ਸਿਰਫ ਮੌਸਮੀ ਗਰੀਬੀ ਅਤੇ ਭੁੱਖ ਹੈ।
ਇਹ ਵੀ ਪੜੋ - 16 ਸਾਲਾਂ ਬੱਚੇ ਨੇ ਪੁਲਸ 'ਤੇ ਤਾਣੀ 'ਨਕਲੀ ਗੰਨ', ਜਵਾਬੀ ਕਾਰਵਾਈ 'ਚ ਬੱਚੇ ਦੀ ਮੌਤ
ਭਾਰਤ ਵਿਚ 50 ਫੀਸਦੀ ਕੋਲ ਨਹੀਂ ਪਖਾਨੇ
ਮੋਮੇਨ ਨੇ ਕਿਹਾ ਕਿ ਅਸੀਂ ਭਾਰਤ ਤੋਂ ਕਈ ਮਾਮਲਿਆਂ ਵਿਚ ਬਿਹਤਰ ਹਾਂ। ਜਿਵੇਂ ਭਾਰਤ ਵਿਚ 50 ਫੀਸਦੀ ਤੋਂ ਜ਼ਿਆਦਾ ਲੋਕਾਂ ਕੋਲ ਪਖਾਨੇ ਨਹੀਂ ਹਨ ਜਦਕਿ ਬੰਗਲਾਦੇਸ਼ ਵਿਚ ਲਗਭਗ 90 ਫੀਸਦੀ ਲੋਕ ਕਾਫੀ ਚੰਗੇ ਪਖਾਨਿਆਂ ਦੀ ਵਰਤੋਂ ਕਰਦੇ ਹਨ। ਇਸ ਗੱਲ ਦੀ ਸ਼ਾਇਦ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।
ਇਹ ਵੀ ਪੜੋ - ਅਡਾਨੀ ਦੀ ਕੰਪਨੀ ਨੂੰ ਵੱਡਾ ਝਟਕਾ, ਨਿਊਯਾਰਕ ਸਟਾਕ ਐਕਸਚੇਂਜ ਨੇ ਦਿਖਾਇਆ ਬਾਹਰ ਦਾ ਰਾਹ