ਪਾਕਿ ਦਾ ‘ਵੱਡਾ ਭਰਾ’ ਬਣ ਜਾਏਗਾ ਬੰਗਲਾਦੇਸ਼ : ਗਿਰੀਰਾਜ

Thursday, Sep 05, 2024 - 12:40 AM (IST)

ਪਾਕਿ ਦਾ ‘ਵੱਡਾ ਭਰਾ’ ਬਣ ਜਾਏਗਾ ਬੰਗਲਾਦੇਸ਼ : ਗਿਰੀਰਾਜ

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਬੰਗਲਾਦੇਸ਼ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਚਲੀ ਗਈ ਹੈ, ਜੋ ਇਸ ਨੂੰ ਪਾਕਿਸਤਾਨ ਦਾ ‘ਵੱਡਾ ਭਰਾ’ ਬਣਾ ਦੇਣਗੇ ਅਤੇ ਨਿਵੇਸ਼ਕ ਵੀ ਇਸ ਗੁਆਂਢੀ ਦੇਸ਼ ਤੋਂ ਦੂਰ ਭੱਜਣਗੇ। ਗਿਰੀਰਾਜ ਇਥੇ ‘ਭਾਰਤ ਟੈਕਸ 2025’ ਬਾਰੇ ਜਾਣਕਾਰੀ ਦੇਣ ਲਈ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ‘ਭਾਰਤ ਟੈਕਸ 2025’ ਦਾ ਆਯੋਜਨ 14 ਤੋਂ 17 ਫਰਵਰੀ ਦਰਮਿਆਨ ਹੋਵੇਗਾ।

ਗਿਰੀਰਾਜ ਨੇ ਬੰਗਲਾਦੇਸ਼ ’ਚ ਹੋਏ ਸੱਤਾ ਪਰਿਵਰਤਣ ’ਤੇ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਬੰਗਲਾਦੇਸ਼ ਦੀ ਤਾਕਤ ਅਜਿਹੇ ਹੱਥਾਂ ਵਿਚ ਚਲੀ ਗਈ ਹੈ ਕਿ ਉਹ ਪਾਕਿਸਤਾਨ ਦਾ ਵੱਡਾ ਭਰਾ ਬਣ ਜਾਵੇਗਾ ਅਤੇ ਛੋਟਾ ਨਹੀਂ ਰਹੇਗਾ, ਫਿਰ ਕਿਹੜਾ ਨਿਵੇਸ਼ਕ ਉੱਥੇ ਜਾਣਾ ਚਾਹੇਗਾ। ਉਨ੍ਹਾਂ ਕਿਹਾ ਕਿ ਭਾਰਤੀ ਟੈਕਸਟਾਈਲ ਉਦਯੋਗ ਨੂੰ ਬੰਗਲਾਦੇਸ਼ ਜਾਂ ਵੀਅਤਨਾਮ ਤੋਂ ਕੋਈ ਚੁਣੌਤੀ ਨਹੀਂ ਹੈ ਕਿਉਂਕਿ ਭਾਰਤ ਕੋਲ ਵੱਡੀ ਲੇਬਰ ਮਾਰਕੀਟ ਹੈ।


author

Rakesh

Content Editor

Related News