''ਸਾਨੂੰ ਭਾਰਤ ਆਉਣ ਦਿਓ'', BSF ਨੂੰ ਮਿੰਨਤਾਂ-ਤਰਲੇ ਪਾ ਰਹੇ ਹਜ਼ਾਰਾਂ ਬੰਗਲਾਦੇਸ਼ੀ
Saturday, Aug 10, 2024 - 05:35 PM (IST)
ਨਵੀਂ ਦਿੱਲੀ- ਬੰਗਲਾਦੇਸ਼ ਵਿਚ ਤਖ਼ਤਾਪਲਟ ਮਗਰੋਂ ਘੱਟ-ਗਿਣਤੀ 'ਤੇ ਅੱਤਿਆਚਾਰ ਵੱਧ ਗਿਆ ਹੈ। ਭਾਵੇਂ ਹੀ ਇੱਥੇ ਨਵੀਂ ਸਰਕਾਰ ਬਣ ਗਈ ਹੈ ਪਰ ਹਿੰਸਾ ਦਾ ਦੌਰ ਅਜੇ ਵੀ ਜਾਰੀ ਹੈ। ਪ੍ਰਦਸ਼ਨਕਾਰੀ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ। ਬੰਗਲਾਦੇਸ਼ ਵਿਚ ਕਈ ਹਿੰਦੂ ਪਰਿਵਾਰ ਆਪਣਾ ਘਰ ਛੱਡ ਕੇ ਭਾਰਤ ਆਉਣਾ ਚਾਹੁੰਦੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ ਭਾਈਚਾਰੇ ਦੇ ਲੋਕ ਭਾਰਤ-ਬੰਗਲਾਦੇਸ਼ ਬਾਰਡਰ 'ਤੇ ਮੌਜੂਦ ਹਨ। ਬੰਗਾਲ ਦੇ ਕੂਚ ਬਿਹਾਰ ਦੇ ਸਿਤਾਲਕੁਚੀ ਵਿਚ ਕਰੀਬ 1000 ਬੰਗਲਾਦੇਸ਼ੀ ਇਕ ਵੱਡੇ ਨਾਲੇ ਵਿਚ ਖੜ੍ਹੇ ਹੋ ਕੇ ਸਰਹੱਦ ਸੁਰੱਖਿਆ ਫੋਰਸ ( BSF) ਨੂੰ ਮਿੰਨਤਾਂ-ਤਰਲੇ ਪਾ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ 'ਚ ਐਂਟਰੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਸਿਸੋਦੀਆ ਨੇ ਤਸਵੀਰ ਕੀਤੀ ਸਾਂਝੀ, ਕਿਹਾ- 'ਆਜ਼ਾਦ ਸਵੇਰ ਦੀ ਪਹਿਲੀ ਚਾਹ'
ਲਗਭਗ 1,000 ਬੰਗਲਾਦੇਸ਼ੀ ਨਾਗਰਿਕਾਂ ਨੇ ਅੰਤਰਰਾਸ਼ਟਰੀ ਸਰਹੱਦ ਰਾਹੀਂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸਰਹੱਦ ਸੁਰੱਖਿਆ ਫੋਰਸ (BSF) ਦੇ ਜਵਾਨਾਂ ਨੇ ਪਿੱਛੇ ਧੱਕ ਦਿੱਤਾ। ਉੱਥੇ ਹੀ BSF ਸਾਹਮਣੇ ਦੇਸ਼ ਦੀ ਸੁਰੱਖਿਆ ਦੀ ਵੱਡੀ ਚੁਣੌਤੀ ਹੈ। ਬੰਗਲਾਦੇਸ਼ ਵਿਚ ਹਿੰਸਾ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਿਆਸੀ ਉਥਲ-ਪੁਥਲ ਦਰਮਿਆਨ ਸੁਰੱਖਿਆ ਬਲ ਹਾਈ ਅਲਰਟ 'ਤੇ ਹਨ। ਕੇਂਦਰ ਵੱਲੋਂ ਆਪਣੀ "ਜ਼ੀਰੋ-ਘੁਸਪੈਠ" ਨੀਤੀ ਬਾਰੇ ਫੋਰਸ ਨੂੰ ਸੂਚਿਤ ਕਰਨ ਤੋਂ ਬਾਅਦ ਸਰਹੱਦ 'ਤੇ BSF ਦੇ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਨੌਕਰੀ ਛੱਡ ਸ਼ਖ਼ਸ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ, ਹੁਣ ਸਾਲਾਨਾ ਕਰ ਰਿਹੈ ਮੋਟੀ ਕਮਾਈ
ਦੱਸ ਦੇਈਏ ਕਿ ਕੂਚ ਬਿਹਾਰ ਦੇ ਕਾਸ਼ੀਅਰ ਬਰੂਨੀ ਇਲਾਕੇ 'ਚ ਪਠਾਨਤੁਲੀ ਪਿੰਡ ਨੇੜੇ ਬੰਗਲਾਦੇਸ਼ ਸਰਹੱਦ 'ਤੇ ਉੱਚੀਆਂ ਤਾਰਾਂ ਲੱਗੀਆਂ ਹੋਈਆਂ ਹਨ। ਵਿਚਕਾਰ ਇਕ ਵੱਡਾ ਨਾਲਾ ਵੀ ਹੈ। ਬੰਗਲਾਦੇਸ਼ ਤੋਂ ਭੱਜ ਕੇ ਆਏ ਹਜ਼ਾਰਾਂ ਲੋਕ ਇਸ ਨਾਲੇ ਵਿਚ ਖੜ੍ਹੇ ਹੋ ਕੇ BSF ਦੇ ਤਰਲੇ ਕਰਨ ਲਈ ਮਜ਼ਬੂਰ ਹਨ। ਇਨ੍ਹਾਂ 'ਚੋਂ ਕਈ ਲੋਕ 'ਜੈ ਸ਼੍ਰੀ ਰਾਮ' ਦੇ ਨਾਅਰੇ ਵੀ ਲਗਾ ਰਹੇ ਸਨ। BSF ਦੇ ਜਵਾਨਾਂ ਨੇ ਉਨ੍ਹਾਂ ਨੂੰ ਸਰਹੱਦ ਤੋਂ 150 ਗਜ਼ ਦੂਰ ਜ਼ੀਰੋ ਪੁਆਇੰਟ 'ਤੇ ਰੋਕ ਲਿਆ। BSF ਦੇ ਜਵਾਨਾਂ ਨੇ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਪਰਤਣ ਦੀ ਅਪੀਲ ਕੀਤੀ ਪਰ ਕੋਈ ਵੀ ਤਿਆਰ ਨਹੀਂ ਹੋਇਆ। ਇਹ ਲੋਕ ਬੰਗਲਾਦੇਸ਼ ਦੇ ਰੰਗਪੁਰ ਜ਼ਿਲ੍ਹੇ ਦੇ ਦੋਈ ਖਵਾ ਅਤੇ ਗੇਂਦੁਗੁੜੀ ਪਿੰਡਾਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ- ਜਿਸ ਨੇ ਜਨਮ ਦਿੱਤਾ ਉਸ ਨੇ ਖੋਹ ਲਏ 2 ਮਾਸੂਮ ਬੱਚੀਆਂ ਦੇ ਸਾਹ, ਕਾਤਲ ਮਾਂ ਦਾ ਕਬੂਲਨਾਮਾ- 'ਹਾਂ ਮੈਂ ਹੀ ਮਾਰਿਆ'
BSF ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ਸੁਰੱਖਿਆ ਅਤੇ ਮਨੁੱਖੀ ਸਹਾਇਤਾ ਦਰਮਿਆਨ ਉਨ੍ਹਾਂ ਨੂੰ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। BSF ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਆਦੇਸ਼ ਸਾਨੂੰ ਦਿੱਤੇ ਗਏ ਹਨ, ਉਸ ਦੀ ਅਸੀਂ ਪਾਲਣਾ ਕਰ ਰਹੇ ਹਾਂ। ਦੱਸ ਦੇਈਏ ਕਿ ਬੰਗਾਲ ਦੇ ਨਾਰਥ-24 ਪਰਗਨਾ ਦੇ ਪੈਟ੍ਰਾਪੋਲ ਵਿਚ ਕਈ ਦਿਨਾਂ ਤੋਂ ਬੰਗਲਾਦੇਸ਼ੀਆਂ ਦਾ ਆਉਣਾ ਜਾਰੀ ਹੈ। ਜਿਸ ਮਗਰੋਂ ਬੰਗਲਾਦੇਸ਼ ਬਾਰਡਰ 'ਤੇ BSF ਨੇ ਚੌਕਸੀ ਵਧਾ ਦਿੱਤੀ। ਬੰਗਲਾਦੇਸ਼ ਵਿਚ ਹਿੰਸਾ ਦੀਆਂ ਘਟਨਾਵਾਂ ਕਾਰਨ ਭਾਰਤ ਸਰਕਾਰ ਚਿੰਤਾ ਵਿਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8