ਬਾਂਦੀਪੁਰਾ ਰੇਪ ਕੇਸ : ਸ਼੍ਰੀਨਗਰ ''ਚ ਸੁਰੱਖਿਆ ਫੋਰਸ ਨਾਲ ਵਿਦਿਆਰਥੀਆਂ ਦੀ ਝੜਪ, ਲਾਠੀਚਾਰਜ

05/14/2019 5:54:41 PM

ਸ਼੍ਰੀਨਗਰ (ਵਾਰਤਾ)— ਉੱਤਰੀ ਕਸ਼ਮੀਰ ਵਿਚ ਬਾਂਦੀਪੁਰਾ ਜ਼ਿਲੇ 'ਚ 3 ਸਾਲ ਦੀ ਇਕ ਬੱਚੀ ਨਾਲ ਹੋਏ ਰੇਪ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਦੌੜਾਉਣ ਲਈ ਸੁਰੱਖਿਆ ਫੋਰਸ ਨੇ ਮੰਗਲਵਾਰ ਨੂੰ ਸ਼੍ਰੀਨਗਰ 'ਚ ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਹਲਕਾ ਲਾਠੀਚਾਰਜ ਕੀਤਾ। ਅਮਰ ਸਿੰਘ ਕਾਲਜ ਦੇ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਜਮਾਤਾਂ ਦਾ ਬਾਈਕਾਟ ਕੀਤਾ ਅਤੇ ਕਾਲਜ ਕੰਪਲੈਕਸ ਦੇ ਅੰਦਰ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀ ਕਾਲਜ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਲਾਕੇ ਵਿਚ ਤਾਇਨਾਤ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਪੁਲਸ ਕਰਮਚਾਰੀਆਂ ਨੇ ਵਿਦਿਆਰਥੀਆਂ ਨੂੰ ਕੰਪਲੈਕਸ ਤੋਂ ਬਾਹਰ ਨਿਕਲਣ ਤੋਂ ਰੋਕਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਸੁਰੱਖਿਆ ਫੋਰਸ ਵਿਚਾਲੇ ਝੜਪ ਸ਼ੁਰੂ ਹੋ ਗਈ। 

ਵਿਦਿਆਰਥੀ ਨਾਅਰੇਬਾਜ਼ੀ ਕਰਦੇ ਹੋਏ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਸਨ। ਵਿਦਿਆਰਥੀਆਂ ਨੇ ਸੁਰੱਖਿਆ ਫੋਰਸ 'ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਜਵਾਬੀ ਕਾਰਵਾਈ ਵਿਚ ਹੰਝੂ ਗੈਸ ਦੇ ਗੋਲੇ ਸੁੱਟੇ। ਇਸ ਤੋਂ ਬਾਅਦ ਸ਼ਹਿਰ ਦੇ ਆਲੇ-ਦੁਆਲੇ ਰੁੱਝੇ ਮਾਰਗਾਂ 'ਤੇ ਆਵਾਜਾਈ ਪ੍ਰਭਾਵਿਤ ਕਰਨ ਲਈ ਆਲੇ-ਦੁਆਲੇ ਦੇ ਖੇਤਰਾਂ ਵਿਚ ਝੜਪਾਂ ਹੋਈਆਂ। ਸ਼ਹਿਰ ਦੇ ਨਵੇਂ ਇਲਾਕਿਆਂ 'ਚ ਆਵਾਜਾਈ ਜ਼ੀਰੋ ਪੁਲ ਵੱਲ ਮੋੜ ਦਿੱਤੀ ਗਈ, ਜਿਸ ਕਾਰਨ ਕਈ ਥਾਵਾਂ 'ਤੇ ਜ਼ਬਰਦਸਤ ਜਾਮ ਲੱਗਾ ਰਿਹਾ। 

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਕਈ ਹੋਰ ਥਾਵਾਂ 'ਤੇ ਸੁਰੱਖਿਆ ਫੋਰਸ ਨਾਲ ਝੜਪ ਹੋਈ। ਘਟਨਾ ਦੇ ਵਿਰੋਧ ਵਿਚ ਵੱਖ-ਵੱਖ ਥਾਵਾਂ 'ਤੇ ਵਿਦਿਆਰਥੀ ਨੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕਈ ਜ਼ਿਲਿਆਂ ਦੇ ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਘਾਟੀ ਵਿਚ ਕਾਲਜ ਦੀਆਂ ਜਮਾਤਾਂ ਅਤੇ ਹਾਇਰ ਸੈਕੰਡਰੀ ਸਕੂਲ ਦੀਆਂ ਜਮਾਤਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ।


Tanu

Content Editor

Related News