ਜੰਮੂ-ਕਸ਼ਮੀਰ: ‘ਰੋਪਵੇਅ’ ਪ੍ਰਾਜੈਕਟ ਖ਼ਿਲਾਫ਼ ਕਟੜਾ ''ਚ ਬੰਦ ਛੇਵੇਂ ਦਿਨ ਵੀ ਜਾਰੀ

Monday, Dec 30, 2024 - 05:51 PM (IST)

ਜੰਮੂ-ਕਸ਼ਮੀਰ: ‘ਰੋਪਵੇਅ’ ਪ੍ਰਾਜੈਕਟ ਖ਼ਿਲਾਫ਼ ਕਟੜਾ ''ਚ ਬੰਦ ਛੇਵੇਂ ਦਿਨ ਵੀ ਜਾਰੀ

ਰਿਆਸੀ/ਜੰਮੂ- ਜੰਮੂ-ਕਸ਼ਮੀਰ 'ਚ ਵੈਸ਼ਨੋ ਦੇਵੀ ਤੀਰਥ ਯਾਤਰਾ ਦੇ ਆਧਾਰ ਕੈਂਪ ਕਟੜਾ 'ਚ ਪ੍ਰਸਤਾਵਿਤ 'ਰੋਪਵੇਅ' ਪ੍ਰਾਜੈਕਟ ਖਿਲਾਫ ਬੰਦ ਸੋਮਵਾਰ ਨੂੰ 6ਵੇਂ ਦਿਨ ਵੀ ਜਾਰੀ ਰਿਹਾ ਅਤੇ ਪੁਲਸ ਵਲੋਂ ਹਿਰਾਸਤ 'ਚ ਲਏ ਗਏ ਲੋਕਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੰਦੋਲਨਕਾਰੀਆਂ ਦੀ ਭੁੱਖ ਹੜਤਾਲ ਜਾਰੀ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸੰਘਰਸ਼ ਸਮਿਤੀ ਨੇ ਬੁੱਧਵਾਰ ਨੂੰ ਬੰਦ ਦਾ ਸੱਦਾ ਦਿੱਤਾ ਹੈ। ਕਮੇਟੀ ਨੇ ਐਲਾਨ ਕੀਤਾ ਹੈ ਕਿ ਇਸ ਸਮੇਂ ਦੌਰਾਨ ਕਟੜਾ ਵਿਚ ਸਾਰੀਆਂ ਗਤੀਵਿਧੀਆਂ ਮੁਅੱਤਲ ਰਹਿਣਗੀਆਂ।

ਹਿਰਾਸਤ 'ਚ ਲਏ ਗਏ ਕਮੇਟੀ ਦੇ ਆਗੂ ਭੁਪਿੰਦਰ ਸਿੰਘ ਦੀ ਪਤਨੀ ਸ਼ਿਵਾਨੀ ਜਾਮਵਾਲ ਵੀ ਪ੍ਰਦਰਸ਼ਨਕਾਰੀਆਂ 'ਚ ਸ਼ਾਮਲ ਹੋ ਗਈ ਅਤੇ ਉਨ੍ਹਾਂ ਨੇ ਪੁਲਸ ਹਿਰਾਸਤ 'ਚ ਆਪਣੇ ਪਤੀ ਅਤੇ ਹੋਰ ਲੋਕਾਂ ਦੀ ਵਿਗੜਦੀ ਹਾਲਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਤੁਰੰਤ ਰਿਹਾਅ ਨਾ ਕੀਤੇ ਜਾਣ 'ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਕਮੇਟੀ ਦੇ ਸੱਦੇ ਤੋਂ ਬਾਅਦ ਅੱਜ ਲਗਾਤਾਰ 6ਵੇਂ ਦਿਨ ਸ਼ਹਿਰ 'ਚ ਸਾਰੀਆਂ ਦੁਕਾਨਾਂ, ਰੈਸਟੋਰੈਂਟ ਅਤੇ ਵਪਾਰਕ ਅਦਾਰੇ ਬੰਦ ਰਹੇ ਅਤੇ ਸੜਕਾਂ ’ਤੇ ਆਵਾਜਾਈ ਨਹੀਂ ਰਹੀ। ਬੰਦ ਕਾਰਨ ਗੁਫਾ ਮੰਦਰ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਕਮੀ ਆਈ ਹੈ।

ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਜਦ ਤੱਕ ਸਰਕਾਰ ਰੋਪਵੇਅ ਪ੍ਰਾਜੈਕਟ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਬੰਦ ਜਾਰੀ ਰਹੇਗਾ। ਇਹ ਬਚਾਅ ਅਤੇ ਮਾਣ ਦੀ ਲੜਾਈ ਹੈ ਅਤੇ ਨਾਲ ਹੀ ਮਾਤਾ ਦੇ ਰਵਾਇਤੀ ਰੂਟ ਰਾਹੀਂ ਯਾਤਰਾ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਜਾਣਬੁੱਝ ਕੇ ਹਿਰਾਸਤ 'ਚ ਲਏ ਗਏ ਲੋਕਾਂ ਨੂੰ ਰਿਹਾਅ ਕਰਨ ਜਾਂ ਕਮੇਟੀ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰਕੇ ਸਥਿਤੀ ਨੂੰ ਵਿਗਾੜ ਰਹੀ ਹੈ। 
 


author

Tanu

Content Editor

Related News