ਰਾਮ ਪਥ ਸਮੇਤ ਧਾਰਮਿਕ ਮਾਰਗਾਂ ’ਤੇ ਮੀਟ ਦੀ ਵਿਕਰੀ ’ਤੇ ਰੋਕ ਦੀ ਕਾਰਵਾਈ ਸ਼ੁਰੂ

Monday, Jun 02, 2025 - 12:56 AM (IST)

ਰਾਮ ਪਥ ਸਮੇਤ ਧਾਰਮਿਕ ਮਾਰਗਾਂ ’ਤੇ ਮੀਟ ਦੀ ਵਿਕਰੀ ’ਤੇ ਰੋਕ ਦੀ ਕਾਰਵਾਈ ਸ਼ੁਰੂ

ਅਯੁੱਧਿਆ, (ਭਾਸ਼ਾ)- ਅਯੁੱਧਿਆ ਪ੍ਰਸ਼ਾਸਨ ਨੇ ਰਾਮ ਪਥ, ਭਗਤੀ ਪਥ, ਧਰਮ ਪਥ ਅਤੇ 14 ਕੋਸੀ ਅਤੇ ਪੰਚਕੋਸੀ ਪਰਿਕਰਮਾ ਮਾਰਗ ਵਰਗੇ ਧਾਰਮਿਕ ਅਸਥਾਨਾਂ ’ਤੇ ਮੀਟ ਦੀਆਂ ਦੁਕਾਨਾਂ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਜਨਤਾ ਦਰਬਾਰ ’ਚ ਚੁੱਕੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਚੁੱਕਿਆ ਗਿਆ।

ਖੁਰਾਕ ਸੁਰੱਖਿਆ ਅਧਿਕਾਰੀ ਮਾਨਿਕ ਚੰਦ ਦੇ ਅਨੁਸਾਰ, ਇਨ੍ਹਾਂ ਧਾਰਮਿਕ ਰਸਤਿਆਂ ’ਤੇ 22 ਮੀਟ ਦੀਆਂ ਦੁਕਾਨਾਂ ਸੰਚਾਲਿਤ ਹੁੰਦੀਆਂ ਪਾਈਆਂ ਗਈਆਂ। ਸਬੰਧਤ ਦੁਕਾਨਦਾਰਾਂ ਨੂੰ 7 ਦਿਨਾਂ ’ਚ ਤਬਾਦਲੇ ਦਾ ਨੋਟਿਸ ਜਾਰੀ ਕੀਤਾ ਗਿਆ ਹੈ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੇਅਰ ਗਿਰੀਸ਼ਪਤੀ ਤ੍ਰਿਪਾਠੀ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਹੁਣ ਇਨ੍ਹਾਂ ਰਸਤਿਆਂ ’ਤੇ ਸ਼ਰਾਬ ਦੀ ਵਿਕਰੀ ’ਤੇ ਵੀ ਰੋਕ ਲਾਉਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਮ ਪਥ ਵਰਗੇ ਆਸਥਾ ਦੇ ਅਸਥਾਨਾਂ ਦੀ ਮਰਿਆਦਾ ਬਣਾਈ ਰੱਖਣ ਲਈ ਇਹ ਜ਼ਰੂਰੀ ਕਦਮ ਹੈ।


author

Rakesh

Content Editor

Related News