ਗੋਆ ’ਚ ਰੇਹੜੀਆਂ ’ਤੇ ‘ਗੋਭੀ ਮੰਚੂਰੀਅਨ’ ਵੇਚਣ ’ਤੇ ਪਾਬੰਦੀ

Wednesday, Feb 07, 2024 - 10:51 AM (IST)

ਗੋਆ ’ਚ ਰੇਹੜੀਆਂ ’ਤੇ ‘ਗੋਭੀ ਮੰਚੂਰੀਅਨ’ ਵੇਚਣ ’ਤੇ ਪਾਬੰਦੀ

ਪਣਜੀ (ਭਾਸ਼ਾ) - ਉੱਤਰੀ ਗੋਆ ਦੀ ਇੱਕ ਸਥਾਨਕ ਸੰਸਥਾ ਨੇ ਆਪਣੇ ਅਧਿਕਾਰ ਖੇਤਰ ਅਧੀਨ ਸੜਕਾਂ ਦੇ ਕੰਢੇ ਰੇਹੜੀਆਂ ਜਾਂ ਸਟਾਲਾਂ ’ਤੇ ‘ਗੋਭੀ ਮੰਚੂਰੀਅਨ’ ਦੀ ਵਿਕਰੀ ’ਤੇ ਪਾਬੰਦੀ ਲਾ ਦਿੱਤੀ ਹੈ। ਇਕ ਅਧਿਕਾਰੀ ਨੇ ਮੰਗਲਵਾਰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਕਵਾਨਾਂ ਨੂੰ ਸਵੱਛਤਾ ਨਾਲ ਤਿਆਰ ਨਾ ਕੀਤੇ ਜਾਣ ਕਾਰਨ ਸਿਹਤ ਚਿੰਤਾਵਾਂ ਨੂੰ ਧਿਆਨ ’ਚ ਰਖਦਿਆਂ ਇਹ ਫੈਸਲਾ ਲਿਆ ਗਿਆ ਹੈ। ਮਹਾਪਸਾ ਮਿਉਂਸਪੈਲਿਟੀ (ਐੱਮ. ਐੱਮ. ਸੀ.) ਦੀ ਚੇਅਰਪਰਸਨ ਪ੍ਰਿਆ ਮਿਸ਼ਾਲ ਨੇ ਕਿਹਾ ਕਿ ਨਗਰ ਨਿਗਮ ਨੇ ਪਿਛਲੇ ਹਫ਼ਤੇ ਸੜਕ ਕੰਢੇ ਵਿਕਰੇਤਾਵਾਂ ਵਲੋਂ ਵੇਚੇ ਜਾਣ ਵਾਲੇ ਪਕਵਾਨਾਂ ’ਤੇ ਪਾਬੰਦੀ ਲਾਉਣ ਦਾ ਮਤਾ ਪਾਸ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਮਿਸ਼ਾਲ ਨੇ ਕਿਹਾ ਕਿ ਵਿਕਰੇਤਾ ਪਕਵਾਨ ਬਣਾਉਂਦੇ ਸਮੇਂ ਸਫਾਈ ਦਾ ਧਿਆਨ ਨਹੀਂ ਰੱਖਦੇ। 'ਗੋਭੀ ਮੰਚੂਰੀਅਨ' ਤਿਆਰ ਕਰਨ ਲਈ ਰਸਾਇਣਕ ਰੰਗਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਕੌਂਸਲਰ ਤਾਰਕ ਅਰੋਲਕਰ ਨੇ ਇਹ ਮੁੱਦਾ ਉਠਾਇਆ ਅਤੇ ਸੁਝਾਅ ਦਿੱਤਾ ਕਿ ‘ਗੋਭੀ ਮੰਚੂਰੀਅਨ’ ਵੇਚਣ ਵਾਲਿਆਂ ਨੂੰ ਬੋਦਗੇਸ਼ਵਰ ਮੰਦਰ ਦੇ ਸਾਲਾਨਾ ਮੇਲੇ ਦੌਰਾਨ ਸਟਰੀਟ ਵੈਂਡਰਾਂ ਵਜੋਂ ਸਟਾਲ ਲਾਉਣ ਦੀ ਆਗਿਆ ਨਾ ਦਿੱਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News