ਸਰਕਾਰ ਨੇ ਚਾਂਦੀ ਦੇ ਗਹਿਣਿਆਂ ਦੀ ਦਰਾਮਦ ’ਤੇ ਲਾਈ ‘ਰੋਕ’, ਜਾਰੀ ਕੀਤੀਆਂ ਹਦਾਇਤਾਂ

Thursday, Sep 25, 2025 - 01:36 PM (IST)

ਸਰਕਾਰ ਨੇ ਚਾਂਦੀ ਦੇ ਗਹਿਣਿਆਂ ਦੀ ਦਰਾਮਦ ’ਤੇ ਲਾਈ ‘ਰੋਕ’, ਜਾਰੀ ਕੀਤੀਆਂ ਹਦਾਇਤਾਂ

ਨਵੀਂ ਦਿੱਲੀ(ਭਾਸ਼ਾ) - ਸਰਕਾਰ ਨੇ ਕੁਝ ਚਾਂਦੀ ਦੇ ਗਹਿਣਿਆਂ ਦੀ ਦਰਾਮਦ ’ਤੇ ਅਗਲੇ ਸਾਲ 31 ਮਾਰਚ ਤੱਕ ਰੋਕ ਲਾ ਦਿੱਤੀ ਹੈ। ਇਸ ਕਦਮ ਦਾ ਉਦੇਸ਼ ਥਾਈਲੈਂਡ ਤੋਂ ਬਿਨਾਂ ਜੜੇ ਗਹਿਣਿਆਂ ਦੇ ਨਾਂ ’ਤੇ ਚਾਂਦੀ ਦੀ ਦਰਾਮਦ ’ਤੇ ਰੋਕ ਲਾਉਣਾ ਹੈ। ਭਾਰਤ ਦਾ ਆਸੀਆਨ (ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦਾ ਸੰਘ) ਨਾਲ ਇਕ ਮੁਕਤ ਵਪਾਰ ਸਮਝੌਤਾ ਹੈ। ਥਾਈਲੈਂਡ ਇਸ 10 ਮੈਂਬਰੀ ਸਮੂਹ ਦਾ ਮੈਂਬਰ ਹੈ ।

ਇਹ ਵੀ ਪੜ੍ਹੋ :     ਸੱਤਵੇਂ ਅਸਮਾਨ 'ਤੇ ਪਹੁੰਚੀ ਸੋਨੇ ਦੀ ਕੀਮਤ ,ਚਾਂਦੀ ਨੇ ਵੀ ਮਾਰੀ ਵੱਡੀ ਛਾਲ, ਜਾਣੋ ਵਾਧੇ ਦੇ ਕਾਰਨ
ਇਹ ਵੀ ਪੜ੍ਹੋ :     UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ

ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਫ. ਟੀ.) ਨੇ ਇਕ ਨੋਟੀਫਿਕੇਸ਼ਨ ’ਚ ਕਿਹਾ,‘‘ਦਰਾਮਦ ਨੀਤੀ ਨੂੰ 31 ਮਾਰਚ, 2026 ਤਕ ਲਈ ਸੋਧਿਆ ਗਿਆ ਹੈ। ਇਸ ਤਹਿਤ ਤੁਰੰਤ ਪ੍ਰਭਾਵ ਨਾਲ ਅਜ਼ਾਦ ਵਲੋਂ ਅੰਕੁਸ਼ ਦੀ ਸ਼੍ਰੇਣੀ ਵਿੱਚ ਪਾਇਆ ਗਿਆ ਹੈ । ਇਸ ਸ਼੍ਰੇਣੀ ਦੇ ਅਨੁਸਾਰ ਆਉਣ ਵਾਲੇ ਸਾਮਾਨ ਲਈ ਸਰਕਾਰ ਵਲੋਂ ਲਾਇਸੰਸ ਲੈਣਾ ਜ਼ਰੂਰੀ ਹੈ ।

ਇਹ ਵੀ ਪੜ੍ਹੋ :     ਅਰਬਪਤੀਆਂ ਦੀ ਸੂਚੀ 'ਚ ਇੱਕ ਹੋਰ ਭਾਰਤੀ ਹੋਇਆ ਸ਼ਾਮਲ, 3 ਮਹੀਨਿਆਂ 'ਚ ਕਮਾਏ 8,623 ਕਰੋੜ ਰੁਪਏ
ਇਹ ਵੀ ਪੜ੍ਹੋ :     LIC ਦੀ ਇਹ ਸਕੀਮ ਬਣੇਗੀ ਬੁਢਾਪੇ ਦਾ ਸਹਾਰਾ, ਹਰ ਮਹੀਨੇ ਮਿਲੇਗੀ 15,000 ਰੁਪਏ ਦੀ ਪੈਨਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News