ਕੋਰੋਨਾ ''ਤੇ ਪੂਰੀ ਤ੍ਰਹਾਂ ਕਾਬੂ ਪਾਉਣ ਤੋਂ ਬਾਅਦ ਹੀ ਹਟੇਗੀ ਉਡਾਣਾਂ ''ਤੇ ਲੱਗੀ ਪਾਬੰਦੀ

04/20/2020 10:11:37 PM

ਨਵੀਂ ਦਿੱਲੀ - ਕੁੱਝ ਹਵਾਬਾਜ਼ੀ ਕੰਪਨੀਆਂ ਦੁਆਰਾ ਬੁਕਿੰਗ ਸ਼ੁਰੂ ਕੀਤੇ ਜਾਣ ਦੀਆਂ ਖਬਰਾਂ ਦੌਰਾਨ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਜਦੋਂ ਸਰਕਾਰ ਨੂੰ ਵਿਸ਼ਵਾਸ ਹੋ ਜਾਵੇਗਾ ਕਿ ਕੋਰੋਨਾ ਵਾਇਰਸ ਦਾ ਪ੍ਰਸਾਰ ਕੰਟਰੋਲ ਹੋ ਗਿਆ ਹੈ ਅਤੇ ਭਾਰਤੀਆਂ ਨੂੰ ਇਸ ਤੋਂ ਕੋਈ ਖ਼ਤਰਾ ਨਹੀਂ ਹੈ, ਉਦੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੀ ਪਾਬੰਦੀ ਹਟਾ ਲਈ ਜਾਵੇਗੀ।
ਪੁਰੀ ਨੇ ਕਈ ਟਵੀਟ ਕਰ ਕਿਹਾ ਕਿ ਹਾਲਾਂਕਿ ਕੁੱਝ ਹਵਾਬਾਜ਼ੀ ਕੰਪਨੀਆਂ ਨੇ ਸਾਡੀ ਸਲਾਹ 'ਤੇ ਧਿਆਨ ਨਹੀਂ ਦਿੱਤਾ ਅਤੇ ਬੁਕਿੰਗ ਸ਼ੁਰੂ ਕਰ ਦਿੱਤੀ ਅਤੇ ਮੁਸਾਫਰਾਂ ਤੋਂ ਪੈਸੇ ਲੈਣ ਲੱਗੇ, ਉਦੋਂ 19 ਅਪ੍ਰੈਲ ਨੂੰ ਉਨ੍ਹਾਂ ਨੂੰ ਨਿਰਦੇਸ਼ ਜਾਰੀ ਕਰ ਕੇ ਅਜਿਹਾ ਕਰਣ ਤੋਂ ਰੋਕਿਆ ਗਿਆ। ਉਨ੍ਹਾਂ ਨੂੰ ਇਹ ਵੀ ਸੂਚਿਤ ਕੀਤਾ ਗਿਆ ਸੀ ਕਿ ਬੁਕਿੰਗ ਸ਼ੁਰੂ ਕਰਣ ਲਈ ਉਨ੍ਹਾਂ ਨੂੰ ਨੋਟਿਸ ਅਤੇ ਸਮਾਂ ਦਿੱਤਾ ਜਾਵੇਗਾ।
ਜਨਤਕ ਖੇਤਰ ਦੀ ਕੰਪਨੀ ਏਅਰ ਇੰਡੀਆ ਨੇ ਸਰਕਾਰ ਦੀ ਸਲਾਹ ਤੋਂ ਬਾਅਦ ਬੁਕਿੰਗ ਬੰਦ ਕਰ ਦਿੱਤੀ ਪਰ ਕੁੱਝ ਨਿੱਜੀ ਹਵਾਬਾਜ਼ੀ ਕੰਪਨੀਆਂ ਨੇ ਇਸ ਦੀ ਅਣਦੇਖੀ ਕੀਤੀ ਅਤੇ 3 ਮਈ ਤੋਂ ਬਾਅਦ ਯਾਤਰਾ ਲਈ ਬੁਕਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਐਤਵਾਰ ਨੂੰ ਸਰਕੂਲਰ ਜਾਰੀ ਕੀਤਾ।
ਕਈ ਮੁਸਾਫਰਾਂ ਨੇ ਲਾਕਡਾਊਨ ਕਾਰਣ ਰੱਦ ਹੋਈਆਂ ਉਡਾਣਾਂ ਲਈ ਬੁਕਿੰਗ ਰਾਸ਼ੀ ਵਾਪਸ ਨਹੀਂ ਕਰਣ, ਅਤੇ ਇਸ ਦੀ ਬਜਾਏ ਭਵਿੱਖ ਦੀ ਯਾਤਰਾ ਲਈ ਕਰੈਡਿਟ ਵਾਊਚਰ ਜਾਰੀ ਕਰਣ ਨੂੰ ਲੈ ਕੇ ਭਾਰਤੀ ਹਵਾਬਾਜ਼ੀ ਕੰਪਨੀਆਂ ਖਿਲਾਫ ਸੋਸ਼ਲ ਮੀਡਿਆ 'ਤੇ ਸ਼ਿਕਾਇਤਾਂ ਪੋਸਟ ਕੀਤੀਆਂ ਹਨ।


Inder Prajapati

Content Editor

Related News