ਬਾਰਿਸ਼ ਦਾ ਕਹਿਰ: ਉਤਰਾਖੰਡ 'ਚ ਚਾਰਧਾਮ ਯਾਤਰਾ 'ਤੇ ਪਾਬੰਦੀ, ਹੇਮਕੁੰਡ ਸਾਹਿਬ ਜਾਣ 'ਤੇ ਵੀ ਰੋਕ
Monday, Sep 01, 2025 - 09:15 PM (IST)

ਨੈਸ਼ਨਲ ਡੈਸਕ - ਉੱਤਰਾਖੰਡ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਭਾਰੀ ਮੀਂਹ ਦੀ ਚੇਤਾਵਨੀ ਤੋਂ ਬਾਅਦ, ਚਾਰਧਾਮ ਯਾਤਰਾ ਬਾਰੇ ਵੱਡਾ ਫੈਸਲਾ ਲਿਆ ਗਿਆ ਹੈ। ਰਾਜ ਸਰਕਾਰ ਨੇ ਚਾਰਧਾਮ ਯਾਨੀ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੀ ਯਾਤਰਾ 'ਤੇ 5 ਸਤੰਬਰ ਤੱਕ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਲੋਕਾਂ ਨੂੰ ਹੇਮਕੁੰਡ ਸਾਹਿਬ ਜਾਣ ਤੋਂ ਵੀ ਰੋਕ ਦਿੱਤਾ ਗਿਆ ਹੈ।
उत्तराखंड में लगातार जारी बारिश को देखते हुए, सरकार ने चारधाम और हेमकुंड साहिब यात्रा पांच सितंबर तक के लिए स्थगित कर दी है। pic.twitter.com/8nzaQocMEu
— bhUpi Panwar (@askbhupi) September 1, 2025