13 ਸਾਲ ਦੇ ਬੱਚੇ ਦੀ ਗੁਬਾਰੇ ਨੇ ਲਈ ਜਾਨ, ਪੜ੍ਹੋ ਪੂਰੀ ਖ਼ਬਰ
Saturday, Sep 07, 2024 - 11:00 AM (IST)
ਕਾਂਗੜਾ- ਗੁਬਾਰੇ ਨਾਲ 13 ਸਾਲ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। 2 ਦਿਨ ਤੱਕ ਬੱਚਾ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜਦਾ ਰਿਹਾ ਅਤੇ ਆਖ਼ਰਕਾਰ ਉਸ ਦੀ ਮੌਤ ਹੋ ਗਈ। ਮਾਮਲਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਹੈ। ਜਾਣਕਾਰੀ ਅਨੁਸਾਰ 13 ਸਾਲ ਦਾ ਵਿਵੇਕ ਕੁਮਾਰ ਸਰਕਾਰੀ ਸਕੂਲ ਸਿੱਧਪੁਰਘਾੜ 'ਚ ਪੜ੍ਹਦਾ ਸੀ। ਵੀਰਵਾਰ ਨੂੰ ਵਿਵੇਕ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਘਰ ਲਈ ਨਿਕਲਿਆ। ਸਕੂਲ ਦੇ ਗੇਟ 'ਤੇ ਉਹ ਗੁਬਾਰਾ ਫੁਲਾਉਣ ਲੱਗਾ ਤਾਂ ਫੁਲਾਉਂਦੇ ਸਮੇਂ ਅਚਾਨਕ ਗੁਬਾਰੇ 'ਚੋਂ ਹਵਾ ਨਿਕਲੀ ਅਤੇ ਝਟਕੇ ਨਾਲ ਗੁਬਾਰਾ ਵਿਵੇਕ ਦੇ ਮੂੰਹ 'ਚ ਚਲਾ ਗਿਆ। ਇਸ ਦੌਰਾਨ ਇਹ ਗੁਬਾਰਾ ਵਿਵੇਕ ਦੇ ਗਲੇ 'ਚ ਅਟਕ ਗਿਆ। ਘਟਨਾ ਦੀ ਜਾਣਕਾਰੀ ਸਕੂਲ ਦੇ ਅਧਿਆਪਕਾਂ ਨੂੰ ਮਿਲੀ ਤਾਂ ਉਹ ਬੱਚੇ ਨੂੰ ਹਸਪਤਾਲ ਲੈ ਗਏ। ਇੱਥੇ ਇਲਾਜ ਤੋਂ ਬਾਅਦ ਬੱਚੇ ਨੂੰ ਪੰਜਾਬ ਦੇ ਪਠਾਨਕੋਟ ਦੇ ਅਮਨਦੀਪ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਡਾਕਟਰਾਂ ਦੀ ਟੀਮ ਨੇ ਵਿਵੇਕ ਦੇ ਗਲੇ 'ਚੋਂ ਗੁਬਾਰਾ ਤਾਂ ਕੱਢ ਲਿਆ ਪਰ ਉਸ ਦੀ ਸਿਹਤ ਨਾਜ਼ੁਕ ਬਣੀ ਹੋਈ ਸੀ। ਵੀਰਵਾਰ ਦੇਰ ਰਾਤ 11 ਵਜੇ ਦੇ ਕਰੀਬ ਵਿਵੇਕ ਨੇ ਆਖ਼ਰੀ ਸਾਹ ਲਿਆ। ਵਿਵੇਕ ਬੇਹੱਦ ਗਰੀਬ ਪਰਿਵਾਰ ਤੋਂ ਸੀ। ਬੱਚੇ ਦੀ ਮੌਤ ਨਾਲ ਜਿੱਥੇ ਪਰਿਵਾਰ ਵਾਲੇ ਸਦਮੇ 'ਚ ਹਨ, ਉੱਥੇ ਹੀ ਸਕੂਲ ਅਤੇ ਪਿੰਡ 'ਚ ਹੀ ਸੋਗ ਦੀ ਲਹਿਰ ਹੈ। ਸਕੂਲ ਦੇ ਬੱਚਿਆਂ ਅਤੇ ਸਟਾਫ਼ ਦੀ ਅੱਖ ਵੀ ਨਮ ਹੈ। ਵਿਵੇਕ ਦੇ ਪਿਤਾ ਦਿਹਾੜੀ-ਮਜ਼ਦੂਰੀ ਕਰਦੇ ਹਨ ਅਤੇ ਮਾਤਾ ਘਰੇਲੂ ਔਰਤ ਹੈ ਅਤੇ ਵੱਡੀ ਭੈਣ 12ਵੀਂ 'ਚ ਪੜ੍ਹਦੀ ਹੈ। ਘਟਨਾ ਤੋਂ ਬਾਅਦ ਗਰੀਬ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਨੇ ਆਪਣਾ ਇਕਲੌਤਾ ਵਾਰਿਸ ਗੁਆ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8