ਭਿਆਨਕ ਹੜ੍ਹ ਸਮੇਂ ਭਾਰਤ ਨੇ ਨੇਪਾਲ ਨੂੰ ਭੇਜੀ ਮਦਦ ! ਨੇਪਾਲੀ ਪ੍ਰਧਾਨ ਮੰਤਰੀ ਨੇ PM ਮੋਦੀ ਦਾ ਕੀਤਾ ਧੰਨਵਾਦ
Thursday, Aug 27, 2026 - 10:31 AM (IST)
ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਨੇਪਾਲ 'ਚ ਬੀਤੇ ਦਿਨ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਸੈਂਕੜੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਸੰਕਟ ਦੇ ਸਮੇਂ ਭਾਰਤ ਨੇ ਨੇਪਾਲ ਨੂੰ ਤੁਰੰਤ ਰਾਹਤ ਸਮੱਗਰੀ ਤੇ ਰੈਸਕਿਊ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਇਸ ਮਦਦ ਲਈ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਬਾਲੇਨ ਸ਼ਾਹ ਨੇ ਨੇਪਾਲ 'ਚ ਭਾਰੀ ਬਾਰਿਸ਼ ਮਗਰੋਂ ਆਏ ਹੜ੍ਹਾਂ ਦੌਰਾਨ ਭਾਰਤ ਵੱਲੋਂ ਭੇਜੀ ਗਈ ਰਾਹਤ ਸਮੱਗਰੀ, ਬਚਾਅ ਕਾਰਜਾਂ 'ਚ ਮਦਦ ਅਤੇ ਮਨੁੱਖੀ ਸਹਾਇਤਾ ਲਈ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ 'ਐਕਸ' 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੁਹਾਡੀ ਮਦਦ ਤੇ ਅਫਸੋਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਇਸ ਔਖੇ ਸਮੇਂ ਸਾਡਾ ਸਾਥ ਦੇਣ ਤੇ ਮਦਦ ਭੇਜਣ ਲਈ ਪੂਰੇ ਨੇਪਾਲ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡਾ ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਦੋਸਤੀ ਦਾ ਸਬੂਤ ਹੈ, ਜਿਸ ਦੀ ਅਸੀਂ ਪੂਰੇ ਦਿਲ ਤੋਂ ਕਦਰ ਕਰਦੇ ਹਾਂ।''

ਇਹ ਵੀ ਪੜ੍ਹੋ- ਹੁਣ ਹੋਰਮੁਜ਼ ਖੁਲ੍ਹਵਾਏਗਾ ਪਾਕਿਸਤਾਨ ! ਮੁਨੀਰ ਤੇ ਨਕਵੀ 'ਵਿਚੋਲੇ' ਬਣ ਪਹੁੰਚੇ ਇਰਾਨ
ਜ਼ਿਕਰਯੋਗ ਹੈ ਕਿ ਨੇਪਾਲ ਦੇ ਕਈ ਹਿੱਸਿਆਂ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਕਾਫੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ।
ਇਸ ਕੁਦਰਤੀ ਆਫ਼ਸ ਦੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਸੀ। ਇਸ ਆਫ਼ਤ ਦੇ ਸਮੇਂ ਭਾਰਤ ਦੀ ਤੁਰੰਤ ਪ੍ਰਤੀਕਿਰਿਆ ਨੇ ਦੋਵਾਂ ਦੇਸ਼ਾਂ ਵਿਚਾਲੇ 'ਪਹਿਲਾਂ ਗੁਆਂਢੀ' ਨੀਤੀ ਅਤੇ ਮਜ਼ਬੂਤ ਰਿਸ਼ਤਿਆਂ ਨੂੰ ਦਰਸਾਇਆ ਹੈ।
ਇਹ ਵੀ ਪੜ੍ਹੋ- 'ਮੱਕਾ ਪੈਕਟ' 'ਚ ਸ਼ਾਮਲ ਹੋਵੇਗਾ ਇਰਾਨ ! ਪਾਕਿ, ਤੁਰਕੀ ਤੇ ਸਾਊਦੀ ਦਾ ਬਣੇਗਾ 'ਸਾਥੀ', ਅਧਿਕਾਰੀਆਂ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
