ਸਰਕਾਰੀ ਕਣਕ ਲੈਣ ਵਾਲਿਆਂ ਲਈ ਆ ਗਈ ਨਵੀਂ ਮੁਸੀਬਤ ! ਪਹਿਲਾਂ ਗੰਜਾਪਨ, ਹੁਣ...
Friday, Apr 18, 2025 - 01:13 PM (IST)

ਬੁਲਢਾਣਾ- ਮਹਾਰਾਸ਼ਟਰ ਦਾ ਇਕ ਜ਼ਿਲ੍ਹਾ ਜਿੱਥੇ ਲੋਕਾਂ ਦੇ ਬਿਨਾਂ ਕਾਰਨ ਵਾਲ ਝੜਨ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ। ਹੁਣ ਇੱਥੋਂ ਦੇ ਲੋਕ ਨਵੀਂ ਸਿਹਤ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸ ਸਮੱਸਿਆ ਨੂੰ ਜਾਣ ਕੇ ਤੁਸੀਂ ਵੀ ਹੈਰਾਨੀ ਜ਼ਾਹਰ ਕਰੋਗੇ। ਦਰਅਸਲ ਬੁਲਢਾਣਾ ਜ਼ਿਲ੍ਹੇ ਦੇ ਸ਼ੇਗਾਂਵ ਤਾਲੁਕਾ ਦੇ 4 ਪਿੰਡਾਂ ਵਿਚ ਘੱਟੋ-ਘੱਟ 29 ਲੋਕ ਆਪਣੇ-ਆਪ ਨਹੁੰ ਟੁੱਟਣ ਦੀ ਸਮੱਸਿਆ ਤੋਂ ਪੀੜਤ ਹੈ। ਇਸ ਨਵੀਂ ਸਿਹਤ ਸਮੱਸਿਆ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਲਾਵਾਰਿਸ ਲਾਸ਼ਾਂ ਦੀ 'ਵਾਰਿਸ' ਬਣੀ ਇਹ ਕੁੜੀ, ਕਰ ਚੁੱਕੀ ਹੈ 4 ਹਜ਼ਾਰ ਤੋਂ ਵੱਧ ਅੰਤਿਮ ਸੰਸਕਾਰ
ਕਣਕ 'ਚ ਉੱਚ ਸਿਲੀਨਿਅਮ ਦੀ ਜ਼ਿਆਦਾ ਮਾਤਰਾ ਵੱਡੀ ਵਜ੍ਹਾ
ਬੁਲਢਾਣਾ ਦੇ ਸ਼ੇਗਾਂਵ ਤਾਲੁਕਾ ਨੇ ਪਹਿਲਾਂ ਵੱਖ-ਵੱਖ ਪਿੰਡਾਂ ਦੇ 200 ਤੋਂ ਵੱਧ ਵਸਨੀਕਾਂ ਦੇ ਅਚਾਨਕ ਵਾਲ ਝੜਨ ਕਾਰਨ ਸੁਰਖੀਆਂ ਬਟੋਰੀਆਂ ਸਨ। ਬਾਅਦ ਵਿਚ ਕੀਤੀ ਗਈ ਇਕ ਜਾਂਚ 'ਚ ਇਸ ਗੱਲ ਨੂੰ ਕਣਕ ਵਿਚ ਪਾਏ ਜਾਣ ਵਾਲੇ ਜ਼ਹਿਰੀਲੇ ਤੱਤਾਂ ਨਾਲ ਜੋੜਿਆ ਗਿਆ। ਹੁਣ ਮਹੀਨਿਆਂ ਬਾਅਦ ਇਕ ਨਵਾਂ ਰਹੱਸ ਸਾਹਮਣੇ ਆਇਆ ਹੈ। ਪਿੰਡ ਵਾਸੀ ਨਹੁੰ ਟੁੱਟਣ ਦੀ ਰਿਪੋਰਟ ਕਰ ਰਹੇ ਹਨ। ਕੁਝ ਕਹਿ ਰਹੇ ਹਨ ਕਿ ਉਨ੍ਹਾਂ ਦੇ ਨਹੁੰ ਟੁੱਟ ਰਹੇ ਹਨ ਅਤੇ ਡਿੱਗ ਰਹੇ ਹਨ। ਦੱਸ ਦੇਈਏ ਕਿ ਸ਼ੇਗਾਂਵ ਤਾਲੁਕਾ ਦਸੰਬਰ 2024 ਅਤੇ ਇਸ ਸਾਲ ਜਨਵਰੀ ਵਿਚ ਉਦੋਂ ਸੁਰਖੀਆਂ 'ਚ ਆਇਆ ਸੀ, ਜਦੋਂ ਕਈ ਲੋਕਾਂ ਨੇ ਅਚਾਨਕ ਗੰਜਾਪਨ ਅਤੇ ਵਾਲਾਂ ਦੇ ਤੇਜ਼ੀ ਨਾਲ ਝੜਨ ਦੀ ਸ਼ਿਕਾਇਤ ਕੀਤੀ ਸੀ। ਉਸ ਸਮੇਂ ਕੁਝ ਮਾਹਰਾਂ ਨੇ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਵੰਡੀ ਜਾ ਰਹੀ ਕਣਕ ਵਿਚ ਉੱਚ ਸਿਲੀਨਿਅਮ ਸਮੱਗਰੀ ਨਾਲ ਇਸ ਦਾ ਸਬੰਧ ਹੋਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਹੋਰ ਲੋਕਾਂ ਨੇ ਇਸ ਤੋਂ ਵੱਖਰੀ ਰਾਏ ਰੱਖੀ ਸੀ।
ਇਹ ਵੀ ਪੜ੍ਹੋ- ਜਵਾਈ ਨਾਲ ਭੱਜੀ ਸੱਸ ਪਰਤੀ ਵਾਪਸ; ਦੱਸਿਆ ਸਾਰਾ ਸੱਚ, ਥਾਣੇ 'ਚ ਕੀਤੇ ਖ਼ੁਲਾਸੇ
ਲੋਕਾਂ ਦੀ ਵਧੀ ਚਿੰਤਾ
ਓਧਰ ਬੁਲਢਾਣਾ ਦੇ ਸਿਹਤ ਅਧਿਕਾਰੀ ਡਾ. ਅਨਿਲ ਬਾਂਕਰ ਨੇ ਕਿਹਾ ਕਿ ਸ਼ੇਗਾਂਵ ਤਾਲੁਕਾ ਦੇ 4 ਪਿੰਡਾਂ ਵਿਚ 29 ਲੋਕਾਂ ਦੇ ਨੂੰਹ ਨੁਕਸਾਨੇ ਗਏ ਹਨ। ਕੁਝ ਮਾਮਲਿਆਂ ਵਿਚ ਨੂੰਹ ਟੁੱਟ ਕੇ ਡਿੱਗ ਗਏ ਹਨ। ਉਨ੍ਹਾਂ ਨੂੰ ਮੁੱਢਲਾ ਇਲਾਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਲਈ ਉਨ੍ਹਾਂ ਸ਼ੇਗਾਂਵ ਦੇ ਇਕ ਹਸਪਤਾਲ ਵਿਚ ਭੇਜਿਆ ਜਾਵੇਗਾ। ਡਾ. ਅਨਿਲ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਸਮੱਸਿਆ ਸਿਲੀਨਿਅਮ ਦੀ ਜ਼ਿਆਦਾ ਮੌਜੂਦਗੀ ਦਾ ਨਤੀਜਾ ਹੋ ਸਕਦੀ ਹੈ। ਕਿਉਂਕਿ ਜਿਨ੍ਹਾਂ ਲੋਕਾਂ ਦੇ ਵਾਲ ਝੜ ਰਹੇ ਹਨ, ਉਨ੍ਹਾਂ ਨੂੰ ਵੀ ਨਹੁੰ ਡਿੱਗਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਤੋਂ ਲੋਕਾਂ ਦੀ ਚਿੰਤਾ ਵਧ ਗਈ ਹੈ।
ਇਹ ਵੀ ਪੜ੍ਹੋ- ਚਾਈਂ-ਚਾਈਂ ਸਿਹਰਾ ਸਜਾਈ ਬੈਠਾ ਸੀ ਲਾੜਾ, ਲਾੜੀ ਦੀ ਮਾਂ ਨੇ ਕੀਤਾ ਫ਼ੋਨ- 'ਸਾਡੀ ਕੁੜੀ ਤਾਂ...'
ਕੀ ਹੈ ਸਿਲੀਨਿਅਮ?
ਕਣਕ 'ਚ ਉੱਚ ਸਿਲੀਨਿਅਮ ਦਾ ਮਤਲਬ ਹੈ ਕਿ ਕਣਕ ਵਿਚ ਸਿਲੀਨਿਅਮ ਤੱਤ ਦੀ ਮਾਤਾ ਆਮ ਨਾਲੋਂ ਜ਼ਿਆਦਾ ਹੋਣਾ। ਇਸ ਨਾਲ ਵਾਲਾਂ ਦਾ ਝੜਨਾ, ਥਕਾਅ ਅਤੇ ਢਿੱਡ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਸਿਲੀਨਿਅਮ ਇਕ ਟਰੇਸ ਤੱਤ ਹੈ, ਜੋ ਸਰੀਰ ਲਈ ਜ਼ਰੂਰੀ ਹੈ ਪਰ ਬਹੁਤ ਵੱਧ ਮਾਤਰਾ ਵਿਚ ਇਹ ਹਾਨੀਕਾਰਕ ਹੋ ਸਕਦਾ ਹੈ। ਸਿਲੀਨਿਅਮ ਇਕ ਖਣਿਜ ਹੈ ਜੋ ਸਰੀਰ ਲਈ ਮਹੱਤਵਪੂਰਨ ਹੈ ਪਰ ਇਸ ਦੀ ਬਹੁਤ ਘੱਟ ਮਾਤਰਾ ਵਿਚ ਲੋੜ ਹੁੰਦੀ ਹੈ। ਇਹ ਇਕ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ ਅਤੇ ਸਰੀਰ ਵਿਚ ਕਈ ਮਹੱਤਵਪੂਰਨ ਪ੍ਰਕਿਰਿਆਵਾਂ 'ਚ ਮਦਦ ਕਰਦਾ ਹੈ, ਜਿਵੇਂ ਕਿ ਥਾਇਰਾਇਡ ਫੰਕਸ਼ਨ ਅਤੇ ਇਮਿਊਨ ਸਿਸਟਮ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8