ਬਕਰੀਦ ਤੋਂ ਪਹਿਲਾਂ ਬਿਮਾਰ ਪੈਣ ਲੱਗੇ ਬੱਕਰੇ! ਤੇਜ਼ ਬੁਖਾਰ ਤੇ ਡੀਹਾਈਡ੍ਰੇਸ਼ਨ ਦੇ ਹੋ ਰਹੇ ਸ਼ਿਕਾਰ

Monday, May 25, 2026 - 06:06 PM (IST)

ਬਕਰੀਦ ਤੋਂ ਪਹਿਲਾਂ ਬਿਮਾਰ ਪੈਣ ਲੱਗੇ ਬੱਕਰੇ! ਤੇਜ਼ ਬੁਖਾਰ ਤੇ ਡੀਹਾਈਡ੍ਰੇਸ਼ਨ ਦੇ ਹੋ ਰਹੇ ਸ਼ਿਕਾਰ

ਵੈੱਬ ਡੈਸਕ : ਦੇਸ਼ ਭਰ 'ਚ ਪੈ ਰਹੀ ਭਿਆਨਕ ਗਰਮੀ ਨੇ ਜਿੱਥੇ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਹੁਣ ਮਵੇਸ਼ੀ ਵੀ ਇਸ ਦੀ ਮਾਰ ਹੇਠ ਆਉਣੇ ਸ਼ੁਰੂ ਹੋ ਗਏ ਹਨ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ ਹੈ, ਜਿਸ ਕਾਰਨ ਪਸ਼ੂ ਹਸਪਤਾਲਾਂ ਵਿੱਚ ਬਿਮਾਰ ਜਾਨਵਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਖਾਸ ਕਰਕੇ 28 ਮਈ ਨੂੰ ਮਨਾਈ ਜਾਣ ਵਾਲੀ ਬਕਰੀਦ ਤੋਂ ਪਹਿਲਾਂ ਬੱਕਰਿਆਂ ਦੇ ਬਿਮਾਰ ਹੋਣ ਨਾਲ ਲੋਕਾਂ ਦੀ ਚਿੰਤਾ ਵਧ ਗਈ ਹੈ।

ਮੁਰਾਦਾਬਾਦ 'ਚ ਵਧੇ ਮਾਮਲੇ
ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਲੋਕ ਆਪਣੇ ਬਿਮਾਰ ਬੱਕਰਿਆਂ ਨੂੰ ਲੈ ਕੇ ਹਸਪਤਾਲ ਪਹੁੰਚ ਰਹੇ ਹਨ। ਪਸ਼ੂ ਚਿਕਿਤਸਕ ਵਿਕਾਸ ਕੁਮਾਰ ਨੇ ਦੱਸਿਆ ਕਿ ਤੇਜ਼ ਧੁੱਪ ਅਤੇ ਲੂ ਕਾਰਨ ਜਾਨਵਰ ਤੇਜ਼ ਬੁਖਾਰ, ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਅਤੇ ਡਾਇਰੀਆ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਅਨੁਸਾਰ ਇਸ ਸਮੇਂ ਬਿਮਾਰ ਹੋਣ ਵਾਲੇ ਪਸ਼ੂਆਂ 'ਚ ਬੱਕਰਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।

ਡਾਕਟਰਾਂ ਦੀ ਸਲਾਹ
ਮਾਹਿਰਾਂ ਵੱਲੋਂ ਬਿਮਾਰ ਜਾਨਵਰਾਂ ਨੂੰ ਡ੍ਰਿੱਪ ਲਗਾਈ ਜਾ ਰਹੀ ਹੈ ਅਤੇ ਲੋੜ ਪੈਣ 'ਤੇ ਐਂਟੀਬਾਇਓਟਿਕਸ ਤੇ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਪਸ਼ੂ ਚਿਕਿਤਸਕਾਂ ਨੇ ਮਾਲਕਾਂ ਨੂੰ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ:
ਜਾਨਵਰਾਂ ਨੂੰ ਵੱਧ ਤੋਂ ਵੱਧ ਪਾਣੀ ਪਿਲਾਇਆ ਜਾਵੇ।
ਭਿਆਨਕ ਗਰਮੀ ਤੇ ਤੇਜ਼ ਧੁੱਪ 'ਚ ਜਾਨਵਰਾਂ ਨੂੰ ਬਾਹਰ ਲਿਜਾਣ ਤੋਂ ਗੁਰੇਜ਼ ਕੀਤਾ ਜਾਵੇ।

ਗੌਰਤਲਬ ਹੈ ਕਿ ਬਕਰੀਦ ਦੇ ਤਿਉਹਾਰ ਸਬੰਧੀ ਬਾਜ਼ਾਰਾਂ ਵਿੱਚ ਬੱਕਰਿਆਂ ਦੀ ਖਰੀਦੋ-ਫਰੋਖਤ ਜ਼ੋਰਾਂ 'ਤੇ ਹੈ, ਪਰ ਮੌਸਮ ਦੀ ਮਾਰ ਨੇ ਵਪਾਰੀਆਂ ਅਤੇ ਖਰੀਦਦਾਰਾਂ ਦੋਵਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News