ਬਕਰੀਦ ''ਤੇ ਪਰਿਵਾਰ ਦੇਵੇਗਾ 130 ਕਿਲੋ ਦੀ ਭੇਡ ਦੀ ਕੁਰਬਾਨੀ, ਕਿਹਾ- ਅੱਲਾਹ ਇਸ ਨਾਲ ਕਰੇਗਾ ਕੋਰੋਨਾ ਨੂੰ ਦੂਰ

07/31/2020 12:36:27 PM

ਹੈਦਰਾਬਾਦ- ਈਦ-ਉਲ-ਅਜਹਾ ਮੌਕੇ ਹੈਦਰਾਬਾਦ ਦਾ ਇਕ ਪਰਿਵਾਰ ਆਪਣੇ ਡੇਢ ਲੱਖ ਦੀ ਭੇਡ ਦੀ ਕੁਰਬਾਨੀ ਦੇਵੇਗਾ। ਭੇਡ ਦੇ ਮਾਲਕ ਦਾ ਮੰਨਣਾ ਹੈ ਕਿ ਇਸ ਦੀ ਕੁਰਬਾਨੀ ਨਾਲ ਅੱਲਾਹ ਦੁਨੀਆ ਨੂੰ ਕੋਰੋਨਾ ਵਾਇਰਸ ਤੋਂ ਛੁਟਕਾਰਾ ਦਿਵਾਉਣਗੇ। ਭੇਡ ਦੇ ਮਾਲਕ ਮੁਹੰਮਦ ਸਰਵਾਰ ਅਨੁਸਾਰ ਉਸ ਦੇ ਪਰਿਵਾਰ ਦਾ ਉਦੇਸ਼ ਹੈ ਕਿ ਉਹ ਹਰ ਸਾਲ ਸਿਹਤਮੰਦ ਅਤੇ ਮਜ਼ਬੂਤ ਜਾਨਵਰ ਦਾ ਤਿਆਗ ਕਰਨ। ਸਰਵਾਰ ਨੇ ਦੱਸਿਆ ਕਿ ਹਰ ਸਾਲ ਈਦ-ਉਲ-ਅਜਹਾ ਮੌਕੇ ਅਸੀਂ ਅੱਲਾਹ ਦੇ ਨਾਂ ਸਿਹਤਮੰਦ ਅਤੇ ਸ਼ਕਤੀਸ਼ਾਲੀ ਜਾਨਵਰ ਦਾ ਤਿਆਗ ਕਰਦੇ ਹਾਂ। ਸਦੀਆਂ ਤੋਂ ਸਾਡਾ ਪਰਿਵਾਰ ਇਸ ਪਰੰਪਰਾ ਨੂੰ ਨਿਭਾਉਂਦਾ ਆ ਰਿਹਾ ਹੈ। ਸਾਡੀ ਭੇਡ ਦਾ ਨਾਂ ਪਿਆਰੀ ਮੁਹੰਮਦ ਹੈ ਅਤੇ ਉਸ ਦਾ ਭਾਰ 128-130 ਕਿਲੋ ਦਰਮਿਆਨ ਹੈ। 

ਸਰਵਾਰ ਨੇ ਦੱਸਿਆ ਕਿ ਉਹ ਆਪਣੀ ਭੇਡ ਨੂੰ ਮੇਵਾ, ਸੇਬ, ਦੁੱਧ ਅਤੇ ਬੇਸਣ ਖੁਆਉਂਦੇ ਸਨ। ਅਸੀਂ ਹਰ ਦਿਨ ਆਪਣੀ ਭੇਡ ਨੂੰ ਦਿਨ 'ਚ 2 ਵਾਰ ਟਹਿਲਾਉਣ ਜਾਂਦੇ ਸੀ। ਈਦ-ਉਲ-ਅਜਹਾ ਮੌਕੇ ਸ਼ਕਤੀਸ਼ਾਲੀ ਅੱਲਾਹ ਦੇ ਨਾਂ 'ਤੇ ਇਸ ਭੇਡ ਦਾ ਤਿਆਗ ਕੀਤਾ ਜਾ ਰਿਹਾ ਹੈ। ਸਾਨੂੰ ਉਮੀਦ ਹੈ ਕਿ ਭਗਵਾਨ ਸਾਡੇ ਤਿਆਗ ਨੂੰ ਸਵੀਕਾਰ ਕਰਨਗੇ ਅਤੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਹਰ ਲੈ ਕੇ ਆਉਣਗੇ। ਸਰਵਾਰ ਨੇ ਦੱਸਿਆ ਕਿ ਇਸ ਨਸਲ ਵਾਲੀ ਭੇਡ ਵਿਲਾਇਤੀ ਕਹਾਉਂਦੀ ਹੈ, ਇਸ ਨੂੰ ਈਦ-ਉਲ-ਅਜਹਾ ਦੇ ਦਿਨ ਕੁਰਬਾਨੀ ਲਈ ਲਿਆਂਦਾ ਗਿਆ ਹੈ। ਇਸ ਵਾਰ ਈਦ-ਉਲ-ਅਜਹਾ ਵੀਰਵਾਰ ਦੀ ਸ਼ਾਮ ਤੋਂ ਸ਼ੁੱਕਰਵਾਰ ਦੀ ਸ਼ਾਮ ਤੱਕ ਮਨਾਈ ਜਾਵੇਗੀ।


DIsha

Content Editor

Related News