ਬਾਬੁਲ ਸੁਪ੍ਰਿਓ ਨਾਲ ਬਦਸਲੂਕੀ ਕਰਨ ਵਾਲੇ ਵਿਦਿਆਰਥੀ ਦੀ ਤਸਵੀਰ ਆਈ ਸਾਹਮਣੇ

Friday, Sep 20, 2019 - 02:51 PM (IST)

ਬਾਬੁਲ ਸੁਪ੍ਰਿਓ ਨਾਲ ਬਦਸਲੂਕੀ ਕਰਨ ਵਾਲੇ ਵਿਦਿਆਰਥੀ ਦੀ ਤਸਵੀਰ ਆਈ ਸਾਹਮਣੇ

ਕੋਲਕਾਤਾ— ਕੋਲਕਾਤਾ ਦੀ ਜਾਦਵਪੁਰ ਯੂਨੀਵਰਸਿਟੀ 'ਚ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਨਾਲ ਬਦਸਲੂਕੀ ਦੇ ਮਾਮਲੇ 'ਚ ਇਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਇਕ ਵਿਦਿਆਰਥੀ ਬਾਬੁਲ ਸੁਪ੍ਰਿਓ ਨਾਲ ਬਦਸਲੂਕੀ ਕਰਦਾ ਦਿੱਸ ਰਿਹਾ ਹੈ। ਬਾਬੁਲ ਵੀਰਵਾਰ ਰਾਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੇ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸਨ। ਤਸਵੀਰ 'ਚ ਸੰਸਦ ਮੈਂਬਰ ਬਾਬੁਲ ਸੁਪ੍ਰਿਓ ਦੇ ਵਾਲ ਫੜੇ ਦਿੱਸ ਰਿਹਾ ਵਿਦਿਆਰਥੀ ਯੂਨੀਅਨ ਸਟੂਡੈਂਟ ਡੈਮੋਕ੍ਰੇਟਿਕ ਫਰੰਟ ਦਾ ਮੈਂਬਰ ਹੈ। ਇਹ ਸੰਗਠਨ ਲੈਫਟ (ਖੱਬੇ ਪੱਖੀ) ਸਮਰਥਿਤ ਇਕ ਵਿਦਿਆਰਥੀ ਸੰਗਠਨ ਹੈ। ਇਸ ਦੌਰਾਨ ਲੈਫਟ ਸਮਰਥਿਤ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਧੱਕਾਮੁੱਕੀ ਅਤੇ ਬਦਸਲੂਕੀ ਕੀਤੀ। ਵਿਦਿਆਰਥੀਆਂ ਨੇ ਕਰੀਬ 6 ਘੰਟੇ ਤੱਕ ਮੰਤਰੀ ਨੂੰ ਘੇਰੇ ਰੱਖਿਆ। ਖਬਰ ਮਿਲਦੇ ਹੀ ਰਾਜਪਾਲ ਜਗਦੀਪ ਧਨਕੜ ਜਾਦਵਪੁਰ ਯੂਨੀਵਰਸਿਟੀ ਪੁੱਜੇ। ਰਾਜਪਾਲ ਨੇ ਬਾਬੁਲ ਨੂੰ ਵਿਦਿਆਰਥੀਆਂ ਦੇ ਘੇਰੇ 'ਚੋਂ ਕੱਢ ਕੇ ਆਪਣੀ ਕਾਰ 'ਚ ਬਿਠਾਇਆ ਅਤੇ ਵਾਪਸ ਰਾਜ ਭਵਨ ਲੈ ਆਏ। ਆਸਨਸੋਲ ਤੋਂ ਭਾਜਪਾ ਸੰਸਦ ਮੈਂਬਰ ਬਾਬੁਲ ਸੁਪ੍ਰਿਓ ਨੇ ਟਵੀਟ ਕਰ ਕੇ ਕਿਹਾ ਕਿ ਜਿਸ ਮੁੰਡੇ ਨੇ ਜਾਦਵਪੁਰ ਯੂਨੀਵਰਸਿਟੀ 'ਚ ਕੁੱਟਮਾਰ ਕੀਤੀ ਹੈ, ਉਹ ਉਸ ਨੂੰ ਲੱਭ ਲੈਣਗੇ, ਫਿਰ ਦੇਖਦੇ ਹਾਂ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਇਸ 'ਤੇ ਕੀ ਕਾਰਵਾਈ ਕਰਦੀ ਹੈ। ਬਾਬੁਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਨ੍ਹਾਂ ਦੀਆਂ ਤਸਵੀਰਾਂ ਵੀ ਪਾਈਆਂ ਹਨ।

 

ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਵੀਰਵਾਰ ਨੂੰ ਕੋਲਕਾਤਾ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਵਲੋਂ ਆਯੋਜਿਤ ਇਕ ਸਮਾਰੋਹ 'ਚ ਸ਼ਾਮਲ ਹੋਣ ਲਈ ਆਏ ਸਨ। ਜਾਦਵਪੁਰ ਯੂਨੀਵਰਸਿਟੀ 'ਚ ਆਪਣੇ ਦੌਰੇ ਦੌਰਾਨ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਇਕ ਗਰੁੱਪ ਨੇ ਘੇਰ ਲਿਆ। ਜਿਵੇਂ ਹੀ ਬਾਬੁਲ ਯੂਨੀਵਰਸਿਟੀ ਕੈਂਪਸ 'ਚ ਪਹੁੰਚੇ, ਕੁਝ ਖੱਬੇ ਪੱਖੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਉੱਥੋਂ ਚੱਲੇ ਜਾਣ ਲਈ ਕਿਹਾ। ਬਾਬੁਲ ਸੁਪ੍ਰਿਓ ਕੇ.ਪੀ. ਬਾਸੂ ਮੈਮੋਰੀਅਲ ਹਾਲ 'ਚ ਪਹੁੰਚੇ ਸਨ, ਜਿੱਥੇ ਫਰੈਸ਼ਰਜ਼ ਦੇ ਸਵਾਗਤ 'ਤੇ ਇਕ ਪ੍ਰੋਗਰਾਮ ਦਾ ਆਯੋਜਨ ਹੋਣਾ ਸੀ। ਇਸ ਦੌਰਾਨ ਲਾਲ ਝੰਡਾ ਲਏ ਵਿਦਿਆਰਥੀਆਂ ਨੇ ਬਾਬੁਲ ਨਾਲ ਧੱਕਾਮੁੱਕੀ ਕੀਤੀ। ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇੱਥੇ ਤੱਕ ਕਿ ਇਕ ਵਿਦਿਆਰਥੀ ਨੂੰ ਉਨ੍ਹਾਂ ਦੇ ਵਾਲ ਖਿੱਚਦੇ ਹੋਏ ਵੀ ਦੇਖਿਆ ਗਿਆ।

PunjabKesari

PunjabKesari


author

DIsha

Content Editor

Related News