ਸੂਰਜ ਦਾ ਸਭ ਤੋਂ ਸ਼ਕਤੀਸ਼ਾਲੀ ਗੋਚਰ! 20 ਜੁਲਾਈ ਤੋਂ ਇਨ੍ਹਾਂ ਰਾਸ਼ੀਆਂ ਦਾ ''ਗੋਲਡਨ ਪੀਰੀਅਡ'' ਹੋਵੇਗਾ ਸ਼ੁਰੂ
7/12/2026 9:04:02 AM
ਵੈੱਬ ਡੈਸਕ- ਜੋਤਿਸ਼ ਸ਼ਾਸਤਰ 'ਚ ਸੂਰਜ ਨੂੰ ਗ੍ਰਹਿਆਂ ਦਾ ਰਾਜਾ ਅਤੇ ਆਤਮਾ ਦਾ ਕਾਰਕ ਮੰਨਿਆ ਜਾਂਦਾ ਹੈ। ਸੂਰਜ ਦਾ ਇਹ ਗੋਚਰ 3 ਅਗਸਤ 2026 ਤੱਕ ਬ੍ਰਿਸ਼ਭ, ਕੰਨਿਆ, ਤੁਲਾ ਅਤੇ ਮਕਰ ਰਾਸ਼ੀ ਵਾਲਿਆਂ ਲਈ ਸਫਲਤਾ ਅਤੇ ਤਰੱਕੀ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ। ਸੂਰਜ ਦੇਵਤਾ 20 ਜੁਲਾਈ 2026 ਨੂੰ ਪੁਸ਼ਯ (Pushya) ਨਕਸ਼ਤਰ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਜੋਤਿਸ਼ 'ਚ ਪੁਸ਼ਯ ਨਕਸ਼ਤਰ ਨੂੰ ਸਾਰੇ ਨਕਸ਼ਤਰਾਂ ਦਾ ਰਾਜਾ ਮੰਨਿਆ ਗਿਆ ਹੈ ਅਤੇ ਇਸ ਦਾ ਸੁਆਮੀ ਸ਼ਨੀ ਦੇਵ ਹਨ। ਸੂਰਜ ਦਾ ਇਸ ਨਕਸ਼ਤਰ 'ਚ ਜਾਣਾ ਕਰੀਅਰ ਅਤੇ ਸਫਲਤਾ ਦੇ ਨਵੇਂ ਸਮੀਕਰਨ ਬਣਾਏਗਾ, ਜੋ ਖਾਸ ਕਰਕੇ ਪੇਸ਼ੇਵਰ ਜੀਵਨ 'ਚ ਵੱਡੇ ਬਦਲਾਅ ਲਿਆ ਸਕਦਾ ਹੈ।
ਇਨ੍ਹਾਂ 4 ਰਾਸ਼ੀਆਂ ਲਈ ਹੋਵੇਗਾ 'ਗੋਲਡਨ ਪੀਰੀਅਡ'
ਬ੍ਰਿਸ਼ਭ ਰਾਸ਼ੀ (Taurus)
ਇਸ ਰਾਸ਼ੀ ਦੇ ਲੋਕਾਂ ਲਈ ਕਰੀਅਰ 'ਚ ਮਾਣ-ਸਤਿਕਾਰ ਵਧੇਗਾ ਅਤੇ ਨਵੀਂ ਸ਼ੁਰੂਆਤ ਹੋਵੇਗੀ। ਨਿਵੇਸ਼ ਜਾਂ ਪ੍ਰਾਪਰਟੀ ਨਾਲ ਸਬੰਧਤ ਕੰਮਾਂ ਲਈ ਇਹ ਸਮਾਂ ਬਹੁਤ ਸ਼ੁੱਭ ਹੈ।
ਕੰਨਿਆ (Virgo)
ਕਿਸਮਤ ਦਾ ਪੂਰਾ ਸਾਥ ਮਿਲੇਗਾ ਅਤੇ 20 ਜੁਲਾਈ ਤੋਂ ਬਾਅਦ ਸੂਰਜ ਦੇ ਪੁਸ਼ਯ ਨਕਸ਼ਤਰ 'ਚ ਆਉਣ ਨਾਲ ਤੁਹਾਡੇ ਰੁਕੇ ਹੋਏ ਸਰਕਾਰੀ ਕੰਮ ਪੂਰੇ ਹੋਣ ਦੀ ਪੂਰੀ ਸੰਭਾਵਨਾ ਹੈ। ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ 'ਚ ਸਫਲਤਾ ਮਿਲ ਸਕਦੀ ਹੈ।
ਤੁਲਾ (Libra)
ਇਹ ਗੋਚਰ ਜੀਵਨ 'ਚ ਸਥਿਰਤਾ ਲਿਆਵੇਗਾ। ਅਨੁਸ਼ਾਸਨ ਨਾਲ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ ਅਤੇ ਪਰਿਵਾਰਕ ਵਿਵਾਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਲਈ ਇਹ ਉੱਤਮ ਸਮਾਂ ਹੈ।
ਮਕਰ (Capricorn)
ਆਰਥਿਕ ਲਾਭ ਅਤੇ ਪਰਿਵਾਰਕ ਖੁਸ਼ਹਾਲੀ ਮਿਲੇਗੀ। ਪੁਸ਼ਯ ਨਕਸ਼ਤਰ ਦਾ ਸੁਆਮੀ ਸ਼ਨੀ ਹੋਣ ਕਾਰਨ ਮਕਰ ਰਾਸ਼ੀ (ਜਿਸ ਦਾ ਸੁਆਮੀ ਵੀ ਸ਼ਨੀ ਹੈ) ਲਈ ਇਹ ਸਥਿਤੀ ਬਹੁਤ ਫਲਦਾਇਕ ਰਹੇਗੀ ਅਤੇ ਲੰਬੇ ਸਮੇਂ ਤੋਂ ਰੁਕੇ ਪ੍ਰਾਜੈਕਟ ਪੂਰੇ ਹੋ ਸਕਦੇ ਹਨ।
ਇਸ ਗੋਚਰ ਦਾ ਪੂਰਾ ਫਲ ਪ੍ਰਾਪਤ ਕਰਨ ਲਈ ਰੋਜ਼ਾਨਾ ਸਵੇਰੇ ਤਾਂਬੇ ਦੇ ਭਾਂਡੇ ਨਾਲ ਸੂਰਜ ਦੇਵਤਾ ਨੂੰ ਜਲ ਅਰਪਿਤ ਕਰਨਾ ਚਾਹੀਦਾ ਹੈ। ਐਤਵਾਰ ਦੇ ਦਿਨ ਸੁੱਕੇ ਮੇਵੇ ਅਤੇ ਮਿਸ਼ਰੀ ਦਾ ਪ੍ਰਸਾਦ ਵੰਡਣਾ ਸ਼ੁਭ ਰਹੇਗਾ। ਇਸ ਤੋਂ ਇਲਾਵਾ, 'ਓਮ ਆਦਿਤਿਆਏ ਨਮਹ' ਦਾ ਜਾਪ ਅਤੇ ਲੋੜਵੰਦਾਂ ਦੀ ਮਦਦ ਕਰਨਾ ਵੀ ਲਾਭਕਾਰੀ ਸਿੱਧ ਹੋਵੇਗਾ।
ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
