'ਬਾਬਾ ਕਾ ਢਾਬਾ' ਤੋਂ ਹੁਣ ਘਰ ਬੈਠੇ ਮੰਗਵਾਓ ਖ਼ਾਣਾ, ਮਦਦ ਲਈ Zomato ਆਇਆ ਅੱਗੇ
Friday, Oct 09, 2020 - 12:45 PM (IST)
ਨਵੀਂ ਦਿੱਲੀ : ਆਰਥਿਕ ਤੰਗੀ ਨਾਲ ਜੂਝ ਰਹੇ ਦਿੱਲੀ ਵਾਲੇ 'ਬਾਬਾ ਕਾ ਢਾਬਾ' ਸੋਸ਼ਲ ਮੀਡੀਆ 'ਤੇ ਰਾਤੋਂ ਰਾਤ ਅਜਿਹਾ ਮਸ਼ਹੂਰ ਹੋਇਆ ਕਿ ਹੁਣ ਜ਼ੋਮੈਟੋ ਵੀ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ। ਦਿੱਲੀ ਵਾਲੇ ਬਾਬਾ ਕਾ ਢਾਬਾ ਹੁਣ ਜੋਮੈਟੋ 'ਤੇ ਵੀ ਲਿਸਟ ਹੋ ਗਿਆ ਹੈ। ਲੋਕ ਘਰ ਬੈਠੇ ਬਾਬਾ ਕਾ ਢਾਬਾ ਤੋਂ ਖਾਣਾ ਆਰਡਰ ਕਰ ਸਕਦੇ ਹਨ। ਵੀਰਵਾਰ ਰਾਤ ਟਵੀਟ ਕਰਕੇ ਜ਼ੋਮੈਟੋ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: 4 ਦਿਨ ਦੀ ਗਿਰਾਵਟ ਮਗਰੋਂ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ, ਹੁਣ ਇੰਨੇ 'ਚ ਪਏਗਾ 10 ਗ੍ਰਾਮ ਗੋਲਡ
ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਬਜ਼ੁਰਗ ਢਾਬੇ ਵਿਚ ਖੜ੍ਹਾ ਹੋ ਕੇ ਰੋ ਰਿਹਾ ਸੀ ਅਤੇ ਉਸ ਦੀ ਪਤਨੀ ਵੀ ਉਦਾਸ ਬੈਠੀ ਹੋਈ ਸੀ, ਕਿਉਂਕਿ ਇਸ ਬਜ਼ੁਰਗ ਜੋੜੇ ਦੇ ਢਾਬੇ ਵਿਚ ਕੋਈ ਵੀ ਖਾਣਾ ਖ਼ਾਣ ਨਹੀਂ ਆਉਂਦਾ ਸੀ, ਜਿਸ ਕਾਰਨ ਉਹ ਦੁਖੀ ਸੀ। ਕਿਸੇ ਨੇ ਉਨ੍ਹਾਂ ਦੀ ਵੀਡੀਓ ਰਿਕਾਰਡ ਕੀਤੀ ਅਤੇ ਵਾਇਰਲ ਕਰ ਦਿੱਤੀ ਅਤੇ ਇਸ ਬਜ਼ੁਰਗ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਲੋਕ ਬਜ਼ੁਰਗ ਵਿਅਕਤੀ ਦੀ ਮਦਦ ਲਈ ਅੱਗੇ ਆ ਗਏ ਅਤੇ ਕੁੱਝ ਲੋਕਾਂ ਨੇ ਇਸ ਬਜ਼ੁਰਗ ਦੀ ਬੈਂਕ ਡਿਟੇਲ ਵੀ ਮੰਗੀ ਤਾਂ ਕਿ ਉਹ ਮਦਦ ਕਰ ਸਕਣ।
ਇਹ ਵੀ ਪੜ੍ਹੋ: IPL 2020: ਗਾਵਸਕਰ ਦੇ ਕੱਦ ਦਾ ਸੋਸ਼ਲ ਮੀਡੀਆ 'ਤੇ ਉਡਿਆ ਮਜ਼ਾਕ, ਇਸ ਖਿਡਾਰੀ ਨੇ ਦਿੱਤਾ ਮੂੰਹਤੋੜ ਜਵਾਬ
ਕੌਣ ਹੈ ਢਾਬਾ ਚਲਾਉਣ ਵਾਲਾ ਬਜ਼ੁਰਗ ਜੋੜਾ
'ਬਾਬਾ ਕਾ ਢਾਬਾ' ਚਲਾਉਣ ਵਾਲੇ ਬਜ਼ੁਰਗ ਦਾ ਨਾਂ ਕਾਂਤਾ ਪ੍ਰਸਾਦ ਹੈ ਅਤੇ ਪਤਨੀ ਦਾ ਨਾਂ ਬਾਦਾਮੀ ਦੇਵੀ ਹੈ। ਬਜ਼ੁਰਗ ਜੋੜਾ ਸਾਲਾਂ ਤੋਂ ਮਾਲਵੀਏ ਨਗਰ 'ਚ ਆਪਣੀ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। ਕਾਂਤਾ ਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇਕ ਧੀ ਹੈ ਪਰ ਤਿੰਨਾਂ 'ਚੋਂ ਕੋਈ ਉਨ੍ਹਾਂ ਦੀ ਮਦਦ ਨਹੀਂ ਕਰਦਾ ਹੈ। ਉਹ ਸਾਰਾ ਕੰਮ ਖ਼ੁਦ ਹੀ ਕਰਦੇ ਹਨ ਅਤੇ ਢਾਬਾ ਵੀ ਇਕੱਲੇ ਹੀ ਚਲਾਉਂਦੇ ਹਨ। ਕਾਂਤਾ ਪ੍ਰਸਾਦ ਉਨ੍ਹਾਂ ਦੀ ਪਤਨੀ ਹੀ ਮਿਲ ਕੇ ਸਾਰਾ ਕੰਮ ਕਰਦੇ ਹਨ। ਕਾਂਤਾ ਪ੍ਰਸਾਦ ਸਵੇਰੇ 6 ਵਜੇ ਆਉਂਦੇ ਹਨ ਅਤੇ 9 ਵਜੇ ਤੱਕ ਪੂਰਾ ਖਾਣਾ ਤਿਆਰ ਕਰਦੇ ਹਨ। ਤਾਲਾਬੰਦੀ ਤੋਂ ਪਹਿਲਾਂ ਕੰਮ ਠੀਕ ਚੱਲ ਰਿਹਾ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦਾ ਕੰਮ ਬਿਲਕੁੱਲ ਘੱਟ ਹੋ ਗਿਆ ਸੀ ਪਰ ਹੁਣ ਬਜ਼ੁਰਗ ਜੋੜੇ ਦੇ ਚਿਹਰੇ 'ਤੇ ਮੁਸਕਾਨ ਪਰਤ ਆਈ ਹੈ, ਕਿਉਂਕਿ ਹੁਣ ਉਥੇ ਲੰਬੀਆਂ-ਲੰਬੀਆਂ ਕਤਾਰਾਂ ਲੱਗੀ ਗਈਆਂ ਹਨ।
ਇਹ ਵੀ ਪੜ੍ਹੋ: ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਨੰਨ੍ਹੇ ਯੁਵਰਾਜ-ਹੇਜ਼ਲ ਦੀ ਤਸਵੀਰ