ਬਾਬਾ ਬਾਲਕਨਾਥ ਟਰੱਸਟ ਵਲੋਂ 40 ਕਰੋੜ ਦੇ ਬਜਟ ਨੂੰ ਮਨਜ਼ੂਰੀ
Wednesday, Feb 12, 2025 - 03:35 PM (IST)
![ਬਾਬਾ ਬਾਲਕਨਾਥ ਟਰੱਸਟ ਵਲੋਂ 40 ਕਰੋੜ ਦੇ ਬਜਟ ਨੂੰ ਮਨਜ਼ੂਰੀ](https://static.jagbani.com/multimedia/2025_2image_15_35_032311156baba.jpg)
ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ 'ਚ ਬਾਬਾ ਬਾਲਕਨਾਥ ਮੰਦਰ ਦਿਓਟਸਿੱਧ ਦਾ ਪ੍ਰਬੰਧਨ ਕਰਨ ਵਾਲੇ ਟਰੱਸਟ ਨੇ 40.60 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਦਿਓਟਸਿੱਧ 'ਚ ਟਰੱਸਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਇਸ ਸਬੰਧੀ ਟਰੱਸਟੀਆਂ ਦੇ ਚੇਅਰਮੈਨ ਰਾਜਿੰਦਰ ਗੌਤਮ ਦੀ ਪ੍ਰਧਾਨਗੀ ਹੇਠ ਬੈਠਕ ਹੋਈ।
ਇਸ ਕੰਮ 'ਚ ਖਰਚ ਹੋਵੇਗਾ ਪੈਸਾ
ਮੰਦਰ ਵਿਚ ਟਾਈਲਾਂ ਬਦਲਣ, ਸੁਰੱਖਿਆ ਵਿਵਸਥਾ, ਕਮਿਊਨਿਟੀ ਰਸੋਈ ਚਲਾਉਣ, ਮੰਦਰ ਲਈ ਸੀ. ਸੀ. ਟੀ. ਵੀ. ਖਰੀਦਣ, ਸਫਾਈ ਵਿਵਸਥਾ ਅਤੇ ਹੈਂਡ ਪੰਪ ਲਗਵਾਉਣ ਲਈ ਵੀ ਫੰਡ ਅਲਾਟ ਕੀਤਾ ਗਿਆ ਹੈ। ਬਾਬਾ ਬਾਲਕਾਥ ਭਗਵਾਨ ਸ਼ਿਵ ਦੇ ਪੁੱਤਰ ਭਗਵਾਨ ਕਾਰਤੀਕੇਯ ਦਾ ਅਵਤਾਰ ਹੈ। ਭਾਰਤ ਅਤੇ ਵਿਦੇਸ਼ਾਂ ਤੋਂ ਸੈਂਕੜੇ ਸ਼ਰਧਾਲੂ ਪੂਰੇ ਸਾਲ ਮੰਦਰ ਦੇ ਦਰਸ਼ਨ ਕਰਨ ਆਉਂਦੇ ਹਨ।
ਕਿਵੇਂ ਚੱਲਦਾ ਹੈ ਮੰਦਰ ਟਰੱਸਟ ਵਲੋਂ ਮੰਦਰ ਦਾ ਪ੍ਰਬੰਧਨ?
ਰਾਜਿੰਦਰ ਗੌਤਮ ਨੇ ਕਿਹਾ ਕਿ 2024 ਵਿਚ ਮੰਦਰ ਟਰੱਸਟ ਦੀ ਆਮਦਨ 35 ਕਰੋੜ ਰੁਪਏ ਤੋਂ ਵੱਧ ਸੀ ਜਦਕਿ ਖਰਚਾ 27 ਕਰੋੜ ਰੁਪਏ ਤੋਂ ਵੱਧ ਹੋਇਆ। ਉਨ੍ਹਾਂ ਕਿਹਾ ਕਿ ਇਸ ਦੇ ਅੱਧੇ ਤੋਂ ਵੱਧ ਬਜਟ ਮੰਦਰ ਟਰੱਸਟ ਦੇ ਕਰਮੀਆਂ, ਪੈਨਸ਼ਨਰਾਂ ਅਤੇ ਕਰਮਚਾਰੀ ਭਲਾਈ ਫੰਡ ਅਤੇ ਇਸ ਵਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ 'ਤੇ ਖਰਚ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ ਦੀ ਮਹੱਤਵਪੂਰਨ ਯੋਜਨਾ 'ਮੁੱਖ ਮੰਤਰੀ ਸੁਖ ਆਸ਼ਰਮ ਯੋਜਨਾ' ਲਈ 1 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।