ਸੰਸਦ 'ਚ ਆਜ਼ਾਦ ਨੇ ਘੇਰੀ ਸਰਕਾਰ, ਕਿਸਾਨ ਅੰਦੋਲਨਾਂ ਦਾ ਇਤਿਹਾਸ ਦੱਸਦਿਆਂ ਮੋਦੀ ਨੂੰ ਸੁਣਾਈਆਂ ਖਰੀਆਂ-ਖਰੀਆਂ

Thursday, Feb 04, 2021 - 03:13 PM (IST)

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਸੰਸਦ ’ਚ ਤੀਜੇ ਦਿਨ ਵੀ ਕਿਸਾਨ ਅੰਦੋਲਨ ਅਤੇ ਖ਼ੇਤੀ ਕਾਨੂੰਨਾਂ ਦਾ ਮੁੱਦਾ ਗਰਮਾਇਆ ਰਿਹਾ। ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਭਾਰਤ ਵਿਚ ਕਿਸਾਨ ਅੰਦੋਲਨਾਂ ਦਾ ਇਤਿਹਾਸ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਲੜਨਾ ਬੇਮਤਲਬ ਹੈ। ਬ੍ਰਿਟਿਸ਼ ਸਰਕਾਰ ਨੂੰ ਵੀ ਕਿਸਾਨਾਂ ਅੱਗੇ ਝੁਕਣਾ ਪਿਆ ਸੀ। ਆਜ਼ਾਦ ਨੇ ਕਿਸਾਨਾਂ ਨੂੰ ਸਭ ਤੋਂ ਵੱਡੀ ਤਾਕਤ ਦੱਸਦੇ ਹੋਏ ਕਿਹਾ ਕਿ ਕਿਸਾਨ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 1900 ਤੋਂ 1906 ਦਰਮਿਆਨ ਅੰਗਰੇਜ਼ ਸਰਕਾਰ 3 ਕਾਨੂੰਨ ਲੈ ਕੇ ਆਈ ਸੀ। ਉਨ੍ਹਾਂ ਕਿਸਾਨਾਂ ਦੀ ਤਾਕਤ ਦਾ ਸਰਕਾਰ ਨੂੰ ਅਹਿਸਾਸ ਕਰਵਾਉਂਦੇ ਹੋਏ ਕਿਹਾ ਕਿ ਅੰਗਰੇਜ਼ੀ ਹਕੂਮਤ ਦੌਰਾਨ ਵੀ ਸਰਕਾਰ ਨੂੰ ਝੁਕਣਾ ਪਿਆ ਸੀ। 

ਇਹ ਵੀ ਪੜ੍ਹੋ : ਵੋਟਾਂ ਵਾਲੇ ਦਿਨ ਪੰਜਾਬ ’ਚ ਪੈਰਾ ਮਿਲਟਰੀ ਫੋਰਸ ਲਗਾਈ ਜਾਵੇ : ਸੁਖਬੀਰ ਬਾਦਲ

ਬਹੁਤ ਪੁਰਾਣਾ ਹੈ ਕਿਸਾਨੀ ਅੰਦੋਲਨ

ਗੁਲਾਬ ਨਬੀ ਆਜ਼ਾਦ ਨੇ ਕਿਹਾ ਕਿ ਪਹਿਲੀ ਵਾਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਇਹ ਵਿਰੋਧ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 1900 ਤੋਂ 1906 ਦੇ ਵਿੱਚ ਵੀ ਤਿੰਨ ਕਾਨੂੰਨ ਯੂਨਾਈਟੇਡ ਇੰਡੀਆ ’ਚ ਅਤੇ  ਬਿ੍ਰਟਿਸ਼ ਹਕੂਮਤ ’ਚ ਹੋਏ ਸਨ, ਪੰਜਾਬ ਲੈਂਡ ਕੋਨੀਅਲ ਐਕਟ 1900, ਦ੍ਰਾਬਾਰੀ ਐਕਟ 1906 ਅਤੇ ਕੋਲੋਨੀਅਲ ਐਕਟ 1906। ਇਨ੍ਹਾਂ ਤਿੰਨਾਂ ਕਾਨੂੰਨਾਂ ’ਚ ਇਹ ਮੰਗ ਸੀ ਕਿ ਜ਼ਮੀਨ ਦੀ ਮਾਲਕ ਬਿ੍ਰਟਿਸ਼ ਸਰਕਾਰ ਹੋਵੇਗੀ ਅਤੇ ਮਾਲਕਾਨਾ ਹੱਕ ਤੋਂ ਕਿਸਾਨਾਂ ਨੂੰ ਵਾਂਝਾ ਰੱਖਿਆ ਜਾਵੇਗਾ। ਇਨ੍ਹਾਂ ਵਿਚ ਕਿਸਾਨਾਂ ਨੂੰ ਜ਼ਮੀਨ ਦੇ ਨਾਲ ਹੀ ਘਰ ਅਤੇ ਦਰੱਖਤ ’ਤੇ ਵੀ ਮਾਲਕਾਨਾ ਹੱਕ ਤੋਂ ਵਾਂਝਾ ਕਰ ਦਿੱਤਾ ਗਿਆ ਸੀ।  ਵੱਡਾ ਬੇਟਾ ਪਰਿਵਾਰ ਦਾ ਬਾਲਿਗ ਨਹੀਂ ਹੋਵੇਗਾ। ਜੇਕਰ ਉਹ ਮਰ ਜਾਵੇਗਾ ਤਾਂ ਜਮੀਨ ਛੋਟੇ ਭਰਾ ਦੇ ਨਾਂ ’ਤੇ ਟਰਾਂਸਫਰ ਨਹੀਂ ਹੋਵੇਗੀ। ਇਸ ’ਤੇ ਹੀ ਬਵਾਲ ਮਚ ਗਿਆ ਅਤੇ 1907 ’ਚ ਇਹ ਅੰਦੋਲਨ ਹੋਇਆ। ਇਸ ਅੰਦੋਲਨ ਦੀ ਅਗਵਾਈ ਸ. ਅਜੀਤ ਸਿੰਘ (ਸਰਦਾਰ ਭਗਤ ਸਿੰਘ ਦੇ ਵੱਡੇ ਭਰਾ), ਕਿਸ਼ਨ ਸਿੰਘ (ਭਗਤ ਸਿੰਘ ਦੇ ਪਿਤਾ ਜੀ) ਨੇ ਕੀਤੀ। 1907 ਵਿਚ ਇਸ ਦੇ ਖ਼ਿਲਾਫ਼ ਅੰਦੋਲਨ ਛੇੜ ਦਿੱਤਾ।  ਸਾਰੇ ਪੰਜਾਬ ਵਿਚ ਪ੍ਰਦਰਸ਼ਨ ਹੋਏ ਅਤੇ ਉਸੇ ਦੌਰਾਨ ‘ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ’ ਗੀਤ ਨੇ ਜਨਮ ਲਿਆ, ਜੋ ਅੱਗੇ ਚੱਲ ਕੇ ਕ੍ਰਾਂਤੀ ਦਾ ਗੀਤ ਵੀ ਬਣ ਗਿਆ। ਆਖਿਰ ਵਿਚ ਬ੍ਰਿਟਿਸ਼ ਸਰਕਾਰ ਨੂੰ ਝੁਕਣਾ ਪਿਆ। ਆਜ਼ਾਦ ਨੇ ਰਾਜੀਵ ਗਾਂਧੀ ਸਰਕਾਰ ਦੌਰਾਨ 1988 ਵਿਚ ਬੋਟ ਕਲੱਬ ਵਿਚ ਹੋਏ ਮਹਿੰਦਰ ਸਿੰਘ ਟਿਕੈਤ ਦੇ ਅੰਦੋਲਨ ਦਾ ਕਿੱਸਾ ਵੀ ਸੁਣਾਇਆ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ 'ਚ NIA ਨੇ ਮਾਰਿਆ ਛਾਪਾ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News