ਆਜ਼ਾਦ ਨੇ ਹੈਦਰਪੋਰਾ ਮੁਕਾਬਲੇ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ

11/19/2021 1:56:46 AM

ਜੰਮੂ - ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਹੈਦਰਪੋਰਾ ਮੁਕਾਬਲੇ ਦੀ ਵੀਰਵਾਰ ਨੂੰ ਕਾਨੂੰਨੀ ਜਾਂਚ ਦੀ ਮੰਗ ਕੀਤੀ। ਪੁਲਸ ਨੇ ਹੈਦਰਪੋਰਾ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਅਤੇ ਦੋ ਅੱਤਵਾਦੀ ਸਾਥੀਆਂ ਨੂੰ ਢੇਰ ਕਰਨ ਦਾ ਦਾਅਵਾ ਕੀਤਾ ਹੈ। ਮੁਕਾਬਲੇ ਵਿੱਚ ਮਾਰੇ ਗਏ ਚਾਰ ਲੋਕਾਂ ਵਿੱਚੋਂ ਤਿੰਨ ਦੇ ਪਰਿਵਾਰਾਂ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਮੁਕਾਬਲੇ ਦੀ ਮੈਜਿਸਟਰੇਟ ਜਾਂਚ ਦਾ ਹੁਕਮ ਦਿੱਤਾ। ਮ੍ਰਿਤਕਾਂ ਦੇ ਪਰਿਵਾਰਾਂ ਦਾ ਦਾਅਵਾ ਹੈ ਕਿ ਉਹ ਨਿਰਦੋਸ਼ ਸਨ। ਆਜ਼ਾਦ ਨੇ ਕਠੁਆ ਵਿੱਚ ਪੱਤਰਕਾਰਾਂ ਨੂੰ ਕਿਹਾ, ਮੈਂ ਹੈਦਰਪੋਰਾ ਮੁਕਾਬਲੇ ਦੀ ਕਾਨੂੰਨੀ ਜਾਂਚ ਦੀ ਮੰਗ ਕਰਦਾ ਹਾਂ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਲੋਕ ਕਿਵੇਂ ਅਤੇ ਕਿਉਂ ਮਾਰੇ ਗਏ। ਇਹ ਪੁਲਸ ਦਾ ਮਾਮਲਾ ਹੈ, ਨਾ ਕਿ ਫੌਜ ਦਾ। ਹਾਈ ਕੋਰਟ ਦੇ ਕਿਸੇ ਜੱਜ ਦੇ ਅਧੀਨ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪੁਲਸ ਦੀ ਟੀਮ ਖੁਦ ਪੁਲਸ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਿਵੇਂ ਕਰ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News