ਆਜ਼ਾਦ ਦੇ ‘ਅਣਚਾਹੇ ਕਾਰੋਬਾਰੀ’ ਵਾਲੇ ਬਿਆਨ ’ਤੇ ਕਦੋਂ ਧਿਆਨ ਦੇਵੇਗੀ ਦਿੱਲੀ ਪੁਲਸ?

Thursday, Apr 13, 2023 - 11:08 AM (IST)

ਆਜ਼ਾਦ ਦੇ ‘ਅਣਚਾਹੇ ਕਾਰੋਬਾਰੀ’ ਵਾਲੇ ਬਿਆਨ ’ਤੇ ਕਦੋਂ ਧਿਆਨ ਦੇਵੇਗੀ ਦਿੱਲੀ ਪੁਲਸ?

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਜਦ ਪਿਛਲੇ ਮਹੀਨੇ ਦਿੱਲੀ ਵਿੱਚ ਸਨ ਤਾਂ ਦਿੱਲੀ ਪੁਲਸ ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਲਈ ਹਰਕਤ ਵਿੱਚ ਆ ਗਈ ਸੀ।
ਦਿੱਲੀ ਪੁਲਸ ਰਾਹੁਲ ਗਾਂਧੀ ਕੋਲੋਂ ਇਹ ਜਾਣਨਾ ਚਾਹੁੰਦੀ ਸੀ ਕਿ ‘ਭਾਰਤ ਜੋੜੋ ਯਾਤਰਾ’ ਦੌਰਾਨ ਛੇੜਛਾੜ ਦੀ ਸ਼ਿਕਾਇਤ ਕਰਨ ਵਾਲੀਆਂ ਔਰਤਾਂ ਕਿਹੜੀਆਂ ਸਨ। ਦਿੱਲੀ ਪੁਲਸ ਨੇ ਉਨ੍ਹਾਂ ਦੀ ‘ਔਰਤਾਂ ਦਾ ਸੈਕਸ ਸ਼ੋਸ਼ਣ ਅਜੇ ਵੀ ਜਾਰੀ ਹੈ’ ਵਾਲੀ ਟਿੱਪਣੀ ਸਬੰਧੀ ਪਹਿਲਾਂ ਜਾਰੀ ਕੀਤੇ ਗਏ ਨੋਟਿਸ ਦੇ ਸਬੰਧ ਵਿੱਚ 19 ਮਾਰਚ ਨੂੰ ਰਾਹੁਲ ਗਾਂਧੀ ਦੀ ਤੁਗਲਕ ਰੋਡ ਸਥਿਤ ਰਿਹਾਇਸ਼ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਵਾਂ ਨੋਟਿਸ ਜਾਰੀ ਕੀਤਾ ਸੀ। ਇਹ ਟਿੱਪਣੀ ਸ੍ਰੀਨਗਰ ਵਿੱਚ ਕੀਤੀ ਗਈ ਸੀ।

ਕਿਉਂਕਿ ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਖੇਤਰ ਹੈ, ਇਸ ਲਈ ਦਿੱਲੀ ਪੁਲਸ ਭੇਜੀ ਗਈ ਸੀ। ਰਾਹੁਲ ਨੇ ਦਿੱਲੀ ਪੁਲਸ ਨੂੰ ਕੀ ਕਿਹਾ ਅਤੇ ਦਿੱਲੀ ਪੁਲਸ ਇਸ ਤੋਂ ਸੰਤੁਸ਼ਟ ਹੈ ਜਾਂ ਨਹੀਂ, ਇਹ ਅਜੇ ਵੀ ਭੇਤ ਬਣਿਆ ਹੋਇਆ ਹੈ।

ਹੁਣ ਚੋਟੀ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਐਤਵਾਰ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਆਪਣੇ ਵਿਦੇਸ਼ੀ ਦੌਰਿਆਂ ਦੌਰਾਨ ਕਿਸ-ਕਿਸ ਨੂੰ ਮਿਲਦੇ ਹਨ।

ਪਿਛਲੇ ਸਾਲ ਅਗਸਤ ਵਿੱਚ ਰਾਹੁਲ ਗਾਂਧੀ ਨਾਲ ਮਤਭੇਦਾਂ ਤੋਂ ਬਾਅਦ ਕਾਂਗਰਸ ਛੱਡਣ ਵਾਲੇ ਆਜ਼ਾਦ ਨੇ ਕਿਹਾ ਕਿ ਉਹ 10 ਉਦਾਹਰਣਾਂ ਦੇ ਸਕਦੇ ਹਨ, ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਰਾਹੁਲ ਦੇਸ਼ ਤੋਂ ਬਾਹਰ ਗਏ ਅਤੇ ਉਨ੍ਹਾਂ ਲੋਕਾਂ ਨੂੰ ਮਿਲੇ ਜੋ ‘ਅਣਚਾਹੇ ਕਾਰੋਬਾਰੀ’ ਸਨ। ਅਣਚਾਹੇ ਕਾਰੋਬਾਰੀਆਂ ਨੂੰ ਮਿਲਣ ਬਾਰੇ ਆਜ਼ਾਦ ਦਾ ਬਿਆਨ ਹੈਰਾਨ ਕਰਨ ਵਾਲਾ ਹੈ।

ਆਜ਼ਾਦ ਨੂੰ ਦੱਸਣਾ ਚਾਹੀਦਾ ਹੈ ਇਹ ‘ਅਣਚਾਹੇ ਅਨਸਰ’ ਕੌਣ ਹਨ। ਇਹ ਇੱਕ ਬਹੁਤ ਹੀ ਗੰਭੀਰ ਦੋਸ਼ ਹੈ ਅਤੇ ਇਹ ਮੁੱਦਾ ਵਿਸਥਾਰਤ ਜਾਂਚ ਦੀ ਮੰਗ ਕਰਦਾ ਹੈ। ਇਹ ਸ੍ਰੀਨਗਰ ਵਿੱਚ ਔਰਤਾਂ ਬਾਰੇ ਰਾਹੁਲ ਦੇ ਆਪਣੇ ਬਿਆਨ ਨਾਲੋਂ ਵੀ ਗੰਭੀਰ ਇਲਜ਼ਾਮ ਹੈ ਪਰ ਦਿੱਲੀ ਪੁਲਸ ਨੇ ਅਜੇ ਤੱਕ ਆਜ਼ਾਦ ਦੇ ਬਿਆਨ ਦਾ ਕੋਈ ਨੋਟਿਸ ਨਹੀਂ ਲਿਆ ਹੈ।


author

Rakesh

Content Editor

Related News