ਅਯੁੱਧਿਆ : ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਰਾਮ ਦਰਬਾਰ

Saturday, Jun 14, 2025 - 03:04 PM (IST)

ਅਯੁੱਧਿਆ : ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਰਾਮ ਦਰਬਾਰ

ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ ਦੀ ਪਹਿਲੀ ਮੰਜ਼ਿਲ 'ਤੇ ਸਥਾਪਿਤ ਰਾਮ ਦਰਬਾਰ ਸ਼ਨੀਵਾਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੰਦਰ ਨਿਆਂ ਵਲੋਂ ਸ਼ੁੱਕਰਵਾਰ ਦੇਰ ਸ਼ਾਮ ਨੂੰ ਇਸ ਸੰਬੰਧ 'ਚ ਫ਼ੈਸਲਾ ਲਏ ਜਾਣ ਤੋਂ ਬਾਅਦ ਸ਼ਨੀਵਾਰ ਤੋਂ ਰਾਮ ਮੰਦਰ 'ਚ ਆਉਣ ਵਾਲੇ ਭਗਤ ਰਾਮ ਦਰਬਾਰ 'ਚ ਪ੍ਰਵੇਸ਼ ਕਰ ਸਕਣਗੇ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਨਿਆਸ ਦੇ ਮੈਂਬਰ ਅਨਿਲ ਮਿਸ਼ਰਾ ਲਈ ਨੇ ਕਿਹਾ ਕਿ ਕਿਉਂਕਿ ਫ਼ੈਲਾ ਦੇਰ ਸ਼ਾਮ ਨੂੰ ਲਿਆ ਸੀ ਇਸ ਲਈ ਸ਼ਨੀਵਾਰ ਨੂੰ ਦਰਸ਼ਨ ਸ਼ਾਮ 5 ਤੋਂ 7 ਵਜੇ ਅਤੇ ਸ਼ਾਮ 7 ਤੋਂ 9 ਵਜੇ ਤੱਕ ਸੀਮਿਤ ਗਿਣਤੀ 'ਚ ਪਾਸ ਦੀ ਵਿਵਸਥਾ ਕੀਤੀ ਗਈ ਹੈ। ਮਿਸ਼ਰਾ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨਾਲ ਬੈਠਕ ਤੋਂ ਬਾਅਦ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਨਿਆਸ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਭਗਤਾਂ ਨੂੰ ਦਰਬਾਰ 'ਚ ਜਾਣ ਦੀ ਮਨਜ਼ੂਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰਾਮ ਲੱਲਾ ਦੇ ਦਰਸ਼ਨ ਲਈ ਦਿੱਤੇ ਜਾਣ ਵਾਲੇ ਪਾਸ ਦੀ ਤਰ੍ਹਾਂ, ਰਾਮ ਦਰਾਬ 'ਚ ਜਾਣ ਦੇ ਇਛੁੱਕ ਲੋਕਾਂ ਲਈ ਵੀ ਪਾਸ ਉਪਲੱਬਧ ਕਰਵਾਏ ਜਾਣਗੇ। ਭਗਵਾਨ ਰਾਮ ਦੇ ਸ਼ਾਹੀ ਸਵਰੂਪ ਰਾਮ ਦਰਬਾਰ ਅਤੇ ਰਾਮ ਜਨਮਭੂਮੀ ਕੰਪਲੈਕਸ ਦੇ ਅੰਦਰ 8 ਨਵੇਂ ਬਣੇ ਮੰਦਰਾਂ 'ਚ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ 5 ਜੂਨ ਨੂੰ ਹੋਈ। 

ਅਨਿਲ ਮਿਸ਼ਰਾ ਨੇ ਕਿਹਾ ਕਿ ਰਾਮਲੱਲਾ ਦੇ ਦਰਸ਼ਨ ਦੀ ਵਿਵਸਥਾ ਦੀ ਤਰ੍ਹਾਂ ਹੀ ਰਾਮ ਮੰਦਰ ਲਈ ਵੀ ਸਵੇਰੇ 7 ਤੋਂ 9 ਵਜੇ, 9 ਤੋਂ 11 ਵਜੇ, ਦੁਪਹਿਰ ਇਕ ਤੋਂ 3 ਵਜੇ, ਤਿੰਨ ਤੋਂ 5 ਵਜੇ, 5 ਤੋਂ 7 ਵਜੇ ਅਤੇ 7 ਤੋਂ 9 ਵਜੇ ਤੱਕ ਲਈ 300 ਪਾਸ ਉਪਲੱਬਧ ਹੋਣਗੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਟਰੱਸਟ ਦੋਵਾਂ ਨੂੰ 150-150 ਪਾਸ ਦਿੱਤੇ ਗਏ ਹਨ। ਇਨ੍ਹਾਂ 'ਚੋਂ 100 ਪਾਸ ਵਿਸ਼ੇਸ਼ ਦਰਸ਼ਨ ਲਈ ਹਨ ਅਤੇ 50 ਆਸਾਨ ਦਰਸ਼ਨ ਲਈ ਹਨ। ਭਗਵਾਨ ਰਾਮ ਦੀ ਮੂਰਤੀ ਦੇ ਨਾਲ-ਨਾਲ ਰਾਮ ਦਰਬਾਰ 'ਚ ਸੀਤਾ, ਲਕਸ਼ਮਣ, ਭਰਤ, ਸ਼ਤਰੂਘਨ ਅਤੇ ਹਨੂੰਮਾਨ ਦੀਆਂ ਮੂਰਤੀਆਂ ਹਨ। ਮੰਦਰ ਟਰੱਸਟ ਅਨੁਸਾਰ ਜਿਹੜੇ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਹਨ, ਉਨ੍ਹਾਂ 'ਚ ਉੱਤਰ-ਪੂਰਬ ਕੋਨੇ 'ਚ ਭਗਵਾਨ ਸ਼ਿਵ, ਦੱਖਣ-ਪੂਬ ਕੋਨੇ 'ਚ ਭਗਵਾਨ ਗਣੇਸ਼, ਦੱਖਣੀ ਵਿੰਗ 'ਚ ਭਗਵਾਨ ਹਨੂੰਮਾਨ, ਦੱਖਣ-ਪੱਛਮ ਕੋਨੇ 'ਚ ਸੂਰਜ, ਉੱਤਰ-ਪੱਛਮ ਕੋਨੇ 'ਚ ਭਗਵਤੀ ਅਤੇ ਉੱਤਰੀ ਵਿੰਗ 'ਚ ਅੰਨਪੂਰਨਾ ਦੀਆਂ ਮੂਰਤੀਆਂ ਸ਼ਾਮਲ ਹਨ। ਰਵਾਇਤੀ ਨਾਗਰ ਸ਼ੈਲੀ 'ਚ ਬਣਿਆ ਮੰਦਰ 360 ਫੁੱਟ ਲੰਬਾ, 235 ਫੁੱਟ ਚੌੜਾ ਅਤੇ 161 ਫੁੱਟ ਉੱਚਾ ਹੈ। 2.77 ਏਕੜਾ 'ਚ ਫੈਲੇ ਤਿੰਨ ਮੰਜ਼ਿਲਾ ਮੰਦਰ 'ਚ 392 ਉੱਕਰੇ ਹੋਏ ਥੰਮ੍ਹ, 44 ਦਰਵਾਜ਼ੇ ਅਤੇ ਹਿੰਦੂ ਦੇਵਤਿਆਂ ਦੀਆਂ ਆਕ੍ਰਿਤੀਆਂ ਉਕੇਰੀਆਂ ਗਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News