ਇਲਾਹਾਬਾਦ ਤੇ ਫੈਜ਼ਾਬਾਦ ਤੋਂ ਬਾਅਦ ਹੁਣ ਇਨ੍ਹਾਂ ਦੋ ਸ਼ਹਿਰਾਂ ਦੇ ਨਾਂ ਬਦਲਣ ਦੀ ਉੱਠੀ ਮੰਗ

11/08/2018 2:36:02 PM

ਮੁੰਬਈ— ਇਲਾਹਾਬਾਦ ਤੇ ਅਯੁੱਧਿਆ ਵਰਗੇ ਵੱਡੇ ਸ਼ਹਿਰਾਂ ਦੇ ਨਾਂ ਬਦਲਣ ਦੀ ਰਾਜਨੀਤੀ ਦਾ ਅਸਰ ਪੁਰੇ ਦੇਸ਼ 'ਚ ਉਭਰ ਕੇ ਸਾਹਮਣੇ ਆ ਰਿਹਾ ਹੈ। ਦੱਸ ਦਈਏ ਕਿ ਇਨ੍ਹਾਂ ਵੱਡੇ ਸ਼ਹਿਰਾਂ ਤੋਂ ਬਾਅਦ ਹੁਣ ਗੁਜਰਾਤ ਤੇ ਮਹਾਰਾਸ਼ਟਰ 'ਚ ਵੀ ਨਾਂ ਬਦਲਣ ਦੀ ਮੰਗ ਚੁੱਕੀ ਜਾ ਰਹੀ ਹੈ। ਖਬਰ ਹੈ ਕਿ ਹੁਣ ਸ਼ਿਵਸੇਨਾ ਵੀ ਨਾਂ ਬਦਲਣ ਦੀ ਰਾਜਨੀਤੀ 'ਤੇ ਉਤਰ ਆਈ ਹੈ। ਸ਼ਿਵਸੇਨਾ ਵੱਲੋਂ ਮਹਾਰਾਸ਼ਟਰ ਦੇ ਔਰੰਗਾਬਾਦ ਤੇ ਉਸਮਾਨਾਬਾਦ ਦਾ ਨਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਸ਼ਿਵਸੇਨਾ ਆਗੂ ਮਨੀਸ਼ਾ ਕਯਾਂਡੇ ਨੇ ਕਿਹਾ ਕਿ ਇਨ੍ਹਾਂ ਦੇ ਨਾਂ ਬਦਲ ਕੇ ਸੰਭਾਜੀ ਨਗਰ ਤੇ ਧਾਰਾਸ਼ਿਵ ਰੱਖਿਆ ਜਾਵੇ।

ਮਨੀਸ਼ਾ ਕਯਾਂਡੇ ਨੇ ਕਿਹਾ ਕਿ ਮੰਗ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਕਾਂਗਰਸ ਤੇ ਐੱਨ.ਸੀ.ਪੀ. ਕਾਰਨ ਇਹ ਨਾਂ ਨਹੀਂ ਬਦਲੇ ਜਾ ਰਹੇ ਹਨ। ਇਸ ਦਾ ਕਾਰਨ ਮੁਸਲਿਮ ਵੋਟਰਸ ਹਨ। ਇਸ ਤੋਂ ਪਹਿਲਾਂ ਸ਼ਿਵਸੇਨਾ ਸੰਸਦ ਮੈਂਬਰ ਸੰਦਤ ਰਾਉਤ ਨੇ ਵੀ ਨਾਂ ਬਦਲਣ ਦੀ ਰਾਜਨੀਤੀ 'ਤੇ ਟਵੀਟ ਕੀਤਾ ਸੀ ਕਿ ਯੋਗੀ ਨੇ ਫੈਜ਼ਾਬਾਦ ਦਾ ਨਾਂ ਬਦਲ ਕੇ ਅਯੁੱਧਿਆ ਕਰ ਦਿੱਤਾ। ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਗਿਆ। ਹੁਣ ਸੀ.ਐੱਮ. ਫੜਨਵੀਸ ਨੂੰ ਔਰੰਗਾਬਾਦ ਦਾ ਨਾਂ ਬਦਲ ਕੇ ਸੰਭਾਜੀਨਗਰ ਤੇ ਉਸਮਾਨਾਬਾਗ ਦਾ ਨਾਂ ਬਦਲ ਕੇ ਧਾਰਾਸ਼ਿਵ ਕਰ ਦੇਣਾ ਚਾਹੀਦਾ ਹੈ।

 


Inder Prajapati

Content Editor

Related News