15 ਅਗਸਤ: ਪ੍ਰਧਾਨ ਮੰਤਰੀ ਮੋਦੀ ਲਾਲ ਕਿਲੇ ''ਤੇ ਕਰ ਸਕਦੇ ਹਨ ਕਿਸਾਨਾਂ ਲਈ ਖਾਸ ਐਲਾਨ

Wednesday, Jul 26, 2017 - 11:29 AM (IST)

ਨਵੀਂ ਦਿੱਲੀ—ਆਜ਼ਾਦੀ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ 'ਤੇ ਆਪਣੇ ਸੰਬੋਧਨ 'ਚ ਦੇਸ਼ ਦੇ ਕਿਸਾਨਾਂ ਲਈ ਕੁਝ ਖਾਸ ਐਲਾਨ ਕਰ ਸਕਦੇ ਹਨ। ਇਸ ਕਾਰਨ ਪਿਛਲੇ ਦਿਨਾਂ ਦੇਸ਼ ਭਰ 'ਚ ਕਿਸਾਨਾਂ ਵੱਲੋਂ ਕੀਤੇ ਗਏ ਅੰਦੋਲਨਾਂ ਨੂੰ ਮੰਨਿਆ ਜਾ ਰਿਹਾ ਹੈ। ਕਿਸਾਨਾਂ ਦੀ ਖੁਦਕੁਸ਼ੀ ਦੀਆਂ ਖਬਰਾਂ ਅਤੇ ਵਿਰੋਧ ਪ੍ਰਦਰਸ਼ਨ ਦੇ ਚਲਦੇ ਮੋਦੀ ਸਰਕਾਰ ਨੂੰ ਕਾਫੀ ਆਲੋਚਨਾ ਝੇਲਣੀ ਪਈ ਸੀ। ਇਸ ਤਰ੍ਹਾਂ ਵੀ ਮੰਨਿਆ ਜਾ ਰਿਹਾ ਹੈ ਕਿ ਰਾਮਨਾਥ ਕੋਵਿੰਦ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਭਾਜਪਾ ਦਲਿਤਾਂ ਅਤੇ ਕਿਸਾਨਾਂ ਦੇ ਇਕ ਸਕਰਾਤਮਕ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਸਕਦੀ ਹੈ।
ਹਾਲ ਹੀ 'ਚ ਪ੍ਰਧਾਨ ਮੰਤਰੀ ਨੇ ਨਵੀਂ ਯੋਜਨਾਵਾਂ ਦੀ ਸੰਭਾਵਨਾ ਤਲਾਸ਼ ਕਰਨ ਲਈ 4 ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ ਅਤੇ ਧਰਮਿੰਦਰ ਪ੍ਰਧਾਨ ਦੀ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਵੀ ਆਜ਼ਾਦੀ ਦਿਵਸ 'ਤੇ ਕਿਸਾਨਾਂ ਦੇ ਲਈ ਖਾਸ ਘੋਸ਼ਨਾਵਾਂ ਕਰਨ ਦੀ ਸਲਾਹ ਦਿੱਤੀ ਹੈ, ਜਿਸ ਦੇ ਬਾਅਦ ਕਿਸਾਨਾਂ ਦੇ ਲਈ 15 ਅਗਸਤ 'ਤੇ ਖਾਸ ਤੋਹਫੇ ਦੀ ਉਮੀਦ ਕੀਤੀ ਜਾ ਰਹੀ ਹੈ।


Related News