ਡਿਊਟੀ ''ਤੇ ਤਾਇਨਾਤ ਪੁਲਸ ਮੁਲਾਜ਼ਮ ''ਤੇ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਮਿਲੀ ਦੋ ਸਾਲ ਦੀ ਸਜ਼ਾ

04/09/2019 3:04:50 PM

ਠਾਣੇ—ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੀ ਇਕ ਅਦਾਲਤ ਨੇ 26 ਸਾਲਾਂ ਵਿਅਕਤੀ ਨੂੰ ਇਕ ਪੁਲਸ ਮੁਲਾਜ਼ਮ 'ਤੇ ਹਮਲਾ ਕਰਨ ਅਤੇ ਉਨ੍ਹਾਂ ਦੀ ਆਪਣੇ ਡਿਊਟੀ ਦਾ ਡਿਸਚਾਰਜ ਕਰਨ ਤੋਂ ਰੋਕਣ ਲਈ ਦੋ ਸਾਲ ਦੀ ਸਜ਼ਾ ਸੁਣਾਈ ਹੈ। ਸਹਾਇਕ ਸੈਸ਼ਨ ਜੱਜ ਡੀ ਵਾਈ ਗੌੜ ਨੇ ਪਿਛਲੇ ਹਫਤੇ ਆਪਣੇ ਆਦੇਸ਼ 'ਚ ਦੋਸ਼ੀ ਹੇਮੰਤ ਕੁਮਾਰ ਬਿਸ਼ਨੋਈ 'ਤੇ 2,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਦੋਸ਼ੀ ਮੂਲ ਤੌਰ 'ਤੇ ਰਾਜਸਥਾਨ ਦੇ ਬਾਡਮੇਰ ਜ਼ਿਲੇ ਦਾ ਰਹਿਣ ਵਾਲਾ ਹੈ। ਇਸਤਗਾਸਾ ਪੱਖ ਮੁਤਾਬਕ ਪੁਲਸ ਕਰਮੀਆਂ ਦਾ ਇਕ ਗਰੁੱਪ 2-3 ਨਵੰਬਰ 2018 ਰੋਜ਼ ਰਾਤ ਨੂੰ ਆਪਣੀ ਡਿਊਟੀ ਦੇ ਤਹਿਤ ਗਸ਼ਤ 'ਤੇ ਸੀ। ਜਦੋਂ ਉਨ੍ਹਾਂ ਨੇ ਦੋਸ਼ੀ ਅਤੇ ਉਨ੍ਹਾਂ ਦੇ ਸਹਿਯੋਗੀ ਨੂੰ ਨਵੀਂ ਦਿੱਲੀ ਦੇ ਨੇਰੂਲ 'ਚ ਇਕ ਕਾਰ ਦੇ ਨਾਲ ਗੜਬੜ ਕਰਦੇ ਦੇਖਿਆ। ਜਦੋਂ ਪੁਲਸ ਉਨ੍ਹਾਂ ਦੇ ਵੱਲ ਵਧੀ ਤਾਂ ਦੋਵੇ ਵਿਅਕਤੀ ਭੱਜ ਗਏ। ਹਾਲਾਂਕਿ ਬਾਅਦ 'ਚ ਪੁਲਸ ਨੇ ਬਿਸ਼ਨੋਈ ਨੂੰ ਫੜ ਲਿਆ ਅਤੇ ਜਦੋਂ ਉਸ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਉਸ ਨੇ ਇਕ ਕਾਂਸਟੇਬਲ 'ਤੇ ਧਾਤੂ ਦੀ ਵਸਤੂ ਨਾਲ ਹਮਲਾ ਕਰ ਦਿੱਤਾ। ਪੁਲਸਕਰਮੀ ਨੂੰ ਸੱਜੀ ਅੱਖ ਦੇ ਕੋਲ ਸੱਟ ਲੱਗੀ ਜਿਸ ਤੋਂ ਬਾਅਦ ਉਨਾਂ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ। ਬਿਸ਼ਨੋਈ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੇ ਸਹਿਯੋਗੀ ਜਸਵੰਤ ਸਿੰਘ ਜੱਗੁਸਿੰਘ ਰਾਵਤ ਨੂੰ ਵੀ ਉਸ ਖੇਤਰ ਤੋਂ ਕੁਝ ਦਿਨਾਂ ਬਾਅਦ ਫੜ੍ਹਿਆ ਗਿਆ ਸੀ।  


Aarti dhillon

Content Editor

Related News